ਪੰਨਾ:Pardesi Dhola.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਬਾਰਸੇਲੋਨਾ ਮੈਟਰੋ ਵਿਚ ਹਮਵਤਨ

ਤੁਸੀਂ ਤਾਂ ਮੈਨੂੰ ਇੰਜ ਤੱਕਦੇ ਸਓ।
ਮੈਂ ਜਾਤਾ, ਬਾਬਾ ਮੁਝ 'ਤੇ ਆਸ਼ਿਕ ਹੋਇਆ।

ਤੁਸੀਂ ਕੱਲੇ ਲਗਦੇ ਓ।
ਨਾਲ਼ ਕੋਈ ਨਾ ਆਇਆ?

ਹੁਣ ਕੰਮ ਨਹੀਂ ਹੁੰਦਾ।
ਉਮਰ ਏ ਕਾਹਦੀ
ਪੰਝੀ ਤੇ ਹਿਕ।

ਛੇ ਵਰ੍ਹਿਆਂ ਦਾ ਏਥੇ ਆਂ ਮੈਂ।
ਤਿੰਨ ਸਾਲ ਤਾਂ ਖੜ੍ਹੇ ਖਲੋਤੇ ਜਾਗ ਕੇ ਲੰਘੇ
ਤਪਦੇ ਤੰਦੂਰ ਦੇ ਅੱਗੇ।
ਰੱਬ ਏ ਪੈਸਾ
ਪੈਸਾ ਰੱਬ ਏ।
ਘੜੀ ਨਾ' ਬੱਝੇ
ਪਾਗਲ ਹੋ ਗਏ
ਖ਼ੁਦਕੁਸ਼ ਮੁੰਡੇ।
ਕਲ੍ਹ ਕਰਜ਼ ਉਤਾਰਨ ਖ਼ਾਤਿਰ
ਸੁੱਖ ਅੱਜ ਦਾ ਗਹਿਣੇ ਪਾਇਆ।

ਦੇਸ ਤਾਂ ਭਾਵੇਂ ਕੰਧ ਦਾ ਓਹਲਾ
ਬ਼੍ਹਾਵਲਪੁਰ ਤੇ ਬਾਰਸੀਲੋਨਾ
ਨਿਤ ਪਰ੍ਹੇ ਨੇ ਹੁੰਦੇ ਜਾਂਦੇ।
ਘਰ ਜਿਉਂ ਵਿਚ ਸਮੁੰਦਰ ਤਰਦਾ ਟਾਪੂ।

[60]