ਪੰਨਾ:Performing Without a Stage - The Art of Literary Translation - by Robert Wechsler.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੰਸਟਨ ਜਰਮਨ ਗੱਦ ਦਾ ਅਨੁਵਾਦ ਵੀ ਕਰਦੀ ਹੈ, ਅਤੇ ਭਾਵੇਂ ਉਹ ਆਪਣੇ ਮਾਪਿਆਂ ਜਿੰਨਾਾਂ ਕੰਮ ਤਾਂ ਨਹੀਂ ਕਰਦੀ। ਫਿਰ ਵੀ ਉਹ ਵੇਸਲੀਅਨ ਯੂਨੀਵਰਸਿਟੀ ਵਿਚ ਜਰਮਨ ਦੀ ਪ੍ਰੋਫੈਸਰ ਹੋਣ ਦੇ ਨਾਲ-ਨਾਲ ਸਾਲ ਵਿਚ ਤਕਰੀਬਨ ਇਕ ਪੁਸਤਕ ਦਾ ਅਨੁਵਾਦ ਕਰਦੀ ਹੈ। ਅਤੇ ਉਸਦੀ ਭੈਣ ਲਾਤੀਨੀ ਅਤੇ ਯੂਨਾਨੀ ਤੋਂ ਅਨੁਵਾਦ ਕਰਦੀ ਹੈ।

ਸਿਰਫ਼ ਇਕ ਹੋਰ ਅਨੁਵਾਦਕ ਜਿਸ ਨਾਲ ਮੈਂ ਗੱਲ ਕੀਤੀ ਜਿਸਦੇ ਮਾਪਿਆਂ ਵਿੱਚੋਂ ਇੱਕ ਅਨੁਵਾਦਕ ਸੀ, ਉਹ ਰੌਸੇਨਾ ਵਾਰੈਨ ਹੈ। ਉਸਦੀ ਮਾਂ, ਐਲੇਨੋਰ ਕਲਾਰਕ, ਫ੍ਰੈਂਚ ਤੋਂ ਅਨੁਵਾਦ ਕਰਦੀ ਹੈ, ਹਾਲਾਂਕਿ ਉਹ ਆਪਣੇ ਸਮੇਂ ਵਿੱਚ ਵਿੱਚੋਂ ਬਹੁਤ ਘੱਟ ਸਮਾਂ ਇਹ ਕੰਮ ਕਰਦੀੇ ਹੈ। ਵਾਰਨ ਫਰੈਂਚ, ਲਾਤੀਨੀ ਅਤੇ ਯੂਨਾਨੀ (ਪੁਰਾਣੀ ਅਤੇ ਆਧੁਨਿਕ) ਤੋਂ ਅਨੁਵਾਦ ਕਰਦੀ ਹੈ; ਇਸਦੇ ਇਲਾਵਾ, ਉਹ ਬੌਸਟਨ ਯੂਨੀਵਰਸਿਟੀ ਵਿਚ ਅਨੁਵਾਦ ਸੈਮੀਨਾਰ ਵੀ ਚਲਾਉਂਦੀ ਹੈ। ਬਹੁ-ਭਾਸ਼ਾਈ ਅਨੁਵਾਦਕ ਵਿਲਿਸ ਬਾਰਨਸਟੋਨ ਨੇ ਆਪਣੇ ਬੇਟੇ ਅਤੇ ਆਪਣੀ ਧੀ ਦੋਵਾਂ ਨਾਲ ਅਨੁਵਾਦ ਵਿੱਚ ਸਹਿਯੋਗ ਕੀਤਾ ਹੈ, ਅਤੇ ਕਵੀ ਅਤੇ ਕਦੇ ਕਦੇ ਅਨੁਵਾਦਕ ਰਚੇਲ ਹਦਾਸ ਦੇ ਪਿਤਾ ਅਤੇ ਦਾਦਾ ਦੋਵਾਂ ਨੇ ਵੀ ਆਪ ਅਨੁਵਾਦ ਕੀਤੇ ਸਨ, ਪਰ ਕਿਸੇ ਵੀ ਸੂਰਤ ਵਿੱਚ ਇਹ ਉਨ੍ਹਾਂ ਦਾ ਮੁੱਖ ਪੇਸ਼ਾ ਨਹੀਂ ਸੀ। ਇਹ, ਉਸ ਅਜੀਬ ਨਿਯਮ ਦੇ ਅਪਵਾਦ ਹਨ ਕਿ ਅਨੁਵਾਦਕਾਂ ਦੇ ਬੱਚੇ, ਜੇ ਅਨੁਵਾਦਕ ਉਨ੍ਹਾਂ ਨੂੰ ਪੈਦਾ ਕਰ ਸਕਦੇ ਹਨ, ਤਾਂ ਉਹ ਆਪਣੇ ਮਾਪਿਆਂ ਦੇ ਪੇਸ਼ੇ ਜਾਂ ਸ਼ੌਕ ਨਾਲ ਇੰਨਾ ਲਗਾਅ ਨਹੀਂ ਰੱਖਦੇ ਕਿ ਉਹ ਉਨ੍ਹਾਂ ਦੇ ਪਦ-ਚਿੰਨ੍ਹਾਂ ਤੇ ਚੱਲਣ।

