ਪੰਨਾ:PUNJABI KVITA.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮)

੨.ਕਵਿਤਾ

ਕਵਿਤਾ ਕੀ ਹੈ? ਇਸ ਸਵਾਲ ਦਾ ਸੰਖੇਪ ਉਤਰ ਜਾਂ ਕਵਿਤਾ ਦੀ ਸੰਖੇਪ ਉਪਮਾ (Definition) ਹਾਲੀ ਤਕ ਨਹੀਂ ਦਿਤੀ ਜਾ ਸਕੀ। ਵੱਖੋ ਵੱਖਰੀਆਂ ਹਸਤੀਆਂ ਨੇ ਵੱਖੋ ਵੱਖਰੇ ਤਰੀਕੇ ਨਾਲ ਇਸ ਸਵਾਲ ਦਾ ਉੱਤਰ ਦਿਤਾ ਹੈ।

ਸੰਸਕ੍ਰਿਤ ਵਾਲੇ ਇਸ ਨੂੰ "ਸੁੰਦਰ ਤੇ ਸਰਬ-ਸਾਂਝੇ ਭਾਵਾਂ ਦੀ ਪ੍ਰਕਾਸ਼ਕ” ਆਖਦੇ ਹਨ। ਇਕ ਹੋਰ ਸੰਸਕ੍ਰਿਤ ਗ੍ਰ੍ੰੰਥ ਦਸਦਾ ਹੈ ਕਿ "ਰਸ-ਭਰੀ ਰਚਨਾ ਕਵਿਤਾ ਹੁੰਦੀ ਹੈ।"

ਪੱਛਮੀ ਵਿਦਵਾਨਾਂ ਦੇ ਵਿਚਾਰਾਂ ਵਿਚ ਵੀ ਕਾਫੀ ਫਰਕ ਹੈ। ਮਿਲਟਨ ਦੇ ਵਿਚਾਰ ਅਨੁਸਾਰ "ਕਵਿਤਾ ਉਹ ਹੁਨਰ ਹੈ ਜਿਥੇ ਅਨੁਭਵ-ਉਡਾਰੀ ਬੁਧੀ ਦੀ ਸਹਾਇਕ ਬਣ ਕੇ ਸੱਚ ਤੇ ਆਨੰਦ ਨੂੰ ਆਪੋ ਵਿਚ ਇਕ-ਮਿਕ ਕਰ ਦਿੰਦੀ ਹੈ।" ਜੌਨਸਨ ਦਾ ਵਿਚਾਰ ਹੈ ਕਿ "ਕਵਿਤਾ ਛੰਦਾ-ਬੰਦੀ ਵਿਚ ਕੈਦ ਲੇਖ ਹੈ।" ਕਾਰਲਾਈਲ ਕਹਿੰਦਾ ਹੈ "ਕਵਿਤਾ ਸੰਗੀਤ ਵਿਚਾਰ ਹਨ।" ਕਾਰਥਾਯ ਨੇ ਲਿਖਿਆ ਹੈ ਕਿ "ਕਵਿਤਾ ਇਕ ਕੋਮਲ-ਹੁਨਰ ਹੈ ਜੋ ਸੰਗੀਤਕ ਬੋਲੀ ਵਿਚ ਖਿਆਲ ਉਡਾਰੀ ਤੇ ਭਾਵਾਂ ਨੂੰ ਜ਼ਾਹਰ ਕਰ ਕੇ ਆਨੰਦ ਦਾ ਸੰਚਾਰ ਕਰਦੀ ਹੈ।" ਪ੍ਰੋਫ਼ੈਸਰ ਪੂਰਨ ਸਿੰਘ ਜੀ ਦਾ ਖਿਆਲ ਹੈ ਕਿ "ਕਵਿਤਾ ਰੂਹ ਦੇ ਦੇਸ਼ ਦੀ ਬੋਲੀ ਹੈ। ਇਸ ਦੁਨੀਆ ਦੇ ਪਦਾਰਥਾਂ ਨਾਲ ਇਸ ਦੀ ਰਚਨਾ ਨਹੀਂ ਕੀਤੀ ਜਾ ਸਕਦੀ।" ਸ਼ੈਲੀ ਨੇ ਲਿਖਿਆ ਹੈ ਕਿ "ਕਵਿਤਾ ਅਦ੍ਰਿਸ਼ਟ ਚੀਜ਼ਾਂ ਨੂੰ