ਪੰਨਾ:Pardesi Dhola.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਮਨ ਅੱਥਰਾ ਦੂਰ ਵੀਰਾਨੇ ਰਾਹਵਾਂ 'ਤੇ ਦੌੜਨ ਲਗਦਾ
ਬੋੜੇ ਘਰ ਦੀਆਂ ਦੀਵਾਰਾਂ ਨਾ' ਜਾ ਜਾ ਖਹਿੰਦਾ
ਨਾਲ਼ ਕਬੂਤਰਾਂ ਗੱਲਾਂ ਕਰਦਾ
ਜਿਨ੍ਹਾਂ ਕੋਠੜੀ ਅੰਦਰ ਆਲ੍ਹਣੇ ਪਾਏ
ਫ਼ਰਸ਼ਾਂ ਅਤੇ ਕਿਤਾਬਾਂ
ਬਿੱਠਾਂ ਕਰ ਕਰ ਮੈਲ਼ੀਆਂ ਕਰੀਆਂ

ਇਕਲਾਪੇ ਦੀ ਬਦਰੂਹ ਲਭਦਾ
ਜਿਸਨੇ ਜਕੜ ਸਦਾ ਹੀ ਰੱਖੀਆਂ
ਨਿੱਕੇਪਨ ਦੀਆਂ ਖੇਡਾਂ ਯਾਦਾਂ
ਜਵਾਨ ਰੁੱਤ ਦੀਆਂ ਰੀਝਾਂ

ਨਹੀਂ ਇਹ ਯਾਦ ਨਹੀਂ ਹੈ ਕੋਈ
ਮਨ ਚੰਦਰਾ ਬਸ ਭਉਂਦਾ ਫਿਰਦਾ
ਜੇਲਖ਼ਾਨੇ ਨਾ' ਸਿਰ ਟਕਰਾਉਂਦਾ
ਜਿਥੇ ਬੰਦ ਅਜੇ ਵੀ ਮੇਰੇ
ਉਮਰ ਦੇ ਕਈ ਸਾਲ ਲੰਮੇਰੇ
ਉੜਦਾ ਫਿਰੇ ਵਰੋਲ਼ਿਆਂ ਵਾਂਙੂੰ
ਪੈਲ਼ੀਆਂ ਵਿਚ ਪੁਲ਼ਾਂ ਦੇ ਉੱਤੇ
ਜਿਥੇ ਯਾਰ ਸੂਰਮੇ ਮਾਰੇ ਮਾਣ-ਵਿਗੁੱਤੇ
ਖੁਰਾ ਖੋਜ ਨਾ ਮਿਲ਼ਿਆ ਜਿਨਕਾ
ਨਾ ਫ਼ਰਿਆਦ ਕਿਸੇ ਨੇ ਕੀਤੀ।

ਨਹੀਂ ਇਹ ਯਾਦ ਨਹੀਂ ਹੈ ਕੋਈ
ਇਹ ਤਾਂ ਹੈ ਕੋਈ ਟੁੱਟਦਾ ਤਾਰਾ
ਜਗ-ਬੁਝ ਦੀਵਾ ਜਾਂ ਸੂਰਜ ਅੱਗੇ ਬੱਦਲ਼ੀ

[45]