ਪੰਨਾ:Pardesi Dhola.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਅੱਖਾਂ ਵਿਚ ਆ ਲੱਗਾ
ਠੰਢਾ ਸੀਤ ਹਵਾ ਦਾ ਬੁੱਲ੍ਹਾ
ਭਰ ਆਇਆ ਪਾਣੀ
ਦਿਲ ਉਸ ਵਿਚ ਜਾ ਡੁੱਬਾ

ਚੇਤੇ ਆਇਆ ਵੈਦ ਦਾ ਦੱਸਿਆ
ਤਰਨੇ ਲੱਗਾ ਵਾਹੋਦਾਹੀ ਰਸਤਾ ਕੱਛਦਾ
ਮਨ ਵਿਚ ਧਾਰੀ [1]ਮੋਮ ਦੀ ਬੱਤੀ
ਡੂੰਘੇ ਡੂੰਘੇ ਸਾਹ ਭਰ ਕੇ ਮੈਂ
ਹੌਲ਼ੀ ਹੌਲ਼ੀ ਫੂਕਾਂ ਮਾਰਨ ਲੱਗਾ

ਵਗਦੇ ਠੱਕੇ ਵਿਚ ਵੀ ਬੱਤੀ ਬਲ਼ਦੀ ਬੁਝਦੀ ਨਾ ਸੀ
ਸਾਗਰ ਕੰਢੇ ਮਾਘੀ ਦੇ ਦਿਨ

ਬ੍ਰਾਈਟਨ 13 ਜਨਵਰੀ 2001

[58]

  1. *ਦਿਲ ਦੇ ਵੈਦ ਦਾ ਦੱਸਿਆ ਉਪਾਅ ਕਿ ਔਖੀ ਘੜੀ ਵੇਲੇ ਬਲ਼ਦੀ ਮੋਮਬੱਤੀ ਮਨ ਚ ਧਾਰ ਕੇ ਡੂੰਘੇ-ਡੂੰਘੇ ਸਾਹ ਭਰ ਕੇ ਜੋਤ ਨੂੰ ਹੌਲ਼ੀ-ਹੌਲ਼ੀ ਫੂਕਾਂ ਮਾਰੋ।