ਸਮੱਗਰੀ 'ਤੇ ਜਾਓ

ਪੰਨਾ:Pardesi Dhola.pdf/45

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਪਰਦੇਸੀ ਢੋਲਾ

ਸਟੌਕਹੋਮ ਤੋਂ ਪਿਕਚਰ ਕਾਰਡ

ਜਹਾਜ਼ ਦਾ ਲੰਗਰ
ਕਿਨਾਰੇ 'ਤੇ ਪਿਆ
ਅਲ਼ਸਾ ਰਿਹਾ ਹੈ ਮਰਗਮੱਛ ਵਾਂਙ
ਕਿੰਨੇ ਮਾਹੋ-ਸਾਲ
ਕਿੰਨੇ ਹੱਥ
ਕਿੰਨੇ ਰੁਮਾਲ
ਏਸ ਨੇ ਨਿਗਲ਼ ਲਏ

ਜਲਪਰੀ
ਹੁਣੇ ਤ੍ਰੇਹ ਨਾਲ਼ 'ਮੱਛ ਦਾ ਪੇਟ ਚੀਰ
ਬਾਹਰ ਆਏਗੀ
ਤੇ ਪੰਖੀ ਦੇ ਪਰਾਂ 'ਤੇ ਚੜ੍ਹ
ਬੱਦਲ਼ਾਂ ਚ ਅਲੋਪ ਹੋ ਜਾਏਗੀ

ਫਿਰ ਸਾਗਰ 'ਤੇ ਮੀਂਹ ਬਰਸੇਗਾ
ਪਾਣੀ ਨੂੰ ਪਾਣੀ ਤਰਸੇਗਾ

[41]