ਪੰਨਾ:Pardesi Dhola.pdf/51

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਅਨੰਤ ਸਜ਼ਾ ਇਹ ਮੈਂ ਨਈਂ
ਓਹੀ ਭੋਗ ਰਿਹਾ ਹੈ

ਜੇ ਉਹ ਹੁੰਦਾ
ਸਰਬਗਿਆਤਾ
ਅਲ-ਅਲੀਮ ਮਹਾਖਿਲਾੜੀ
ਇਹ ਘਾਟੇ ਦੀ ਖੇਡ ਨਾ ਕਦੇ ਰਚਾਉਂਦਾ।
ਬਾਲ ਅਞਾਣਾ ਨਿਸਦਿਨ ਮੈਨੂੰ ਖੇਡ ਰਿਹਾ ਹੈ॥

[47]