ਪੰਨਾ:Performing Without a Stage - The Art of Literary Translation - by Robert Wechsler.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਪਾਗਲਾਂ ਵਾਲੀ ਗੱਲ ਹੈ ਕਿ ਕੋਈ ਲੇਖਕ ਬਣਨਾ ਚਾਹੇ; ਇਸ ਵਿੱਚ ਬਹੁਤ ਘੱਟ ਲੋਕ ਕਾਮਯਾਬ ਹੁੰਦੇ ਹਨ, ਅਤੇ ਹਜ਼ਾਰਾਂ ਚਾਹਵਾਨ ਸਾਰੀ ਉਮਰ ਹਤਾਸ਼ ਰਹਿੰਦੇ ਹਨ। ਕੋਈ ਅਨੁਵਾਦਕ ਬਣਨਾ ਚਾਹੇ, ਇਹ ਹੋਰ ਵੀ ਵੱਧ ਪਾਗਲਾਂ ਵਾਲ਼ੀ ਗੱਲ ਹੈ ਕਿਉਂਕਿ ਲਗਭਗ ਕੋਈ ਹੀ ਇਸ ਵਿੱਚ ਕਾਮਯਾਬ ਹੁੰਦਾ ਹੈ। ਬਸ ਇਸ ਵਿੱਚ ਚੰਗੀ ਗੱਲ ਇਹ ਹੈ ਕਿ ਜਦੋਂ ਤੁਸੀਂ ਚਾਹ ਕੇ ਵੀ ਕਾਮਯਾਬ ਨਹੀਂ ਹੁੰਦੇ ਤਾਂ ਉਸ ਵਿੱਚ ਓਨੀ ਨਿਰਾਸ਼ਾ ਦੀ ਭਾਵਨਾ ਨਹੀਂ ਹੁੰਦੀ, ਕਿਉਂਕਿ ਇਹ ਤੁਸੀਂ ਨਹੀਂ, ਤੁਹਾਡਾ ਜੀਵਨ ਮਨੋਰਥ ਨਹੀਂ ਬਲਕਿ ਸਿਰਫ਼ ਤੁਹਾਡਾ ਹੁਨਰ ਨਕਾਰਿਆ ਜਾ ਰਿਹਾ ਹੁੰਦਾ ਹੈ। ਹਾਂ, ਤੁਹਾਨੂੰ ਇਹ ਜਾਣ ਕੇ ਨਿਰਾਸ਼ਾ ਹੁੰਦੀ ਹੈ ਕਿ ਜਿਸ ਕੰਮ ਦਾ ਤੁਸੀਂ ਅਨੁਵਾਦ ਕਰਨਾ ਚਾਹੁੰਦੇ ਹੋ, ਉਸ ਲਈ ਤੁਹਾਨੂੰ ਪ੍ਰਕਾਸ਼ਕ ਨਾ ਲੱਭੇ, ਅਤੇ ਇਹ ਕਿ ਤੁਹਾਨੂੰ ਸ਼ਾਇਦ ਉਹਨਾਂ ਲੇਖਕਾਂ ਦਾ ਅਨੁਵਾਦ ਕਰਨਾ ਪਏ ਜਿਨ੍ਹਾਂ ਨਾਲ ਤੁਸੀਂ ਇੰਨੇ ਜੁੜੇ ਨਹੀਂ ਹੋ। ਪਰ ਫਿਰ ਵੀ ਤੁਸੀਂ ਪ੍ਰਕਿਰਿਆ ਦਾ ਆਨੰਦ ਲੈ ਸਕਦੇ ਹੋ, ਅਜੇ ਵੀ ਸ਼ਾਨਦਾਰ ਲਿਖਤ ਦਾ ਅਨੁਵਾਦ ਕਰ ਸਕਦੇ ਹੋ, ਅਤੇ ਅਜੇ ਵੀ ਆਪਣੀ ਅਣਪ੍ਰਕਾਸ਼ਿਤ ਘਾਲਣਾ ਨੂੰ ਆਪਣੇ ਦੋਸਤਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਦੇ ਹੋ, ਤੇ ਉਹ ਵੀ ਤੁਹਾਡੀ ਰੂਹ ਦੇ ਅਸਫ਼ਲ ਪ੍ਰਗਟਾਵੇ ਵਜੋਂ ਨਹੀਂ, ਸਗੋਂ ਇੱਕ ਐਸੇ ਕੰਮ ਦੀ ਸਫ਼ਲ ਪੇਸ਼ਕਾਰੀ ਵਜੋਂ ਜਿਸਦੇ ਤੁਸੀਂ ਪ੍ਰਸ਼ੰਸਕ ਹੋ। ਤੁਸੀਂ, ਸੰਖੇਪ ਵਿੱਚ, ਉਹ ਕਰ ਸਕਦੇ ਹੋ ਜੋ ਤੁਸੀਂ ਕਰਨ ਚੱਲੇ ਸੀ, ਖ਼ਾਸਕਰ ਜਿਸ ਮਨੋਰਥ ਨੇ ਤੁਹਾਨੂੰ ਅਨੁਵਾਦ ਕਰਨ ਲਈ ਪ੍ਰੇਰਿਆ ਸੀ। ਮੁੱਖ ਤੌਰ ਤੇ, ਲੋਕ ਆਪਣੀ ਪਸੰਦ ਨੂੰ ਸਾਂਝਾ ਕਰਨ ਲਈ, ਅਤੇ ਇਹ ਕਰਨ ਦੀ ਆਪਣੀ ਪੂਰਨ ਬੌਧਿਕ ਖੁਸ਼ੀ ਲਈ ਹੀ ਕੇਵਲ ਅਨੁਵਾਦ ਵੱਲ ਆਕਰਸ਼ਿਤ ਹੁੰਦੇ ਹਨ।

ਕਿਉਂਕਿ ਉਹ ਕੁਦਰਤੀ ਤੌਰ 'ਤੇ ਭਾਸ਼ਾ ਅਤੇ ਸਾਹਿਤ ਦੇ ਵਿਚਕਾਰਲੇ ਲਾਂਘੇ 'ਤੇ ਰਹਿੰਦੇ ਹਨ। ਵਿਦੇਸ਼ੀ ਭਾਸ਼ਾ ਅਤੇ ਸਾਹਿਤ ਦੇ ਪ੍ਰੋਫੈਸਰਾਂ ਨਾਲੋਂ ਵੱਧ ਅਨੁਵਾਦਕ ਬਣਨ ਦੀ ਸੰਭਾਵਨਾ ਹੋਰ ਕਿਸੇ ਦੀ ਨਹੀਂ ਹੁੰਦੀ। ਪਰ ਅਨੁਵਾਦ ਕਰਨ ਵਾਲੇ ਪ੍ਰੋਫੈਸਰ ਇੱਕ ਦੂਜੇ ਤੋਂ ਬਹੁਤ ਵੱਖਰੇ ਹੁੰਦੇ ਹਨ, ਜਿਵੇਂ ਕਿ ਪਾਠਕ ਵੱਖੋ-ਵੱਖ ਕਾਰਨਾਂ ਕਰਕੇ ਵੱਖੋ-ਵੱਖ ਚੀਜ਼ਾਂ ਪੜ੍ਹਦੇ ਹਨ। ਜਾਂ ਇਸਲਈ ਮੈਂ ਆਪਣੀ ਦਲੀਲ ਦੇਣ ਜਾ ਰਿਹਾਂ। ਜ਼ਿਆਦਾਤਰ ਲੋਕ ਸਾਹਿਤ ਮੁੱਖ ਤੌਰ 'ਤੇ ਰਸ ਲੈਣ ਲਈ ਪੜ੍ਹਦੇ ਹਨ। ਉਹ ਖਪਤਕਾਰ ਹਨ, ਉਹ ਸਸਪੈਂਸ ਦੇ ਤਣਾਅ ਦੀ ਖਪਤ ਕਰਨ, ਹਾਸ-ਵਿਨੋਦ ਨਾਲ਼ ਦੋਸ਼ ਦੂਰ ਕਰਨ, ਸਾਹਸ ਦੇ ਨਿਕਾਸ, ਕਾਮਉਤੇਜਨਾ ਲਈ ਗੁਦਗੁਦਾਉਣਾ, ਵਿਸ਼ਵਾਸਾਂ ਦੀ ਪੁਸ਼ਟੀ, ਦੂਜੇ ਦੇ ਨੁਕਸਾਨ ਤੇ` ਹਮਦਰਦੀ, ਦੂਜੇ ਦੀ ਜਿੱਤ ਵਿੱਚ ਖ਼ੁਸ਼ੀ ਦਾ ਸੇਵਨ ਕਰਦੇ ਹਨ। ਜਦੋਂ ਇੱਕ ਕਿਤਾਬ ਵਿੱਚ ਉਹ ਨਹੀਂ ਮਿਲ਼ਦਾ ਜੋ ਉਹ ਲੱਭ ਰਹੇ ਹੁੰਦੇ ਹਨ, ਜਾਂ ਜਦੋਂ ਇਹ ਪਾਠਕ ਤੋਂ ਉਸ ਚੀਜ਼ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਸੂਝ ਸਮਝ ਤੇ ਸਬਰ ਦੀ ਮੰਗ ਕਰਦੀ ਹੈ - ਜਿਵੇਂ ਕਿ ਮਧੂ-ਮੱਖੀਆਂ ਜ਼ਿਆਦਾਤਰ ਲੋਕਾਂ ਨੂੰ ਸ਼ਹਿਦ ਤੋਂ ਦੂਰ ਰੱਖਦੀਆਂ ਹਨ - ਤਾਂ ਸਾਹਿਤਕ ਖਪਤਕਾਰ ਕਿਸੇ ਹੋਰ ਚੀਜ਼ ਵੱਲ ਚਲਾ ਜਾਂਦਾ ਹੈ। ਦਰਅਸਲ, ਅੱਜਕੱਲ੍ਹ ਸਾਹਿਤਕ ਖਪਤਕਾਰ ਲਗਭਗ ਹਮੇਸ਼ਾ ਕਵਿਤਾ ਨੂੰ ਅਤੇ ਅਨੁਵਾਦ ਕੀਤੀ ਗਲਪ ਨੂੰ ਪਸੰਦ ਨਹੀਂ ਕਰਦਾ। ਇਹ ਕਹਿਣ ਦੀ ਲੋੜ ਨਹੀਂ ਕਿ ਇਸ ਤਰ੍ਹਾਂ ਦਾ ਪਾਠਕ ਕਦੇ ਅਨੁਵਾਦਕ ਨਹੀਂ ਬਣਦਾ। ਐਪਰ, ਇਸ ਕਿਸਮ ਦਾ ਪਾਠਕ ਕਈ ਵਾਰ ਲੇਖਕ, ਹਾਲਾਂਕਿ ਜ਼ਿਆਦਾਤਰ ਗਲਪ ਵਿਧਾ ਦਾ ਬਣ ਜਾਂਦਾ ਹੈਾ।

ਹੋਰ ਪਾਠਕ--ਆਮ ਤੌਰ 'ਤੇ ਵਿਦਵਾਨ ਜਾਂ ਜੀਵਨ ਭਰ ਦੇ ਵਿਦਿਆਰਥੀ-- ਸਾਹਿਤ ਨੂੰ ਇਸ ਤਰ੍ਹਾਂ ਘੋਖਦੇ ਹਨ ਜਿਸ ਤਰ੍ਹਾਂ ਕੋਈ ਡਾਕਟਰ ਮੁਰਦੇ ਦੀ ਘੋਖ ਕਰਦਾ ਹੈ। ਉਹ ਸਾਹਿਤ ਨੂੰ ਐਸੀ ਚੀਜ਼ ਦੇ ਤੌਰ 'ਤੇ ਦੇਖਦੇ ਹਨ ਜਿਸਦੀ ਚੀਰਫਾੜ ਕਰਨੀ ਹੋਵੇ, ਜਿਸ ਵਿੱਚ ਕੁਝ ਲੱਭਣ ਵਾਲੀਆਂ ਚੀਜ਼ਾਂ ਹੋਣ, ਕੁਝ ਅਜਿਹਾ ਜੋ ਸਿਧਾਂਤਾਂ ਦੀ ਪੁਸ਼ਟੀ ਕਰੇ ਜਾਂ ਝੁਠਲਾਉਂਦਾ ਹੋਵੇ, ਇਸ ਜਾਂ ਉਸ ਸਿਧਾਂਤ ਲਈ ਫਾਇਦੇਮੰਦ ਹੋਵੇ। ਉਹ ਵਰਤੋਂਕਾਰ ਹਨ ਜੋ ਸਾਹਿਤ ਨੂੰ ਮੁੱਖ ਤੌਰ `ਤੇ

20