ਪੰਨਾ:Pardesi Dhola.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਘਰ ਆਇਆ ਪਰਦੇਸੀ

ਕਲ੍ਹ ਰਾਤੀਂ
ਦੰਮਾਂ ਦਾ ਲੋਭੀ ਵਿਹੜੇ ਵੜਿਆ
ਦੀਵਾ ਜਗਿਆ ਭਾਗ ਜਗੇ

ਵਰ੍ਹਿਆਂ ਦਾ ਭੁੱਖਾ ਮਾਹੀਖਾ ਖਾ ਰੱਜਿਆ
ਲੰਮੇ ਪੰਧ ਦਾ ਰਾਹੀ
ਤੱਤਾ ਤੱਤਾ ਦੁੱਧ ਪੀ ਕੇ ਘੂਕ ਸੌਂ ਗਿਆ ਪਾਸਾ ਲੈ ਕੇ

ਅਮ੍ਰਿਤ ਵੇਲੇ ਉੱਠੀ
ਖੂਹ ਵਿਚ ਲੱਜ ਵਰ੍ਹਾਈ
ਇਸ਼ਨਾਨ ਕਰੇਂਦੀ ਰੱਬ ਰੱਬ ਕਰਦੀ
ਪਾਣੀ ਡਿਗਦਾ ਪਿੰਡਾ ਚੁੰਮਦਾ

ਪੇਟੀ ਚੋਂ ਕਢ ਧੋਤਾ ਝੱਗਾ
ਸਿਰ 'ਤੇ ਲੈ ਕੇ ਟਸਰ ਦੁਪੱਟਾ
ਚੁੱਲ੍ਹੇ ਦੀਚਾਟੀ ਦੀਚੌਂਕੇ ਦੀ ਗੰਧ ਵਿਚ ਲਿਪਟੀ
ਤੁਰ ਪਈ ਸੁੱਖਾਂ ਸੁੱਖਣਰੱਬ ਦੇ ਦੁਆਰੇ

ਅੱਖੀਆਂ ਮੁੰਦ ਕੇ ਦੋ ਕਰ ਜੋੜੇਅਰਜ਼ ਗੁਜ਼ਾਰੀ-
ਬਾਬਾ ਜੀ ਮੇਰੀ ਝੋਲ਼ੀ ਸੱਖਣੀ ਭਰ ਦੇਵੋ

ਰੱਬ ਜੀ ਸੁਣ ਕੇ ਮੁਸਕਾਏ ਨਾਨਕ ਵਾਂਙੂੰ-
ਅਰਦਾਸ ਤਿਰੀ ਓਦੋਂ ਹੀ ਸੁਣ ਲੀਤੀ ਸੀ
ਜਦ ਤੂੰ ਉਠ ਕੇ ਬਾਰ ਖੋਲ੍ਹਿਆ
ਜਦ ਤੂੰ ਉਸ ਦੇ ਗਲ਼ ਲੱਗੀ ਸੀ
ਜਦ ਦੀਵੇ ਦੀ ਬੱਤੀ ਸੀਖੀ ਕੰਬਦੇ ਹੱਥੀਂ

ਬਾਬੇ ਦੇ ਦਰ ਗਈਬੀਬੀ
ਝੋਲ਼ੀ ਭਰ ਕੇ ਘਰ ਗਈ
ਅੱਜ ਦਿਨੇ

[67]