ਲੋਕ ਅਨੁਵਾਦਕ ਬਣਨ ਦਾ ਫ਼ੈਸਲਾ ਕਿਉਂ ਕਰਦੇ ਹਨ? ਹਰ ਕੋਈ ਜਾਣਦਾ ਹੈ ਕਿ ਕੋਈ ਲੇਖਕ ਕਿਉਂ ਲਿਖਦਾ ਹੈ। ਇਸ ਬਾਰੇ ਬਹੁਤ ਸਾਰੀਆਂ ਫਿਲਮਾਂ, ਅਤੇ ਅਣਗਿਣਤ ਕਿਤਾਬਾਂ ਹਨ। ਲੇਖਕ ਕੋਲ ਸੁਣਾਉਣ ਲਈ ਇਕ ਕਹਾਣੀ ਹੈ, ਕਹਿਣ ਲਈ ਕੁਝ ਹੈ, ਆਪਣੀ ਸੋਚ ਜਾਂ ਜ਼ਿੰਦਗੀ ਜਾਂ ਆਪਣੇ ਗੁੱਸੇ ਜਾਂ ਭਾਵਨਾ ਨੂੰ ਸ਼ਬਦਾਂ ਵਿਚ ਲਿਖਣ ਦੀ ਉਤੇਜਨਾ। ਇਕ ਲੇਖਕ ਪ੍ਰਸਿੱਧੀ ਅਤੇ ਪੈਸਾ, ਮੌਕਿਆਂ ਦੀ ਸ਼ੁਰੂਆਤ, ਹੋਰ ਲੇਖਕਾਂ ਦੀ ਸੰਗਤ, ਸਤਿਕਾਰ, ਮਸ਼ਹੂਰੀ, ਅਮਰ ਹੋ ਜਾਣ ਦਾ ਸੁਪਨਾ ਵੇਖਦਾ ਹੈ।

ਸੰਗੀਤਕਾਰ ਸੰਗੀਤ ਨਾਲ਼ ਪਿਆਰ ਕਰ ਲੈਂਦੇ ਹਨ, ਅਤੇ ਕਈ ਸਾਲ ਸਖ਼ਤ ਅਧਿਐਨ ਕਰਦੇ ਹਨ, ਮਹਾਨ ਰਚਨਾਵਾਂ ਨੂੰ ਜ਼ਬਾਨੀ ਯਾਦ ਕਰਦੇ ਹਨ। ਅਦਾਕਾਰ ਭੂਮਿਕਾਵਾਂ ਅਦਾ ਕਰਨਾ ਚਾਹੁੰਦੇ ਹਨ, ਸਟੇਜ ਦੀ ਉਤੇਜਨਾ ਭਰਪੂਰ ਦੁਨੀਆਂ ਦਾ ਹਿੱਸਾ ਬਣਨਾ ਚਾਹੁੰਦੇ ਹਨ, ਮਸ਼ਹੂਰ ਹੋਣਾ ਅਤੇ ਪ੍ਰਸ਼ੰਸਾ ਚਾਹੁੰਦੇ। ਪਰ ਅਨੁਵਾਦਕ ਕੋਲ ਦੱਸਣ ਲਈ ਕੋਈ ਕਹਾਣੀ ਨਹੀਂ, ਪ੍ਰਗਟਾਉਣ ਲਈ ਕੁਝ ਨਹੀਂ, ਆਪਣੇ ਆਪ ਨੂੰ ਸ਼ਬਦਾਂ ਵਿਚ ਲਿਆਉਣ ਦੀ ਕੋਈ ਇੱਛਾ ਨਹੀਂ। ਉਹ ਪ੍ਰਸਿੱਧੀ ਜਾਂ ਕਿਸਮਤ, ਜਾਂ ਮੌਕਿਆਂ ਦੀ ਸ਼ੁਰੂਆਤ, ਤੇ ਇੱਥੋਂ ਤੱਕ ਕਿ ਜ਼ਿਆਦਾਤਰ ਮਾਮਲਿਆਂ ਵਿੱਚ, ਦੂਜੇ ਕਲਾਕਾਰਾਂ ਦੀ ਸੰਗਤ ਦਾ ਸੁਪਨਾ ਵੀ ਨਹੀਂ ਦੇਖ ਸਕਦਾ।

ਪਰ ਫਿਰ ਵੀ ਕੁਝ ਲੋਕ ਅਨੁਵਾਦ ਕਰਦੇ ਹਨ। ਇਹ ਕਰਨ ਦੇ ਕਾਰਨ ਪਿਆਰ ਤੋਂ ਲੈ ਕੇ ਸਕਾਲਰਸ਼ਿਪ, ਅਸੰਤੁਸ਼ਟੀ ਤੋਂ ਲੈ ਕੇ ਰਾਜਨੀਤਿਕ ਜ਼ਰੂਰਤ ਤੱਕ ਹੁੰਦੇ ਹਨ। ਕਿਉਂਕਿ ਮੇਰੇ ਲਈ ਇਕ ਚੀਜ ਜਿਹੜੀ ਹੋਰ ਕਲਾਵਾਂ ਨੂੰ ਅਨੁਵਾਦ ਤੋਂ ਵੱਖ ਕਰਦੀ ਹੈ, ਸੇਵਾ ਦੀ ਧਾਰਣਾ ਹੈ, ਇਸਲਈ ਮੈਂ ਰਿਚਰਡ ਹਾਵਰਡ ਦੇ ਵਿਚਾਰ ਨਾਲ ਸ਼ੁਰੂ ਕਰਾਂਗਾ: “ਕੁਝ ਮਨਪਸੰਦ ਕਿਤਾਬਾਂ ਸਨ ਜੋ ਮੈਨੂੰ ਬੇਹੱਦ ਪਸੰਦ ਸਨ, ਅਤੇ ਮੈਂ ਉਨ੍ਹਾਂ ਦਾ ਅਨੁਵਾਦ ਕੀਤਾ ਤਾਂ ਜੋ ਮੇਰੇ ਦੋਸਤ ਉਨ੍ਹਾਂ ਨੂੰ ਪੜ੍ਹ ਸਕਣ। ਉੱਥੇ

14