ਪੰਨਾ:Performing Without a Stage - The Art of Literary Translation - by Robert Wechsler.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹਾ ਕੁਝ ਕਰਨ ਲਈ ਕੋਈ ਕਿਵੇਂ ਤਿਆਰ ਹੁੰਦਾ ਹੈ? ਇਸਦੇ ਲਈ ਕਿਸੇ ਵੀ ਵਿਦਿਅਕ ਸੰਸਥਾ ਵਿੱਚ, ਅਤੇ ਇੱਥੋਂ ਤੱਕ ਕਿ ਕਾਲਜਾਂ ਵਿੱਚ ਕੋਈ ਵਿਸ਼ੇਸ਼ ਕੋਰਸ ਨਹੀਂ ਹਨ। ਸਾਹਿਤਕ ਅਨੁਵਾਦ ਦੇ ਮਾਸਟਰ ਡਿਗਰੀਆਂ ਦੇ ਕੁਝ ਪ੍ਰੋਗਰਾਮ ਹਨ, ਪਰ ਬਹੁਤੇ ਤਕਨੀਕੀ ਅਨੁਵਾਦ, ਯਾਨੀ ਕਿ ਦਸਤਾਵੇਜ਼ਾਂ, ਅਧਿਐਨਾਤਮਕ ਰਸਾਲਿਆਂ, ਨਿਰਦੇਸ਼ਾਂ ਅਤੇ ਹੋਰ ਵਿਦੇਸ਼ੀ ਭਾਸ਼ਾਈ ਲਿਖਤਾਂ ਦੇ ਅਨੁਵਾਦ ਉੱਤੇ ਕੇਂਦ੍ਰਿਤ ਹੁੰਦੇ ਹਨ ਜਿਥੇ ਸ਼ੈਲੀ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਅਨੁਵਾਦ ਬਾਰੇ ਸੈਮੀਨਾਰ ਵੀ ਹੁੰਦੇ ਹਨ ਅਤੇ ਅਨੁਵਾਦਕ-ਪ੍ਰੋਫੈਸਰ ਵੀ ਹਨ ਜੋ ਸਲਾਹਕਾਰਾਂ ਵਜੋਂ ਕੰਮ ਕਰਦੇ ਹਨ, ਪਰ ਸੰਸਥਾਗਤ ਤੌਰ ਤੇ ਬਹੁਤ ਘੱਟ ਅਜਿਹਾ ਕੰਮ ਨਜ਼ਰ ਆਉਂਦਾ ਹੈ ਜੋ ਅੱਜ ਦੂਜੀਆਂ ਬਹੁਤੀਆਂ ਕਲਾਵਾਂ ਦਾ ਕਾਫ਼ੀ ਹੁੰਦਾ ਹੈ, ਅਤੇ ਬਹੁਤੇ ਅਨੁਵਾਦਕਾਂ ਨੇ ਕਦੇ ਵੀ ਅਨੁਵਾਦ ਦਾ ਅਧਿਐਨ ਨਹੀਂ ਕੀਤਾ ਹੁੰਦਾ।

ਖ਼ੈਰ, ਮੈਂ ਇਹ ਦਲੀਲ ਦੇਣ ਜਾ ਰਿਹਾ ਹਾਂ ਕਿ ਸਾਹਿਤਕ ਅਨੁਵਾਦਕ ਬਣਨ ਲਈ ਤਿਆਰੀ ਦਾ ਬਿਹਤਰ ਹੋਰ ਕੋਈ ਤਰੀਕਾ ਨਹੀਂ ਹੈ ਕਿ ਕਾਨੂੰਨ ਦੀ ਪੜ੍ਹਾਈ ਕੀਤੀ ਜਾਵੇ ਅਤੇ ਵਕਾਲਤ ਕੀਤੀ ਜਾਵੇ। ਇਹ ਕੁਝ ਮੈਂ ਆਪ ਕੀਤਾ ਹੈ ਪਰ, ਜਿਨ੍ਹਾਂ ਨਾਲ਼ ਮੈ ਗੱਲ ਕੀਤੀ ਹੈ ਜਾਂ ਜਿਨ੍ਹਾਂ ਬਾਰੇ ਮੈਂ ਪੜ੍ਹਿਆ ਹੈ, ਕਿਸੇ ਅਨੁਵਾਦਕ ਨੇ ਇਹ ਕੁਝ ਨਹੀਂ ਕੀਤਾ - ਘੱਟੋ ਘੱਟ ਇਸ ਸਦੀ ਵਿਚ। ਮੈਨੂੰ ਉਮੀਦ ਹੈ ਕਿ ਇਹ ਯਤਨ ਤੁਹਾਨੂੰ ਮੇਰੀ ਦਲੀਲ ਦੀ ਸੱਚਾਈ ਬਾਰੇ ਕਾਇਲ ਕਰ ਲਵੇਗਾ।

