ਸਮੱਗਰੀ 'ਤੇ ਜਾਓ

ਪੰਨਾ:Pardesi Dhola.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਰਦੇਸੀ ਢੋਲਾ

ਇਥੇ

ਬੀਬੀ ਸਤਵੰਤ ਕੌਰ ਮਠਾੜੂ ਨਿਮਿਤ- ਪੇਕਾ ਚਾਚੋਕੀ ਸਹੁਰਾ ਪਿੰਡ ਬਿਲ਼ਗਾ

ਬੀਬੀ ਕੰਧ 'ਤੇ ਲੱਗੀ ਘੜੀ ਦੇਖਦੀ ਰਹਿੰਦੀ ਹੈ ਜਿੰਦ ਨੂੰ ਟੁੱਕਦੀ ਘੜੀ ਪਰਦੇਸ ਦਾ ਇੱਕੋ ਵੇਲਾ ਦਸਦੀ ਹੈ ਮੈਂ ਕਿਥੇ ਸੀ ਮੈਂ ਕਿਥੇ ਹਾਂ ਮੈਂ ਕਿਥੇ ਹੋਵਾਂਗੀ ਇਹ ਸੋਚ ਉਹਦਾ ਸਾਹ ਘੁੱਟਦਾ ਹੈ ਤੇ ਇਕਦਮ ਖ਼ਿਆਲ ਕਿਸੇ ਹੋਰ ਪਾਸੇ ਪਾ ਲੈਂਦੀ ਹੈ ਇਥੇ ਹਰ ਚੀਜ਼ ਖਾਣ ਨੂੰ ਆਉਂਦੀ ਹੈ ਹਰ ਸ਼ੈਅ ਜਿਵੇਂ ਦਿਲ ਹੈ ਹਰਦਮ ਧੜਕਦਾ ਅਪਣਾ ਹੋਣਾ ਦਸਦਾ ਦਿਲ ਘਟਦਾ ਦਿਲ ਡੁੱਬਦਾ ਹੈ ਦਿਲ ਥੋਹੜਾ ਹੁੰਦਾ ਭੋਲ਼ਾ ਵੈਦ ਦਵਾ ਦਿੰਦਾ ਹੈ ਜੀਉਣ ਲਈ ਸਿਰ 'ਤੇ ਪੱਲਾ ਲੈ ਪਾਠ ਕਰਨ ਲਗਦੀ ਹੈ ਰਤਾ ਮਨ ਟਿਕਾਣੇ ਆਉਂਦਾ ਹੈ ਇਥੇ ਦੁਮੇਲ ਨਹੀਂ ਧਰਤੀ ਤੇ ਆਕਾਸ਼ ਮਿਲ਼ਦੇ ਨਹੀਂ ਨਾ ਨਜ਼ਰਾਂ ਪਾਰ ਰੇਲ ਦੀਆਂ ਲੀਹਾਂ ਗੱਡੀ ਕਿਧਰ ਨੱਠੀ ਜਾਂਦੀ ਹੈ ਬੀਬੀ ਪਰਾਈ ਬੋਲੀ ਬੋਲਦੀ ਹੈ ਹੱਸਣ ਲਗਦੀ ਹੈ ਤੇ ਚੁੱਪ ਕਰ ਜਾਂਦੀ ਹੈ ਘਰ ਲਾਗਿਉਂ ਰੇਲਗੱਡੀ ਲੰਘਦੀ ਹੈ ਘਰ ਦੀ ਛੱਤ 'ਤੇ ਦੂਰੋਂ ਆਏ ਉਤਰਦੇ ਹਵਾਈ ਜਹਾਜ਼ ਦੀ ਛਾਂ ਪੈਂਦੀ ਹੈ ਸਾਰਾ ਵਜੂਦ ਕੰਬ-ਕੰਬ ਜਾਂਦਾ ਹੈ ਇਥੇ ਹਰ ਰੁੱਤ ਬੱਦਲ਼ਵਾਈ ਹੈ ਨਿੱਕੀ-ਨਿੱਕੀ ਕਣੀ ਦਾ ਮੀਂਹ ਨਹੀਂ ਮੁੱਕਦਾ ਕਦੇ ਪੰਛੀ ਭਿੱਜੇ ਵੀ ਗਾਉਂਦੇ ਹਨ ਬਰਫ਼ ਨਾਲ ਖੇਲਦੇ ਹਨ ਬੱਚੇ ਕੋਈ ਉਹਦਾ ਨਾਂ ਲੈ ਕੇ ਹਾਕ ਮਾਰਦਾ ਹੈ ਕੈਂਹੇਂ ਦਾ ਥਾਲ਼ ਹੱਥੋਂ ਡਿੱਗਦਾ ਹੈ ਉਹ ਭਉਂ ਕੇ ਦੇਖਦੀ ਹੈ ਕੋਈ ਕਿਤੇ ਨਹੀਂ ਸੁੱਤੇ ਬੱਚਿਆਂ ਦੇ ਸਾਹਵਾਂ ਦੀ ਵਾਜ ਸੁਣਦੀ ਹੈ 'ਨੇਰ੍ਹੇ ਚ ਅੱਖਾਂ ਦੇ ਤਾਰੇ ਨਜ਼ਰ ਆਉਂਦੇ ਹਨ ਮੇਲਣਾਂ ਗਾਉਂਦੀਆਂ ਹਨ- ਹਾਏ ਓਏ ਸਾਲ਼ਿਆ ਪੈਸਿਆ ਤੈਨੂੰ ਦੁੱਖਾਂ ਨਾਲ਼ ਜੋੜਿਆ ਸੀ ਸਾਹ ਮੁੱਕਦੇ ਜਾਂਦੇ ਹਨ ਸੋਚਾਂ ਨਹੀਂ ਮੁੱਕਦੀਆਂ ਬਿੰਦੀਆਂ ਸਰਦਲਾਂ ਨੂੰ ਘੁਣ ਖਾਣ ਲੱਗਾ ਹੈ। ਕਦੋਂ ਮੁੜਨਗੇ ਘਰਾਂ ਵਾਲ਼ੇਇਥੋਂ

[50]