ਪੰਨਾ:PUNJABI KVITA.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੭)

ਵੇਲੇ ਦੀ ਅਸਲੀ ਹਾਲਤ ਕੀ ਹੈ। ਕੀ ਇਸ ਤੋਂ ਕਿਸੇ ਚੰਗੇ ਭਵਿਸ਼ ਦੀ ਆਸ ਹੋ ਸਕਦੀ ਹੈ ਜਾਂ ਨਹੀਂ? ਐਸ ਵੇਲੇ ਪੰਜਾਬੀ ਕਵਿਤਾ ਦੇ ਹੱਕ ਵਿਚ ਇਹ ਗਲਾਂ ਹਨ:——

ਖੁਸ਼ੀ ਦੀ ਗਲ ਹੈ ਕਿ ਪੰਜਾਬੀ ਕਵਿਤਾ ਦੀਆਂ ਪੁਸਤਕਾਂ ਬੜੀ ਤੇਜ਼-ਰਫ਼ਤਾਰੀ ਨਾਲ ਛਪ ਰਹੀਆਂ ਹਨ। ਇਨ੍ਹਾਂ ਦਾ ਕਾਗ਼ਜ਼, ਛਪਵਾਈ ਅਤੇ ਗੈੱੱਟ-ਅਪ ਅੰਗ੍ਰੇਜ਼ੀ ਕਿਤਾਬਾਂ ਦੇ ਨੇੜੇ ਤੇੜੇ ਹੈ। ਬੜੇ ਬੜੇ ਵਿਦਵਾਨ, ਜਿਨ੍ਹਾਂ ਪਹਿਲੇ ਕਦੇ ਕਵਿਤਾ ਦੀ ਇਕ ਸਤਰ ਵੀ ਨਹੀਂ ਸੀ ਲਿਖੀ, ਅੱਜ ਕਲ ਇਸ ਪਾਸੇ ਬੜੇ ਜੋਸ਼ ਨਾਲ ਜੁਟ ਪਏ ਹਨ। ਨਰੋਏ ਸਾਹਿੱਤ ਦੇ ਪੈਦਾ ਕਰਨ ਲਈ ਕਰੜੀ ਪੜਚੋਲ ਤੇ ਰੀਵੀਊ ਸ਼ੁਰੂ ਹੋ ਗਏ ਹਨ,ਅਤੇ ਇਸ ਵਿਸ਼ੇ ਤੇ ਪੁਸਤਕਾਂ ਵੀ ਲਿਖੀਆਂ ਜਾ ਰਹੀਆਂ ਹਨ।

ਹੁਣ ਤਸਵੀਰ ਦਾ ਦੂਜਾ ਪਾਸਾ ਵਿਚਾਰੀਏ। ਪੰਜਾਬੀ ਕਵਿਤਾ ਦੀਆਂ ਪੁਸਤਕਾਂ ਜਿੰਨੀ ਜ਼ਿਆਦਾ ਰਫ਼ਤਾਰ ਨਾਲ ਛਾਪੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਗੁਣ ਉਨੇ ਹੀ ਘਟ ਹਨ। ਸਾਹਿੱਤਕ ਧੜੇ-ਬਾਜ਼ੀ ਦੀ ਮਰਜ਼, ਤਾਂ ਸਾਡੇ ਦੇਸ ਵਿਚ ਮੁਢ ਤੋਂ ਹੈ। ਇਕ ਧੜਾ ਆਪਣੇ ਪਾਸੇ ਦੇ ਆਦਮੀਆਂ ਨੂੰ ਚੁਕਦਾ ਹੈ ਤੇ ਹਰ ਜਾਇਜ਼ ਨਾਜਾਇਜ਼ ਤਰੀਕੇ ਨਾਲ ਉਸ ਦੀ ਮਦਦ ਕਰਦਾ ਹੈ, ਅਤੇ ਦੂਜੇ ਧੜੇ ਨੂੰ ਹਮੇਸ਼ਾ ਕੁਚਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਛੁਟ ਇਕ ਨਵੀਂ ਬਿਮਾਰੀ ਪੰਜਾਬੀ ਸਾਹਿੱਤ ਵਿਚ ਆ ਵੜੀ ਹੈ, ਉਸ ਦਾ ਨਾਂ ਸਾਹਿੱਤਕ ਸਰਮਾਏਦਾਰੀ ਹੈ। ਜਿਨ੍ਹਾਂ ਕਵੀਆਂ ਦੇ ਨਾਂ ਕਿਸੇ ਨਾ ਕਿਸੇ ਤ੍ਰੀਕੇ ਨਾਲ ਬਣ ਚੁੱਕੇ ਹਨ,ਉਹ ਨਵਿਆਂ ਕਵੀਆਂ ਨੂੰ,