ਪੰਨਾ:Pardesi Dhola.pdf/27

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਇਸ ਮੁਲਕ ਵਿਚ ਪਰਦੇਸੀ
ਅਪਣੇ ਪਹਿਲੇ ਪਾਸਪੋਰਟ ਦੀ ਫ਼ੋਟੋ ਵਿਚ ਲੱਗਿਆ ਸਪਨਾ
ਮੁੜ ਮੁੜ ਦੇਖਣ ਲਗਦਾ ਹੈ ਦੇਖਦਾ ਰਹਿੰਦਾ ਹੈ ਤੇ ਉਸਤੋਂ ਡਰਨ ਲਗਦਾ ਹੈ
ਡਰਦਾ ਰਹਿੰਦਾ ਹੈ

ਇਸ ਮੁਲਕ ਵਿਚ ਪਰਦੇਸੀ
ਹੈਰਾਨ ਹੁੰਦਾ ਹੈ-
ਉਹਦੇ ਪਿੰਡ ਦੇ ਘਰ ਵਾਲ਼ੀ ਬੀਹੀ ਕਿੰਨੀ ਲੰਬੀ ਹੈ
ਉਹ ਬੀਹੀ ਵਿਚ ਵੜਦਾ ਹੈ
ਤਾਂ ਚੰਦਰਮਾ ਉਹਦੇ ਨਾਲ਼ ਨਾਲ਼ ਚਲਦਾ ਹੈ
ਉਹ ਚੰਦਰਮੇ ਦੇ ਨਾਲ਼ ਨਾਲ਼ ਚਲਦਾ ਹੈ
ਉਹ ਉਸ ਬੀਹੀ ਵਿਚ ਚਲਦਾ ਰਹਿੰਦਾ ਹੈ ਸਵੇਰ ਹੋਣ ਤਕ
ਇਸ ਮੁਲਕ ਦਾ ਪਰਦੇਸੀ

[23]