ਪੰਨਾ:Pardesi Dhola.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਵੀਕਐਂਡ ਸਫ਼ਰ

ਸੜਕ ਦੀ ਕਿਤਾਬ ਸਫ਼ਾ-ਦਰ-ਸਫ਼ਾ ਖੁੱਲ੍ਹਦੀ ਜਾਂਦੀ ਹੈ

ਅਨ੍ਹੇਰੇ ਵਿਚ ਮੋਟਰਵੇਅ 'ਤੇ ਬਰਫ਼ ਪੈਣ ਲੱਗੀ ਹੈ
ਚੁਪਚਾਪ ਸ਼ਾਂਤ

ਕੋਚ ਦੇ ਡਰਾਈਵਰ ਨੇ
ਵਰ੍ਹਿਆਂ ਮਗਰੋਂ ਪੱਗ ਬੰਨ੍ਹਣੀ ਸ਼ੁਰੂ ਕੀਤੀ ਹੈ
ਇਹਦੇ ਮੱਥੇ 'ਤੇ ਤੀਉੜੀਆਂ ਹਨ
ਜਿਨ੍ਹਾਂ ਇਹਦੀਆਂ ਬਾਹਵਾਂ ਤੇ ਪੈਰਾਂ ਨੂੰ ਕੱਸਿਆ ਹੋਇਆ ਹੈ

ਸਵਾਰੀਆਂ ਬੈਠੀਆਂ ਹਨ ਚੁੱਪਚਾਪ
ਕੋਚ ਦੀਆਂ ਲਾਈਟਾਂ ਵਿਚ ਡਿਗ ਰਹੀ ਬਰਫ਼ ਨੂੰ ਦੇਖਦੀਆਂ

ਧੌਲ਼ੇ ਵਾਲ਼ਾਂ ਵਾਲ਼ੀ ਔਰਤ ਸੋਚ ਰਹੀ ਹੈ
ਤੇ ਅਪਣੇ ਆਪ ਨੂੰ ਆਖਦੀ ਹੈ-
ਬਾਹਰ ਬਰਫ਼ ਪੈ ਰਹੀ ਹੈ

ਗਰਭਵਤੀ ਕੁੜੀ ਸੋਚ ਰਹੀ ਹੈ
ਤੇ ਅਪਣੇ ਆਪ ਨੂੰ ਆਖਦੀ ਹੈ-
ਬਾਹਰ ਬਰਫ਼ ਪੈ ਰਹੀ ਹੈ

ਸੁਹਣੇ ਗੁੰਦੇ ਹੋਏ ਵਾਲ਼ਾਂ ਵਾਲ਼ਾ ਮੁੰਡਾ ਸੋਚ ਰਿਹਾ ਹੈ
ਤੇ ਅਪਣੇ ਆਪ ਨੂੰ ਆਖਦਾ ਹੈ-
ਬਾਹਰ ਬਰਫ਼ ਪੈ ਰਹੀ ਹੈ

ਚੁਪਚਾਪ ਸ਼ਾਂਤ
ਅਨ੍ਹੇਰੇ ਵਿਚ ਮੋਟਰਵੇਅ 'ਤੇ ਵਾਪਸ ਘਰਾਂ ਨੂੰ ਜਾ ਰਹੀ ਹੈ ਕੋਚ
ਸੜਕ ਦੀ ਕਿਤਾਬ ਸਫ਼ਾ-ਦਰ-ਸਫ਼ਾ ਬੰਦ ਹੁੰਦੀ ਜਾਂਦੀ ਹੈ॥

[24]