ਸਮੱਗਰੀ 'ਤੇ ਜਾਓ

ਪੰਨਾ:Pardesi Dhola.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਪੰਜ ਮਿੰਟ ਦੀ ਫ਼ਿਲਮ ਦੀ ਕਹਾਣੀ

ਦੈਨਯੂਬ ਨਦੀ ਦੇ ਗੱਭੇ ਬੇੜੀ ਵਿਚ ਬੁੱਤ ਬਣ ਬੈਠੇ
ਮਾਛੀ ਬੁੱਢੜੀ ਤੇ ਬੱਚਾ
ਸੋਚੀ ਜਾਂਦੇ ਉਸ ਇੱਕੋ ਮੱਛੀ ਬਾਰੇ
ਜੋ ਜਾਲ਼ ਵਿਚ ਆ ਕੇ ਫਸਣੀ

ਮਾਛੀ ਅੱਭੜਵਾਹੇ ਵਾਜਾਂ ਕੱਢਦਾ
ਮੱਛੀ ਸੱਦਣ ਖ਼ਾਤਿਰ-
ਬੱਅ ਬੱਅਬੱਅ ਬੱਅ

ਪਰ ਮੱਛੀ ਨਹੀਂ ਫਸਦੀ
ਜਣੇ ਹਾਰ ਕੇ ਘਰ ਨੂੰ ਤੁਰ ਜਾਂਦੇ ਹਨ

ਨੋਟ: ਇਸ ਫ਼ਿਲਮ ਚ ਕੋਈ ਸੰਗੀਤ ਨਹੀਂ, ਕਿਉਂਕਿ ਇਹ ਸਭ ਕੁਝ ਵਾਪਰਨ ਵੇਲੇ ਸੰਗੀਤ ਨਹੀਂ ਸੀ ਵਜ ਰਿਹਾ। ਇਹ ਫ਼ਿਲਮ ਸੀਪੀਆ (ਲਾਲ-ਭੂਰੇ) ਰੰਗ ਚ ਬਣਨੀ ਚਾਹੀਦੀ ਹੈ। ਇਹ ਕੌਤਕ ਮੈਂ ਹੰਗਰੀ ਦੇਸ ਗਏ ਨੇ ਦੇਖਿਆ ਸੀ।

[48]