ਪੰਨਾ:Performing Without a Stage - The Art of Literary Translation - by Robert Wechsler.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਸ਼ ਕਰਨ ਦਾ ਤਰੀਕਾ ਲੱਭਣਾ ਹੁੰਦਾ ਹੈ ਜੋ ਕਿਸੇ ਹੋਰ ਨੇ ਜ਼ਾਹਰ ਕੀਤਾ ਹੁੰਦਾ ਹੈ, ਹੁਨਰ ਨਾਲ, ਕਿਸੇ ਹੋਰ ਭਾਸ਼ਾ ਵਿੱਚ। ਉਸ ਕੋਲ ਆਪਣੀਆਂ ਉਂਗਲਾਂ 'ਤੇ ਵਿਕਲਪਾਂ ਦੀ ਜਿੰਨੀਆਂ ਵਧੇਰੇ ਕਿਸਮਾਂ ਹਨ, ਸ਼ੈਲੀਆਂ ਦੀਆਂ ਵਧੇਰੇ ਕਿਸਮਾਂ ਹਨ ਹੈ ਅਤੇ ਸਮੱਸਿਆਵਾਂ ਦੇ ਹੱਲ ਹਨ, ਓਨਾ ਹੀ ਉਹ ਚੰਗਾ ਅਨੁਵਾਦਕ ਹੋ ਸਕਦਾ ਹੈ। ਜਿਵੇਂ ਕਿ ਪੈਟਰਸ ਡੈਨੀਲਸ ਹਿਊਟੀਅਸ ਨੇ ਲਿਖਿਆ, "ਇੱਕ ਅਨੁਵਾਦਕ ਨੂੰ... ਪ੍ਰੋਟੀਅਸ ਵਾਂਗ ਬਣਨਾ ਜ਼ਰੂਰੀ ਹੈ: ਉਸਨੂੰ ਆਪਣੇ ਆਪ ਨੂੰ ਹਰ ਕਿਸਮ ਦੀਆਂ ਅਦਭੁਤ ਚੀਜ਼ਾਂ ਵਿੱਚ ਬਦਲਣ ਦੇ ਯੋਗ ਹੋਣਾ ਚਾਹੀਦਾ ਹੈ, ਉਸਨੂੰ ਆਪਣੇ ਅੰਦਰ ਹਰ ਤਰ੍ਹਾਂ ਦੀਆਂ ਸ਼ੈਲੀਆਂ ਨੂੰ ਸਮਾਉਣ ਅਤੇ ਜੋੜਨ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇੱਕ ਗਿਰਗਿਟ ਨਾਲੋਂ ਵਧੇਰੇ ਬਦਲਣਯੋਗ ਹੋਣਾ ਚਾਹੀਦਾ ਹੈ।"*

