ਪੰਨਾ:PUNJABI KVITA.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਬਜਾਏ ਇਸ ਦੇ ਕਿ ਉਨ੍ਹਾਂ ਦੀ ਮਦਦ ਕਰਨ,ਹਰ ਯੋਗ ਅਯੋਗ ਤਰੀਕੇ ਨਾਲ ਕੁਚਲਣ ਦੀ ਕੋਸ਼ਸ਼ ਕਰਦੇ ਹਨ। ਪੰਜਾਬ ਗੌਰਮਿੰਟ ਵੀ ਪੰਜਾਬੀ ਨਾਲ ਮਤਰੇਈਆਂ ਵਾਲਾ ਸਲੂਕ ਕਰਦੀ ਹੈ ਅਤੇ ਨਿਤ ਨਵੇਂ ਕਾਨੂੰਨਾਂ ਦਵਾਰਾ ਇਸਦਾ ਗਲਾ ਘੁਟਣ ਤੇ ਤੁਲੀ ਹੋਈ ਹੈ।

ਇਹ ਹੈ ਨਕਸ਼ਾ ਸਾਡੇ ਸਾਹਮਣੇ ਪੰਜਾਬੀ ਕਵਿਤਾ ਦਾ। ਰੁਕਾਵਟਾਂ ਨੇ ਬਹੁਤੀਆਂ ਅਤੇ ਹੱਕ ਵਿਚ ਗੱਲਾਂ ਨੇ ਬਹੁਤ ਥੋੜੀਆਂ, ਪਰ ਪਤਾ ਨਹੀਂ ਕਿਉਂ, ਇਹ ਕਹਿਣ ਤੋਂ ਸੰਕੋਚ ਨਹੀਂ ਕੀਤਾ ਜਾ ਸਕਦਾ ਕਿ ਬਾਵਜੂਦ ਇਨ੍ਹਾਂ ਗੱਲਾਂ ਦੇ ਪੰਜਾਬੀ ਕਵਿਤਾ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਇਹ ਉਤਾਂਹ ਹੀ ਉਤਾਂਹ, ਚੜਦੀ ਜਾਵੇਗੀ। ਵਜਾ ਇਹ ਹੈ ਕਿ ਡਰ ਉਸ ਨੂੰ ਹੈ ਜਿਸ ਵਿੱਚ ਕੋਈ ਥੁੜ ਹੋਵੇ। ਪੰਜਾਬੀ ਕਵਿਤਾ ਉਰਦੂ ਹਿੰਦੀ ਦੀ ਕਵਿਤਾ ਨਾਲੋਂ ਕਿਸੇ ਗੱਲੋਂ ਘੱਟ ਨਹੀਂ, ਸਗੋਂ ਸਵਾਈ ਹੋਵੇਗੀ। ਇਸ ਲਈ ਇਹ ਕਹਿਣਾ ਸਹੀ ਹੈ ਕਿ ਪੰਜਾਬੀ ਕਵਿਤਾ ਦਾ ਭਵਿੱਸ਼ ਬੜੀ ਸ਼ਾਨਦਾਰ ਹੈ।