ਪੰਨਾ:Performing Without a Stage - The Art of Literary Translation - by Robert Wechsler.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਵਿੱਚ ਉਸਨੇ ਟਾਇਲਟ ਪੇਪਰ ਦੀਆਂ 3,000 ਸ਼ੀਟਾਂ ਦਾ ਇਸਤੇਮਾਲ ਕੀਤਾ, ਜਦ ਤੱਕ ਉਸਨੂੰ ਆਪਣਾ ਕੰਮ ਪੂਰਾ ਕਰਨ ਲਈ ਅਸਲ ਕਾਗਜ਼ ਨਹੀਂ ਮਿਲਿਆ।

ਅਨੁਵਾਦਕ ਦੇ ਅਨੁਵਾਦ ਦਾ ਕੰਮ ਸ਼ੁਰੂ ਕਰਨ ਦੇ ਹੋਰ ਬਹੁਤ ਤਰ੍ਹਾਂ ਦੇ ਕਾਰਨ ਹਨ: ਕਿਉਂਕਿ ਉਸਨੂੰ ਆਪਣੇ ਸਾਹਿਤਕ ਰਸਾਲੇ ਲਈ ਲੋੜੀਂਦੇ ਅਨੁਵਾਦਕ ਨਹੀਂ ਮਿਲਦੇ, ਮਾਨਸਿਕ ਕਸਰਤ ਲਈ, ਪੈਸੇ ਲਈ, ਉਸ ਦਾ ਸਲਾਹਕਾਰ ਅਨੁਵਾਦਕ ਹੋਣਾੀ, ਉਹ ਸੋਚਦਾ ਹੈ ਕਿ ਉਹ ਆਪ ਦੂਜਿਆਂ ਨਾਲੋਂ ਬਿਹਤਰ ਕਰ ਸਕਦਾ ਹੈ, ਆਪਣੇ ਖੋਜ ਨਿਬੰਧ ਲਈ, ਆਪਣੇ ਆਪ ਵਾਸਤੇ। ਇਥੋਂ ਤੱਕ ਕਿ ਪਿਆਰ ਵੀ ਲੋਕਾਂ ਨੂੰ ਅਨੁਵਾਦਕ ਬਣਾ ਸਕਦਾ ਹੈ; ਅਸਲ ਵਿਚ, ਇਸ ਅਰਥ ਵਿਚ ਅੰਨ੍ਹੇ ਹੋਣਾ ਮਦਦ ਕਰਦਾ ਹੈ।

ਸ਼ਾਇਦ ਅਨੁਵਾਦ ਦੀ ਸਭ ਤੋਂ ਰੋਮਾਂਟਿਕ ਕਹਾਣੀ ਜੋ ਮੈਨੂੰ ਮਿਲੀ ਹੈ ਉਹ ਹੈ ਬਾਰਬਰਾ ਅਤੇ ਬੈਂਜਾਮਿਨ ਹਰਸ਼ਵ ਦੀ। ਬੈਂਜਾਮਿਨ ਦਾ ਜਨਮ ਵਿਲਨਾ ਵਿੱਚ ਹੋਇਆ ਸੀ, ਜੋ ਉਸ ਸਮੇਂ ਪੋਲੈਂਡ ਦਾ ਹਿੱਸਾ ਸੀ ਪਰ ਹੁਣ ਇਹ ਲਿਥੂਆਨੀਆ ਵਿੱਚ ਹੈ। ਉਸਦੀ ਪਹਿਲੀ ਭਾਸ਼ਾ ਯਿੱਦੀ ਸੀ। ਯੁੱਧ ਤੋਂ ਬਾਅਦ ਉਹ ਜਰਮਨੀ ਚਲਾ ਗਿਆ, ਜਿੱਥੇ ਉਸਨੇ ਇਬਰਾਨੀ ਭਾਸ਼ਾ ਦਾ ਇੱਕ ਸਾਹਿਤਕ ਰਸਾਲਾ ਸੰਪਾਦਿਤ ਕੀਤਾ ਅਤੇ ਇਸ ਲਈ ਕਈ ਭਾਸ਼ਾਵਾਂ ਵਿਚੋਂ, ਪਰ ਜ਼ਿਆਦਾਤਰ ਇਬਰਾਨੀ (Hebrew) ਵਿੱਚ ਅਨੁਵਾਦ ਕੀਤਾ। ਫਿਰ ਉਹ ਫਿਲਸਤੀਨ ਚਲਾ ਗਿਆ, ਆਜ਼ਾਦੀ ਦੀ ਲੜਾਈ ਵਿੱਚ ਲੜਿਆ ਅਤੇ ਇਸਰਾਈਲੀ ਕਵੀ ਯੇਹੂਦਾ ਅਮੀਚਾਈ ਅਤੇ ਹੋਰਾਂ ਨਾਲ ਮਿਲ ਕੇ ਇਕ ਸਾਹਿਤਕ ਰਸਾਲਾ ਸ਼ੁਰੂ ਕੀਤਾ। ਉਸਨੇ ਕਵਿਤਾਵਾਂ ਦਾ ਇਬਰਾਨੀ ਵਿੱਚ ਅਨੁਵਾਦ ਜਾਰੀ ਰੱਖਿਆ, ਇਸ ਖ਼ਾਸ ਉਦੇਸ਼ ਨਾਲ ਕਿ ਵਿਅਕਤੀਵਾਦੀ ਕਵਿਤਾ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਲਿਆਉਣਾ, ਜਿਸਦੀ ਕਵਿਤਾ ਮੁੱਖ ਤੌਰ ਤੇ ਸਮੂਹ-ਮੁਖੀ ਸੀ ਜੋ ਕਿ ਯਹੂਦੀ ਲੋਕਾਂ ਬਾਰੇ ਧਾਰਮਿਕ, ਸਮਾਜਵਾਦੀ ਸੀ।