ਅਜਿਹੇ ਨੌਜਵਾਨ ਅਨੁਵਾਦਕ ਹਨ ਜਿਨ੍ਹਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਤਨਦੇਹੀ ਨਾਲ ਪੜ੍ਹਿਆ ਹੈ, ਉਹ ਨਾ ਸਿਰਫ਼ ਵਿਆਪਕ ਤੌਰ 'ਤੇ, ਬਲਕਿ ਖੁੱਲ੍ਹੇ ਅਤੇ ਆਲੋਚਨਾਤਮਕ ਤੌਰ 'ਤੇ ਬਹੁਤ ਧਿਆਨ ਨਾਲ ਪੜ੍ਹਦੇ ਹਨ ਅਤੇ ਆਪਣੀ ਲਿਖਤ ਵਿੱਚ ਇਸਨੂੰ ਅਜ਼ਮਾਉਣ ਦੀ ਕੋਸ਼ਿਸ਼ ਕਰਦੇ ਹਨ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਕਿਵੇਂ ਕੰਮ ਕਰਦਾ ਹੈ। ਵਿਆਪਕ ਜੀਵਨ ਅਨੁਭਵ ਨਾਲੋਂ ਛੋਟੀ ਉਮਰ ਵਿੱਚ ਵੱਡਾ ਸਾਹਿਤਕ ਤਜਰਬਾ ਹਾਸਲ ਕਰਨਾ ਸੌਖਾ ਅਤੇ ਘੱਟ ਦੁਖਦਾਈ ਹੁੰਦਾ ਹੈ; ਸਭ ਤੋਂ ਵਧੀਆ ਨੌਜਵਾਨ ਅਨੁਵਾਦਕਾਂ ਕੋਲ ਘੱਟੋ-ਘੱਟ ਇਹ ਸਾਹਿਤਕ ਤਜਰਬਾ ਹੈ। ਪਰ ਇਸ ਤਰ੍ਹਾਂ ਪੜ੍ਹਨ ਵਾਲੇ ਬਹੁਤ ਘੱਟ ਹਨ। ਉਹ ਉੱਤਮ ਸਾਹਿਤਕਾਰ ਅਤੇ ਸਭ ਤੋਂ ਵਧੀਆ ਅਨੁਵਾਦਕ ਹੁੰਦੇ ਹਨ।

ਨਿਰਣਾ, ਜਾਂ ਸਹਿਜ ਬਿਰਤੀ, ਸੰਸਾਰ ਅਤੇ ਸਾਹਿਤ ਦੋਵਾਂ ਵਿੱਚ, ਅਨੁਭਵ ਦੀ ਸਭ ਤੋਂ ਉੱਚੀ ਪ੍ਰਾਪਤੀ ਹੈ। ਉਹ ਇੱਕ ਦੁਰਲੱਭ ਨੌਜਵਾਨ ਅਨੁਵਾਦਕ ਹੈ ਜੋ ਨਿਰੰਤਰ ਚੰਗਾ ਮੁਲਾਂਕਣ ਕਰ ਸਕਦਾ ਹੈ, ਜੋ ਉਸਨੂੰ ਠੀਕ ਲੱਗਦਾ ਹੈ, ਉਹ ਉਸ ਪ੍ਰਤੀ ਆਪਣੇ ਝੁਕਾਅ ਦੇ ਵਿਰੁੱਧ ਜਾ ਸਕਦਾ ਹੈ, ਜੋ ਇਹ ਤੈਅ ਕਰ ਸਕਦਾ ਹੈ ਕਿ ਢੁੱਕਵਾਂ ਕੀ ਹੈ, ਤੇ ਇੱਥੋਂ ਤੱਕ ਕਿ ਉਹ ਜਾਣਦਾ ਵੀ ਹੈ ਕਿ ਕੀ ਢੁੱਕਵਾਂ ਹੈ।