ਕਾਨੂੰਨ ਕਿਉਂ? ਇਕ ਕਾਰਨ ਇਹ ਹੈ ਕਿ ਇਕ ਵਕੀਲ ਬਣਨ ਲਈ ਉਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜੋ ਇਕ ਲੇਖਕ ਜਾਂ ਆਲੋਚਕ ਨੂੰ ਆਮ ਤੌਰ ਤੇ ਨਹੀਂ ਹੁੰਦੀ: ਸ਼ਬਦਾਂ ਦੀ ਕਦਰ ਸਮਝਣਾ - ਮਾੜੀ ਮੋਟੀ ਅਰਥਾਂ ਜਾਂ ਭਾਵਨਾਵਾਂ ਦੀ ਗੋਟੀ ਦੇ ਤੌਰ ਤੇ ਨਹੀਂ, ਬਲਕਿ ਮਿਜ਼ਾਈਲਾਂ ਦੇ ਤੌਰ ਤੇ -ਜਿਨ੍ਹਾਂ ਦੇ ਬਹੁਤ ਜ਼ਿਆਦਾ ਵੱਡੇ ਫਰਕ ਪੈ ਸਕਦੇ ਹਨ ਅਗਰ ਤੁਸੀਂ ਥੋੜੀ-ਦੂਰੀ ਅਤੇ ਲੰਬੀ-ਦੂਰੀ ਵਿਚਕਾਰ, ਪਰਮਾਣੂ ਅਤੇ ਰਸਾਇਣਕ ਗੋਲਿਆਂ ਦੇ ਵਿਚਕਾਰ ਫਰਕ ਨਹੀਂ ਕਰ ਸਕਦੇ। ਵਕੀਲਾਂ ਲਈ, ਕਿਸੇ ਖ਼ਾਸ ਉਦੇਸ਼ ਲਈ, ਇੱਕ ਖ਼ਾਸ ਪ੍ਰਸੰਗ ਵਿੱਚ, ਕਿਸੇ ਸ਼ਬਦ ਜਾਂ ਵਾਕਾਂਸ਼ ਦੀ ਅਸਪਸ਼ਟਤਾ ਜਾਂ ਸਪਸ਼ਟਤਾ ਦੇ ਪੱਧਰ ਦੇ ਅਧਾਰ ਤੇ ਲੱਖਾਂ-ਕਰੋੜਾਂ ਡਾਲਰਾਂ ਦੇ ਸੌਦੇ (ਇੱਕ ਜਾਂ ਦੂਜੀ ਧਿਰ ਲਈ) ਸਫ਼ਲ ਜਾਂ ਅਸਫ਼ਲ ਹੋ ਸਕਦੇ ਹਨ। ਇੱਕ ਵਕੀਲ ਜੋ ਵੀ ਸ਼ਬਦ ਵਰਤਦਾ ਹੈ ਉਹ ਕਿਸੇ ਟੀਚੇ, ਕਿਸੇ ਹਿੱਤ ਨਾਲ ਇਕਰਾਰ ਹੁੰਦਾ ਹੈ, ਅਤੇ ਇੱਕ ਜੋਖ਼ਮ ਵਾਲਾ ਕੰਮ ਹੁੰਦਾ ਹੈ, ਜੋ ਬਿਨ-ਕਹੇ ਹੀ ਸਪਸ਼ਟ ਹੈ - ਜਾਂ ਘੱਟੋ ਘੱਟ ਹੋਣਾ ਚਾਹੀਦਾ ਹੈ। ਇਸਲਈ, ਵਕੀਲ ਦਾ ਸਬੰਧ ਸ਼ਬਦਾਂ ਦੇ ਨਾ ਸਿਰਫ ਅਰਥ ਅਤੇ ਲਹਿਜੇ ਨਾਲ਼ ਸਗੋਂ ਸਪਸ਼ਟਤਾ ਦੇ ਪੱਧਰ ਦੀਆਂ ਵੀ ਬਹੁਤ ਮਹੀਨ ਬਾਰੀਕੀਆਂ ਨਾਲ਼ ਹੁੰਦਾ ਹੈ।