ਉੱਤਰੀ ਕੈਰੋਲਿਨਾ ਦੇ ਚੈਪਲ ਹਿੱਲ ਦੀ ਯਾਤਰਾ 'ਤੇ, ਉਹ ਬਾਰਬਰਾ ਨੂੰ ਮਿਲਿਆ ਅਤੇ ਮਿਲ ਕੇ ਉਨ੍ਹਾਂ ਨੇ ਅਮਰੀਕੀ ਯਹੂਦੀ ਕਵੀਆਂ ਦੀ ਰਚਨਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਸ਼ੁਰੂ ਕੀਤਾ। ਉਸਦੀ ਅੰਗਰੇਜ਼ੀ ਪਹਿਲਾਂ ਹੀ ਕਾਫ਼ੀ ਚੰਗੀ ਸੀ, ਕਿਉਂਕਿ ਉਹ ਯੇਲ (ਜਿੱਥੇ ਇਸ ਸਮੇਂ ਉਹ ਪੜ੍ਹਾਉਂਦਾ ਹੈ) ਵਿਖੇ ਗ੍ਰੈਜੂਏਟ ਸਕੂਲ ਤੋਂ ਪੜ੍ਹਿਆ ਸੀ; ਪਰ ਬਾਰਵਰਾ ਅੰਗ੍ਰੇਜ਼ੀ ਉਸ ਨਾਲੋਂ ਵੀ ਬਹੁਤ ਬਿਹਤਰ ਸੀ। ਉਸਦੀ ਕਮਜ਼ੋਰੀ ਇਹ ਸੀ ਕਿ ਉਹ ਯਹੂਦੀ ਭਾਸ਼ਾ ਨਹੀਂ ਜਾਣਦੀ ਸੀ।

ਉਨ੍ਹਾਂ ਨੇ ਆਪਣੇ ਪਹਿਲੇ ਦੋ ਵਿਆਹੁਤਾ ਸਾਲ ਜਰਮਨੀ ਵਿੱਚ ਬਿਤਾਏ, ਜਿੱਥੇ ਬਾਰਬਰਾ ਨੇ ਜਰਮਨ ਅਤੇ ਯਹੂਦੀ ਦੋਵਾਂ ਭਾਸ਼ਾਵਾਂ ਸਿੱਖ ਲਈਆਂ। ਉਸਨੇ ਪਹਿਲਾਂ ਹੀ ਬਹੁਤ ਸਾਰਾ ਅਨੁਵਾਦ ਕਰ ਲਿਆ ਸੀ, ਹਾਲਾਂਕਿ ਪ੍ਰਕਾਸ਼ਤ ਕਰਨ ਦੇ ਲਈ ਨਹੀਂ: ਸਕੂਲ ਵਿੱਚ ਸਿੱਖੀ ਹੋਈ ਫਰੈਂਚ ਨੂੰ ਤਾਜ਼ਾ ਰੱਖਣ ਲਈ ਉਸਨੇ ਹਰ ਸਵੇਰ ਡੇਢ ਘੰਟਾ ਫ੍ਰੈਂਚ ਗਲਪ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਵਿੱਚ ਬਿਤਾਇਆ – ਸਾਰਾ ਬਾਲਜ਼ਾਕ ਅਤੇ ਸਾਰਾ ਜ਼ੋਲਾ। ਜਰਮਨੀ ਵਿਚ ਉਸਨੇ ਜਰਮਨ ਲੇਖਕਾਂ ਨਾਲ ਵੀ ਇਹੀ ਕੀਤਾ। ਸਿਰਫ਼ ਆਪਣੇ ਲਈ। ਅਨੁਵਾਦ ਕਰਨਾ ਏਨਾ ਮਜ਼ੇਦਾਰ, ਏਨਾ ਉਪਯੋਗੀ ਅਤੇ ਅਮਲ ਹੋ ਸਕਦਾ ਹੈ।

ਨੋਬਲ ਪੁਰਸਕਾਰ ਜੇਤੂ ਮੈਕਸੀਕਨ ਕਵੀ ਆਕਟਾਵਿਓ ਪਾਜ਼ ਵੀ ਪਿਆਰ ਦੇ ਜ਼ਰੀਏ ਅਨੁਵਾਦ ਵੱਲ ਆਇਆ। ਉਸਨੇ ਕਿਹਾ: “ਮੈਂ ਮੁੱਖ ਤੌਰ ਤੇ ਕਵਿਤਾ ਪੜ੍ਹਨ ਲਈ ਅੰਗ੍ਰੇਜ਼ੀ ਸਿੱਖੀ ਸੀ। ਫਿਰ ਅੰਗ੍ਰੇਜ਼ੀ ਅਤੇ ਫ੍ਰੈਂਚ ਕਵਿਤਾਵਾਂ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਕਿ ਇਹ

17