ਪੰਨਾ:Pardesi Dhola.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਰਦੇਸੀ ਢੋਲਾ

ਅਗਿਆਤ ਆਵਾਸੀ ਦਾ ਸਮਾਰਕ

ਐਸਟੋਰੀਆ, ਔਰੇਗੋਨ ਵਿਚ ਗ਼ਦਰ ਸਮਾਰਕ ਤਾਂ ਕੋਈ ਬਣਿਆ ਨਹੀਂ। ਪਰ ਮੈਂ ਅਪਣੇ ਭਾਸ਼ਣ ਵਿਚ ਉਹਦੀ ਥਾਂ ਖਾਲੀ ਸਲਾਈਡ ਦਿਖਾ ਦੇਵਾਂਗੀ।- ਜੋਹੱਨਾ ਔਗਡੈੱਨ, ਇਤਿਹਾਸਕਾਰ। ਈਮੇਲ 6 ਨਵੰਬਰ 2012.

ਇਹ ਸ਼ਵੇਤ ਖੰਡ ਜੋ ਜੜਿਆ ਸ਼ਿਆਮਲ ਚੌਖਟ
ਇਹ ਸਮਾਰਕ ਹੋਰ ਕਿਤੇ ਨਾ ਕੇਵਲ ਮਨੁਤਲ ਉੱਤੇ

ਇਹ ਤਲ ਇਤਨਾ ਕੋਮਲ ਸਹਿਣ ਨਾ ਜੋਗਾ ਕਿਸੇ ਵੀ ਰੰਗ ਨੂੰ

ਇਸਦਾ ਕੋਈ ਨਾ ਖਿਤਿਜ
ਇਸ ਥਾਵੇਂ ਧਰਤੀ ਤੇ ਆਕਾਸ਼ ਕਦੇ ਵੀ ਮਿਲਦੇ ਨਾਹੀਂ

ਅਹਿਲ ਛਬੀ ਇਹ ਹਰਦਮ ਹਿੱਲਦੀ ਰਹਿੰਦੀ

ਇਹ ਰਾਹਦਾਰੀ ਅਗਿਆਤ ਦੇਸ ਦੀ
ਉੱਪਰ ਕਿਹਦੀ ਫ਼ੋਟੋ ਲੱਗੀ
ਹੋਣੀ ਪਾਈ ਗਵਾਹੀ ਕਦੇ ਨਾ ਘਰ ਪਰਤਣ ਦੀ

ਇਹ ਘੜੀ ਜੋ ਨਿਤ ਦੱਸਦੀ ਹੈ ਘਰ ਛੱਡਣ ਦਾ ਵੇਲਾ
ਜਦ ਅੱਖਾਂ ਭਰ ਕੇ ਪਾਂਧੀ ਟੁਰਿਆ ਚੜ੍ਹਿਆ ਦੂਰ ਉਦਾਸੀ

ਇਹ ਸੁਪਨਾ ਜੋ ਕੈਦੀ ਲੈਂਦੇ

ਇਹ ਦਰਪਣ ਹੈ ਆਸਾ ਦੀ ਲੋਅ ਨਾ' ਲੂਹਿਆ

ਦਿਨ ਦੇ ਵੇਲੇ ਚੰਨ ਲਟਕੇ ਹੈ ਰੁੱਖ ਦੇ ਉੱਤੇ ਜਿਸਦਾ ਨਾ ਪਰਛਾਵਾਂ

[13]