ਪੰਨਾ:Performing Without a Stage - The Art of Literary Translation - by Robert Wechsler.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਅਜਿਹੇ ਇੱਕ ਵੀ ਅਨੁਵਾਦਕ ਨੂੰ ਨਹੀਂ ਜਾਣਦਾ ਜਿਸਨੂੰ ਪ੍ਰਸਿੱਧੀ, ਜਾਂ ਬੱਸ ਯੋਗਤਾ ਦੇ ਕਾਰਨ ਕਿਸੇ ਪਦਵੀ ਤੇ ਪਹੁੰਚਣ ਲਈ ਕੋਈ ਸ਼ਾਰਟਕੱਟ ਮਿਲ ਗਿਆ ਹੈ, ਜਿਵੇਂ ਕਿ ਹੋਰ ਬਹੁਤ ਤਰ੍ਹਾਂ ਦੇ ਕਲਾਕਾਰਾਂ ਨੂੰ ਮਿਲ ਜਾਂਦਾ ਹੈ। ਉਨ੍ਹਾਂ ਦੇ ਨਾਮ ਕਿਸੇ ਯੂਨੀਵਰਸਿਟੀ ਦੀ ਸਾਖ ਲਈ ਕੋਈ ਮਹੱਤਵ ਨਹੀਂ ਰੱਖਦੇ।

ਇਸਲਈ ਅਨੁਵਾਦਕ ਬਣਨਾ ਆਮ ਤੌਰ 'ਤੇ ਨਾ ਸਿਰਫ਼ ਅਨੰਦ ਲੈਣ ਲਈ ਕੀਤੀ ਕਿਰਤ ਵਜੋਂ ਸ਼ੁਰੂ ਹੁੰਦਾ ਹੈ, ਸਗੋਂ ਇਹ ਉਸੇ ਤਰ੍ਹਾਂ ਕਾਇਮ ਵੀ ਰਹਿੰਦਾ ਹੈ। ਅਨੁਵਾਦਕ ਆਪਣੀ ਬੇਕਦਰੀ ਜਾਂ ਅਣਗੌਲੇ ਕੀਤੇ ਜਾਣ ਬਾਰੇ, ਜਾਂ ਕਿਸੇ ਵੀ ਗੱਲ ਬਾਰੇ, ਜਿਸਦੀ ਚੜ੍ਹਦੀ ਉਮਰੇ ਨੈਜਵਾਨ ਨਿੱਤ ਸ਼ਿਕਾਇਤ ਕਰਦੇ ਰਹਿੰਦੇ ਹਨ (ਹਾਂ, ਢੁਕਵਾਂ ਭੱਤਾ ਨਾ ਮਿਲਣ ਬਾਰੇ ਵੀ) ਆਪਣੀ ਭੜਾਸ ਕੱਢਦੇ ਰਹਿੰਦੇ ਹਨ, ਪਰ ਉਹ ਆਪਣੇ ਕੰਮ ਨੂੰ ਇੰਨਾ ਪਸੰਦ ਕਰਦੇ ਹਨ ਕਿ ਉਹ ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਵੀ ਉਹ ਇਹ ਕੰਮ ਕਰਦੇ ਰਹਿੰਦੇ ਹਨ। ਅਤੇ ਪ੍ਰਕਾਸ਼ਕ ਉਨ੍ਹਾਂ ਦੀ ਘੱਟ ਤਨਖ਼ਾਹ ਘਟਾਈ ਹੀ ਰੱਖਦੇ ਹਨ (ਅਤੇ, ਮੈਨੂੰ ਕਹਿਣਾ ਚਾਹੀਦਾ ਹੈ, ਬਹੁਤ ਸਾਰੇ ਅਨੁਵਾਦਾਂ 'ਤੇ ਉਹ ਆਪ ਪੈਸਾ ਖ਼ਰਚ ਕਰਦੇ ਨੇ)। ਪਰ ਅਨੁਵਾਦਕ ਸੰਗਠਿਤ ਹਨ, ਅਤੇ ਉਨ੍ਹਾਂ ਦੀਆਂ ਸੰਸਥਾਵਾਂ ਵਿੱਚੋਂ ਇੱਕ, ਅਮੈਰੀਕਨ ਟ੍ਰਾਂਸਲੇਟਰਜ਼ ਐਸੋਸੀਏਸ਼ਨ (ਜਿਸ ਵਿੱਚ ਸਾਹਿਤਕ ਅਤੇ ਤਕਨੀਕੀ ਅਨੁਵਾਦਕ ਦੋਵੇਂ ਸ਼ਾਮਲ ਹਨ), ਉੱਤੇ ਫੈਡਰਲ ਟਰੇਡ ਕਮਿਸ਼ਨ ਨੇ ਸਾਹਿਤਕ ਅਨੁਵਾਦਕਾਂ ਨੂੰ ਬੇਨਤੀ ਤੇ ਸਿਫਾਰਸ਼ ਕੀਤੀਆਂ ਫੀਸਾਂ ਦੀ ਸੂਚੀ ਛਾਪਣ ਲਈ ਮੁਕੱਦਮਾ ਚਲਾਇਆ ਗਿਆ ਸੀ। ਜਿਵੇਂ ਕਿ ਇਸਦਾ ਖਰੀਦਦਾਰਾਂ ਦੀ ਮਾਰਕੀਟ ਵਿੱਚ ਸੱਚੀਂ ਕੋਈ ਮਹੱਤਵ ਹੋਵੇ।

