ਪੰਨਾ:Pardesi Dhola.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਭਾਵੇਂ ਪੱਗ ਨਹੀਂ ਸੀ ਬੰਨ੍ਹੀ
ਪਰ ਸ਼ਕਲੋਂ ਸਿੱਖ ਲਗਦੇ ਸਨ
ਉਨ ਕੋ ਕਿੰਨਾ ਚਾਅ ਚੜ੍ਹਿਆ ਸੀ ਸਾਨੂੰ ਤੱਕ ਕੇ

ਅਮਰੀਕਾ ਦੇ ਸਾਹਿਲ ਉੱਤੇ ਮਨ ਵਿਚ
ਫਿਰ ਹੁਬ-ਉੱਲ-ਵਤਨੀ ਜਾਗੀ-
ਹਰ ਪੰਜਾਬੀ ਸ਼ਕਲੋਂ ਸਿੱਖ ਲਗਦਾ ਹੈ
ਹਰ ਪੰਜਾਬੀ ਜੀਉਂਦਾ ਗੁਰਾਂ ਦੇ ਨਾਂ 'ਤੇ
ਧਨੀ ਰਾਮ ਤਾਂ ਸਿੱਖ ਸੀ, ਨਜਮ ਹੁਸੈਨ ਵੀ ਸਿੱਖ ਹੈ

ਸਾਗਰ ਕੰਢੇ ਹੰਨੇ ਹੰਨੇ ਸੋਚਾਂ ਵਿਚ ਮੈਂ
ਦੇਸ ਪੰਜਾਬ ਬਣਾਇਆ ਸਭ ਦਾ ਸਾਂਝਾ
ਜਿਸਦਾ ਨਕਸ਼ਾ ਗੁਰਾਂ ਬਣਾਇਆ
ਜਿਥੇ ਨਾ ਕੋਈ ਬਾਰ ਪਰਾਏ ਬੈਠਾ
ਜਿਥੇ ਰੀਤ ਇਸ਼ਕ ਦੀ ਨੀਤ ਭਰੀ ਹੈ
ਸੋਚਾਂ ਵਿਚ ਮੈਂ ਵਾਹਗਾ ਢਾਇਆ
ਨਹੁੰ ਦੇ ਨਾਲ਼ ਮਾਸ ਜੁੜਾਇਆ
ਜਾ ਨਨਕਾਣੇ ਸਿਰ ਨਿਵਾਇਆ
ਅਗਲਾ ਟੇਸ਼ਣ ਟੋਭਾ**[1]ਆਇਆ
ਏਮਨਾਬਾਦ ਤਾਂ ਰਸਤੇ ਵਿਚ ਸੀ
ਉਥੇ ਤੱਕੀ ਆਪੇ ਚਲਦੀ ਚੱਕੀ
ਬਹੁਰੰਗ ਤਮਾਸ਼ੇ ਦੇਖਦੀ ਅੱਖ ਨਾ ਥੱਕੀ

[65]

  1. **ਟੋਭਾ ਟੇਕ ਸਿੰਘ