ਪੰਨਾ:Pardesi Dhola.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਈਸਟਰ ਵੀਕਐਂਡ ਸਫ਼ਰ

ਸ਼ਾਮ ਦਾ ਵੇਲਾ
ਚਲਦੀ ਗੱਡੀ ਅੰਦਰ
ਕੁਝ ਜਾਗਣ ਕੁਝ ਸੁੱਤੇ ਲੋਕੀਂ ਦਿਨ ਦੇ ਥੱਕੇ
ਦੂਰ ਘਰਾਂ ਨੂੰ ਚੱਲੇ ਕੱਲੇ ਕੱਲੇ

ਚੋਰ ਕਨੱਖੀਏਂ ਝਾਕਣ ਸਾਰੇ-
ਵਿਚ ਡੱਬੇ ਦੇ ਕੁੜੀ ਉਹ ਬੈਠੀ ਕੰਘੀ ਪੱਟੀ ਕਰਦੀ
ਚੁੱਪ ਬੁੱਲ੍ਹਾਂ ਨੂੰ ਸੁਰਖ਼ੀ ਲਾਵੇ
ਗੱਲ੍ਹ ਗੁਲਾਲ ਮਸਤਕ ਮਣੀ ਸੁਹਾਵੇ
ਅਤਰ ਫੁਲੇਲ ਲਗਾਵੇ
ਸਫ਼ਰ ਸੁਗੰਧਾ ਕਰਦੀ
ਨੈਣ ਨ ਸਹਿੰਦੇ ਕਜਰਾ
ਅਬਰ-ਕਮਾਨਾਂ ਖਿੱਚਦੀ
ਰਾਤ ਚੜ੍ਹੀ 'ਤੇ ਤੀਰ ਲੰਘਾਣੇ ਵਿਚ ਦੀ
ਸ਼ੀਸ਼ੇ ਦੇ ਵਿਚ ਮੁੱਖ ਨਿਹਾਰੇ ਅਪਣਾ
ਜਿਉਂ ਇਹਦੇ ਸੱਜਣ ਇਸਨੂੰ ਅੱਜ ਦੀ ਰਾਤੇ ਤੱਕਣਾ
ਇਸਦੀ ਮੂਰਤ ਮਨ ਦੇ ਅੰਦਰ ਲਾਹਣੀ

ਕਰ ਲੈ ਹਾਰ ਸ਼ਿੰਗਾਰ ਤੂੰ ਕੁੜੀਏ
ਬੁੱਲ੍ਹ ਹੋਰ ਗੂੜ੍ਹੇ ਤੂੰ ਮਿੱਠੇ ਕਰ ਲੈ
ਤੇਰੀ ਸੁਰਖ਼ੀ ਸੱਜਣ ਨੇ ਪੀ ਜਾਣੀ
ਤਨ ਤੱਤੇ ਦੀ ਧਰਤੀ ਉੱਤੇ ਵਸਣਾ ਸਾਰੰਗ ਪਾਣੀ
ਜਦ ਓਹਦੇ ਵਾਲ਼ਾਂ ਤੇਰੇ ਵਾਲ਼ਾਂ ਨੂੰ ਉਲਝਾਣਾ
ਵਿੰਨ੍ਹ ਘੱਤਣਾ ਜਦ ਵਸਲ ਦੇ ਬਾਣਾਂ
ਅਬਰੂ-ਸ਼ਸਤਰ ਸੁੱਟ ਕੇ
ਤੂੰ ਸਭ ਕੁਝ ਆਪ ਸਮਰਪਣ ਕਰਨਾ
ਸੁੱਖ ਦੀ ਸੇਜੇ ਚੜ੍ਹਨਾ
ਸੁਭਾਗੀ ਰੈਣ ਦੇ ਅੰਦਰ ਰੰਗ ਮਾਨਣੇ
ਜਨਮ ਇਹ ਸਫਲਾ ਕਰਨਾ ਜੀਵਣ ਵੇਲੇ ਜੀਂਵਦਿਆਂ ਦੇ ਮੇਲੇ

[53]