ਪੈਸਾ, ਪ੍ਰਸਿੱਧੀ, ਸੇਵਾ। ਤਿੰਨ ਚੀਜ਼ਾਂ ਜੋ ਦੁਨੀਆਂ ਨੂੰ ਚਲਾਉਂਦੀਆਂ ਹਨ। ਕਿਸੇ ਪੇਸ਼ੇਵਰ ਕੈਰੀਅਰ ਦੀ ਚੋਣ ਕਰਨ ਵੇਲੇ ਪੈਸਾ ਅਕਸਰ ਕੇਂਦਰੀ ਪ੍ਰੇਰਕ ਹੁੰਦਾੀ ਹੈ, ਪਰ ਇਹ ਅਨੁਵਾਦ ਬਾਰੇ ਜ਼ਰੂਰੀ ਤੌਰ ਤੇ ਸੱਚ ਨਹੀਂ ਹੁੰਦਾ। ਇੱਕ ਕਲਾਤਮਕ ਕੈਰੀਅਰ ਦੀ ਚੋਣ ਕਰਦੇ ਸਮੇਂ ਪ੍ਰਸਿੱਧੀ ਅਕਸਰ ਕੇਂਦਰੀ ਪ੍ਰੇਰਕ ਹੁੰਦਾ ਹੈ, ਪਰ ਇਹ ਵੀ ਅਨੁਵਾਦ 'ਤੇ ਲਾਗੂ ਨਹੀਂ ਹੁੰਦਾ। ਇਸਲਈ ਸਾਡੇ ਕੋਲ ਸਿਰਫ਼ ਸੇਵਾ ਰਹਿ ਗਈ ਹੈ, ਜੋ ਕਿ ਆਮ ਤੌਰ 'ਤੇ ਪੜ੍ਹੇ-ਲਿਖੇ ਲੋਕਾਂ ਨੂੰ ਘੱਟ ਤਨਖਾਹ ਵਾਲੇ ਪੇਸ਼ਿਆਂ ਵੱਲ ਖਿੱਚਦੀ ਹੈ। ਪਰ ਇਹ ਆਮ ਕਿਸਮ ਦੀ ਸੇਵਾ ਨਹੀਂ ਹੈ; ਇਹ ਬੀਮਾਰ, ਅਪਾਹਿਜ, ਜਵਾਨ ਜਾਂ ਵਾਂਝੇ ਲੋਕਾਂ ਦੀ ਦੇਖਭਾਲ ਬਾਰੇ ਨਹੀਂ ਹੈ। ਇਹ ਆਪਣੇ ਸਾਹਿਤਕ ਸੱਭਿਆਚਾਰ ਅਤੇ ਹੋਰ ਸੱਭਿਆਚਾਰਾਂ ਦੇ ਲੇਖਕਾਂ ਦੀ ਸਾਂਭ ਸੰਭਾਲ ਕਰਨ ਬਾਰੇ ਅਤੇ ਉਨ੍ਹਾਂ ਨੂੰ ਪੇਸ਼ਕਾਰੀ ਦੇ ਰੂਪ ਵਿਚ ਇਕੱਠੇ ਕਰਨ ਬਾਰੇ ਹੈ। ਮੈਡਮ ਡੀ ਸਟੇਲ ਨੇ ਬਹੁਤ ਪਹਿਲਾਂ 1820 ਵਿੱਚ ਲਿਖਿਆ, "ਸਭ ਤੋਂ ਉੱਤਮ ਸੇਵਾ ਜੋ ਕੋਈ ਸਾਹਿਤ ਦੀ ਕਰ ਸਕਦਾ ਹੈ ਉਹ ਹੈ ਮਨੁੱਖੀ ਭਾਵ ਦੀਆਂ ਮਹਾਨ ਰਚਨਾਵਾਂ ਨੂੰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਲਿਜਾਣਾ।"*

ਪਰ ਕਲਾ ਦੇ ਕੰਮਾਂ ਨੂੰ ਸਾਂਝਾ ਕਰਕੇ ਸੇਵਾ ਕਰਨ ਦੀ ਚਾਹਤ ਕਾਫ਼ੀ ਨਹੀਂ ਹੈ। ਇਹ ਕੋਈ ਪ੍ਰਕਾਸ਼ਕ ਬਣਨ ਵਰਗਾ ਨਹੀਂ ਹੈ, ਜਿੱਥੇ ਸਾਂਝਾ ਕਰਨ ਦਾ ਕੰਮ, ਕਿਸੇ ਵੀ ਹਾਲਤ 'ਚ ਕਲਾ ਦਾ ਕੰਮ ਅਤੇ ਅਲੋਚਨਾ ਦਾ ਕੰਮ ਨਹੀਂ ਹੁੰਦਾ। ਤੋਹਫ਼ਾ ਦੇਣ ਵੇਲੇ, ਸਿਰਫ਼ ਵਿਚਾਰ ਦਾ ਮਹੱਤਵ ਹੁੰਦਾ ਹੈ, ਪਰ ਅਨੁਵਾਦ ਵਿੱਚ ਇਕ ਅਸੰਗਤ ਨਤੀਜਾ ਕਈ ਵਾਰ ਬਹੁਤ ਮਾੜਾ ਹੋ ਸਕਦਾ ਹੈ। ਇਹ ਸੱਚ ਹੈ ਕਿ ਇਕ ਮਹਾਨ ਰਚਨਾ ਕਿਸੇ ਸਧਾਰਨ ਅਨੁਵਾਦ ਦੁਆਰਾ ਵੀ "ਚਮਕ ਸਕਦੀ ਹੈ", ਪਰ, ਖ਼ਾਸਕਰ ਕਵਿਤਾ ਵਿੱਚ, ਸ਼ਾਇਦ ਇਹ ਓਨਾ ਨਾ ਚਮਕੇ ਜਿਸ ਨਾਲ ਇਹ ਇੱਕ ਮਹਾਨ ਕੰਮ ਲੱਗੇ।

19