ਅਨੁਵਾਦ ਵਿੱਚ ਲੱਖਾਂ-ਕਰੋੜਾਂ ਡਾਲਰ ਜਾਂ ਲੋਕਾਂ ਦੀਆਂ ਜ਼ਿੰਦਗੀਆਂ ਦਾਅ ਤੇ ਨਹੀਂ ਲੱਗੀਆਂ ਹੁੰਦੀਆਂ, ਪਰ ਇਸ ਵਿੱਚ ਵੀ ਕਿਸੇ ਵਿਸ਼ੇ ਜਾਂ ਸਥਿਤੀ ਦੀਆਂ ਅਹਿਮ ਬਾਰੀਕੀਆਂ ਦੇ ਪੱਧਰ ਤੇ ਅਤੇ ਕਿਸੇ ਹੋਰ ਦੇ ਟੀਚਿਆਂ ਅਤੇ ਹਿੱਤਾਂ ਦੇ ਪੱਖ ਤੋਂ ਪ੍ਰਤੀਬੱਧਤਾ ਸ਼ਾਮਲ ਹੁੰਦੀ ਹੈ। ਕਿਸੇ ਵਕੀਲ ਦੀ ਤਰ੍ਹਾਂ, ਅਨੁਵਾਦਕ ਆਪਣੀ ਨੁਮਾਇੰਦਗੀ ਨਹੀਂ ਕਰਦਾ ਹੁੰਦਾ, ਜਦਕਿ ਲੇਖਕ ਅਤੇ ਆਲੋਚਕ ਕਰਦੇ ਹੁੰਦੇ ਹਨ। ਅਨੁਵਾਦਕ ਆਪਣੇ ਮੁਵੱਕਿਲ ਦੀ, ਅਸਲ ਲੇਖਕ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ। ਉਸ ਕੋਲ ਜ਼ਿੰਮੇਵਾਰੀਆਂ ਹਨ, ਉਹ ਉਨ੍ਹਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਅਤੇ ਜੇ ਉਹ ਨੇਕ ਹੈ ਤਾਂ ਉਹ ਜਾਣਦਾ ਹੈ ਕਿ ਉਸ ਤੋਂ ਕਸਰ ਕਿਵੇਂ ਅਤੇ ਕਿਉਂ ਰਹਿ ਗਈ, ਉਸ ਨੇ ਇਕਰਾਰ ਨੇਪਰੇ ਚਾੜ੍ਹਨ ਲਈ ਕਿਥੇ ਸਮਝੌਤਾ ਕਰਨਾ ਹੈ।

ਕਾਨੂੰਨ ਦੇ ਅਧਿਐਨ ਅਤੇ ਵਕਾਲਤ ਦਾ ਕੇਂਦਰੀ ਮੁੱਦਾ ਪ੍ਰਕਿਰਿਆ ਅਤੇ ਤੱਤਸਾਰ ਵਿਚਕਾਰ ਅੰਤਰ ਹੈ, ਜੋ ਇੱਕ ਅਜਿਹਾ ਅੰਤਰ ਹੈ

11