ਮੁਲਾਂਕਣ ਦੇ ਲਈ ਨਾ ਸਿਰਫ਼ ਬਹੁਤ ਸਾਰੀ ਪੜ੍ਹਾਈ ਦੇ ਤਜਰਬੇ ਦੀ ਲੋੜ ਹੁੰਦੀ ਹੈ, ਸਗੋਂ ਲਿਖਣ ਦਾ ਤਜਰਬਾ ਅਤੇ, ਜੇ ਹੋ ਸਕੇ ਤਾਂ, ਸੰਪਾਦਨ ਅਤੇ ਅਨੁਵਾਦ ਦੇ ਤਜਰਬੇ ਦੀ ਵੀ ਲੋੜ ਹੁੰਦੀ ਹੈ। ਕੁਝ ਵੀ ਤੁਹਾਡੇ ਮੁਲਾਂਕਣ ਨੂੰ ਸਿਖਲਾਈ ਨਹੀਂ ਦਿੰਦਾ - ਤੁਹਾਡੇ "ਕੰਨ" (Your "Ear") - ਇਨ੍ਹਾਂ ਪਿਛਲੀਆਂ ਦੋ ਵਿਉਂਤਪਤ ਕਿਰਿਆਵਾਂ ਵਾਂਗ। ਇੱਕ ਨੌਜਵਾਨ ਲੇਖਕ ਦੀ ਆਪਣੇ ਕੰਮ ਵਿੱਚ ਸਹਿਜ ਬਿਰਤੀ ਹੋ ਸਕਦੀ ਹੈ, ਪਰ ਦੂਜਿਆਂ ਦੇ ਕੰਮ ਪ੍ਰਤੀ ਸਹਿਜ ਬਿਰਤੀ ਰੱਖਣ ਲਈ, ਤੁਹਾਨੂੰ ਧਿਆਨ ਨਾਲ ਸੁਣਨ ਦੀ ਆਦਤ ਪੈਦਾ ਕਰਨੀ ਪਵੇਗੀ। ਅਤੇ ਇੱਕ ਕਾਬਿਲ ਸੰਪਾਦਕ ਜਾਂ ਅਨੁਵਾਦਕ ਜਿੰਨੇ ਧਿਆਨ ਨਾਲ ਕੋਈ ਵੀ ਨਹੀਂ ਸੁਣਦਾ।

ਇਹ ਕਈ ਸ਼ੈਲੀਆਂ ਵਿੱਚ ਲਿਖਣ ਦਾ ਅਨੰਦ ਲੈਣ ਵਿੱਚ ਵੀ ਮਦਦ ਕਰਦਾ ਹੈ। ਇੱਕ ਨਕਲੀਆ ਜਾਂ ਪੈਰੋਡੀਕਾਰ ਹੋਣਾ ਅਨੁਵਾਦ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ। ਫ੍ਰੈਂਚ ਵਾਰਤਕ ਦੇ ਅਨੁਵਾਦਕ, ਆਰਥਰ ਗੋਲਡਹੈਮਰ ਨੇ ਮੈਨੂੰ ਦੱਸਿਆ, “ਮੈਨੂੰ ਨਕਲ ਕਰਕੇ ਲਿਖਣਾ ਪਸੰਦ ਹੈ। ਮੇਰਾ ਇੱਕ ਫ੍ਰੈਂਚ ਦੋਸਤ ਹੈ ਜਿਸ ਲਈ ਮੈਂ ਵੱਖ-ਵੱਖ ਸਦੀਆਂ ਦੀਆਂ ਫ੍ਰੈਂਚ ਸ਼ੈਲੀਆਂ ਦੀ ਨਕਲ ਕਰਕੇ ਲਿਖਦਾ ਹਾਂ। ਇਹ ਮੇਰਾ ਖ਼ੁਦ ਨੂੰ ਤੇਜ਼ ਰੱਖਣ ਦਾ ਢੰਗ ਹੈ, ਅਤੇ ਇਹ ਕੁਝ ਅਜਿਹਾ ਵੀ ਹੈ ਜੋ ਮੈਨੂੰ ਖੁਸ਼ੀ ਦਿੰਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਮੇਰੇ ਕੰਨ 'ਚ ਬਹੁਤ ਸਮਿਆਂ ਦੀ ਸ਼ੈਲੀ ਹੈ... ਮੈਂ ਕਿਤਾਬਾਂ ਨਾਲ ਘਿਰਿਆ ਰਹਿੰਦਾ ਹਾਂ ਅਤੇ ਬਹੁਤ ਪੜ੍ਹਦਾ ਹਾਂ। ਇਹ ਕਿਸੇ ਵੀ ਅਨੁਵਾਦਕ ਲਈ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਸ਼ੈਲੀਆਂ ਤੋਂ ਜਾਣੂ ਹੋਣਾ ਅਤੇ ਵੱਧ ਤੋਂ ਵੱਧ ਸਰੋਤਾਂ ਨੂੰ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਨਾ। ਕਿਉਂਕਿ

24