ਪੰਨਾ:Pardesi Dhola.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

[1]ਆਸੋਸ, ਤੁਰਕੀ

ਸਾਗਰ ਕੰਢੇ ਮੰਦਿਰ
ਸਾਲ ਹਜ਼ਾਰਾਂ ਪਹਿਲਾਂ
ਬੰਦੇ ਬਾਇਆ ਬੰਦੇ ਢਾਇਆ

ਅਸੀਂ ਉਸਦਾ ਦਾ ਥੇਹ ਦੇਖਣ ਲਈ
ਬੰਦੇ ਦੀ ਤਹਿਜ਼ੀਬ ਨਿਸ਼ਾਨੀ
ਕੋਹ ਹਜ਼ਾਰਾਂ ਝਾਗੇ

ਸਿਖਰ ਦੁਪਹਿਰਾ ਕਾਂ ਅੱਖ ਨਿਕਲ਼ੇ
ਲੋਕਾਂ ਨੂੰ ਟੇਕ ਨਹੀਂ ਸੀ
ਤੁਰ ਫਿਰ ਧਰਮ ਕਮਾਉਂਦੇ ਯਾਤਰੂਆਂ ਵਾਲ਼ਾ
ਗਲ਼ ਕੈਮਰੇ ਹੱਥ ਵਿਚ ਫ਼ੋਨ

ਪੱਥਰ ਚਾਰੇ ਪਾਸੇ ਇਨਸਾਨ ਤੋਂ ਵੱਡੇ
ਪੱਥਰਾਂ ਵਿਚ ਉੱਕਰੇ ਸਨ
ਨਕਸ਼ ਪਰਾਣੀ ਫੁੱਲ ਤੇ ਬੂਟੇ
ਪੱਥਰਾਂ ਵਿੱਚੀਂ ਉੱਗਾ ਘਾਹ ਸੀ
ਖਿੜਿਆ ਫੁੱਲ ਸੀ
ਮੈਂ ਉਸ ਉੱਤੇ ਉੜਦੀ ਤਿਤਲੀ ਦੇਖੀ

ਮੈਂ ਤਿਤਲੀ ਦੇਖੀ
ਸਾਗਰ ਕੰਢੇ ਮੰਦਿਰ ਥੇਹ ਵਿਚ

[66]

  1. * ਆਸੋਸ ਤੁਰਕੀ ਦੇ ਦੱਖਣ ਵਿਚ ਹੈ, ਜਿਥੇ ਦੂਜੀ ਈਸਵੀ ਸਦੀ ਪਹਿਲਾਂ ਦੇ ਬਣੇ ਏਥੀਨਾ ਦੇ ਮੰਦਿਰ ਦੇ ਥੇਹ ਦੇਖਣ ਲੋਕ ਵਹੀਰਾਂ ਘਤ ਕੇ ਜਾਂਦੇ ਹਨ। ਇਹ ਅਰਸਤੂ ਦਾ ਸਹੁਰਾ ਸ਼ਹਿਰ ਸੀ। ਉਹ ਏਥੇ ਤਿੰਨ ਸਾਲ ਰਿਹਾ ਤੇ ਜਿਮਨੇਜ਼ੀਅਮ ਵਿਚ ਗਿਆਨ- ਗੋਸ਼ਟਿ ਕਰਦਾ ਰਿਹਾ। ਮੰਦਿਰ ਨੂੰ ਰੋਮਨ, ਬਾਈਜ਼ਨਟੀਨੀ ਤੇ ਮੁਸਲਮਾਨ ਵਾਰੋ-ਵਾਰੀ ਚਾਹੁੰਦੇ ਰਹੋ।