ਪੰਨਾ:Performing Without a Stage - The Art of Literary Translation - by Robert Wechsler.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧੀਨਗੀ ਸਵੀਕਾਰਤਾ ਦੀ ਅਪਣੱਤ

ਸਾਡੇ ਮੌਜੂਦਾ ਬੌਧਿਕ ਸੱਭਿਆਚਾਰ ਵਿੱਚ ਅਧੀਨਗੀਾ ਜਿੰਨਾ ਅਸਵੀਕਾਰਯੋਗ ਕੁਝ ਨਹੀਂ ਹੈ। ਅਧੀਨਗੀ ਆਪਣੇ ਆਪ ਤੇ ਜਾਣਬੁੱਝ ਕੇ ਜ਼ੁਲਮ ਹੋਣ ਦੇਣ ਦਾ ਫ਼ੈਸਲਾ ਹੈ, ਨਾ ਸਿਰਫ਼ ਤਾਕਤਵਰ ਦੀ ਉੱਤਮਤਾ ਨੂੰ ਸਵੀਕਾਰ ਕਰਨਾ, ਸਗੋਂ ਤਾਕਤਵਰ ਨੂੰ ਆਪਣੇ ਜੀਵਨ ਵਿੱਚ ਦਾਖਲ ਕਰਨਾ ਅਤੇ ਉਸਦੀ ਸੇਵਾ ਕਰਨਾ।

ਲਿਖਣ ਦੇ ਸੰਦਰਭ ਵਿੱਚ, ਇੱਕ ਅਨੁਵਾਦਕ ਹੋਣ ਦਾ ਮਤਲਬ ਹੈ ਕਿ ਆਪਣੀ ਆਵਾਜ਼ ਨੂੰ ਦੂਜੇ ਦੇ ਮੁਕਾਬਲੇ ਦਬਾਉਣਾ, ਦੂਜੇ ਦੀ ਉੱਤਮਤਾ ਨੂੰ ਸਵੀਕਾਰ ਕਰਨਾ, ਦੂਜੇ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਕਰਨ ਵਿੱਚ ਸਮਾਂ ਬਿਤਾਉਣਾ, ਦੂਜੇ ਦੇ ਚਿੱਤਰਾਂ ਅਤੇ ਪਾਤਰਾਂ ਨਾਲ ਛੇੜਛਾੜ ਕਰਨਾ, ਦੂਜੇ ਦੀ ਦ੍ਰਿਸ਼ਟੀ ਅਤੇ ਵਿਚਾਰ ਪ੍ਰਗਟ ਕਰਨਾ। ਇਹ ਇਸ ਦੂਜੇ ਲੇਖਕ ਲਈ ਮਹਿਜ਼ ਇੱਕ ਬੁਲਾਰੇ ਤੋਂ ਵੱਧ ਹੋਰ ਕੁਝ ਨਹੀਂ ਬਣਨਾ ਹੈ, ਜਦੋਂ ਤੁਸੀਂ ਆਪ ਨਾਵਲ ਅਤੇ ਕਵਿਤਾ ਰਚ ਸਕਦੇ ਹੋਂ, ਆਪਣੇ ਆਪ ਨੂੰ ਪ੍ਰਗਟ ਕਰਦੇ ਹੋਂ।

ਇਸ ਤਰ੍ਹਾਂ ਕਹਿ ਲਓ, ਅਨੁਵਾਦ ਨਿਸ਼ਚਿਤ ਤੌਰ 'ਤੇ ਕੁਝ ਅਜਿਹਾ ਜਾਪਦਾ ਹੈ ਜਿਸ ਤੋਂ ਹਰ ਕੀਮਤ 'ਤੇ ਬਚਣਾ ਚਾਹੀਦਾ ਹੈ। ਪਰ ਇਸਨੂੰ ਇਸ ਤਰ੍ਹਾਂ ਨਾ ਲਈਏ। ਪਹਿਲਾਂ ਤਾਂ, ਅਧੀਨਗੀ ਸਭ ਕੁਝ ਜਾਂ ਕੁਝ ਨਹੀਂ ਹੈ। ਉਦਾਹਰਨ ਲਈ, ਅਸੀਂ ਨਿਮਰ ਅਤੇ ਪ੍ਰਭਾਵਸ਼ਾਲੀ ਦੋਵੇਂ ਹੋ ਸਕਦੇ ਹਾਂ। ਇੱਕ ਵਧੀਆ ਉਦਾਹਰਨ ਅਹੁਦਿਆਂ ਦਾ ਕ੍ਰਮ ਹੈ, ਜਿੱਥੇ ਅਸੀਂ ਉੱਪਰਲਿਆਂ ਦੇ ਅਧੀਨ ਹੁੰਦੇ ਹਾਂ ਅਤੇ ਹੇਠਲਿਆਂ 'ਤੇ ਹਾਵੀ ਹੁੰਦੇ ਹਾਂ। ਜਾਂ ਅਸੀਂ ਕੁਝ ਤਰੀਕਿਆਂ ਵਿੱਚ ਅਧੀਨ ਹੋ ਸਕਦੇ ਹਾਂ ਅਤੇ ਦੂਜਿਆਂ ਵਿੱਚ ਹਾਵੀ ਹੋ ਸਕਦੇ ਹਾਂ, ਇੱਥੋਂ ਤੱਕ ਕਿ ਇੱਕੋ ਵਿਅਕਤੀ ਦੇ ਨਾਲ ਵੀ। ਜ਼ਿਆਦਾਤਰ ਲੋਕਾਂ ਨਾਲ ਅਜਿਹਾ ਹੁੰਦਾ ਹੈ, ਹਾਲਾਂਕਿ ਤੁਸੀਂ ਇਸਨੂੰ ਆਪਣੇ ਵੱਲ ਉੱਠਦੀਆਂ ਉਂਗਲਾਂ ਰਾਹੀਂ ਕਦੇ ਵੀ ਨਹੀਂ ਜਾਣ ਸਕੋਂਗੇ।

ਅਧੀਨਗੀ ਨਾਲ ਇਨਾਮ ਵੀ ਮਿਲ ਸਕਦੇ ਹਨ ਜੋ ਇਸਤੇ ਹੋਣ ਵਾਲੇ ਖਰਚਿਆਂ ਦੀ ਪੂਰਤੀ ਕਰਦੇ ਹਨ। ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਅਧੀਨਗੀ ਕਰ ਸਕਦੇ ਹੋ ਜਿਸ ਤੋਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹੁਾਨੂੰ ਕੀ ਕਰਨਾ ਪਸੰਦ ਹੈ ਜਾਂ ਇਸ ਤਰੀਕੇ ਨਾਲ ਪੇਸ਼ ਕਰ ਸਕਦੇ ਹੋ ਜਿਵੇਂ ਤੁਸੀਂ ਮਹਿਸੂਸ ਕਰਦੇ ਹੋਂ ਅਤੇ ਜਿਵੇਂ ਤੁਸੀਂ ਕਦੇ ਵੀ ਆਪਣੇ ਆਪ ਨਹੀਂ ਕਰ ਸਕਦੇ। ਇਹ ਅਜਿਹੇ ਪੈਰੋਕਾਰ ਹੀ ਹਨ ਜੋ ਲੀਡਰਾਂ ਨੂੰ ਬਣਾਉਂਦੇ ਹਨ ਕਿ ਉਹ ਕੀ ਹਨ। ਅਧੀਨਗੀ ਲੋੜਾਂ ਨੂੰ ਪੂਰਾ ਕਰ ਸਕਦੀ ਹੈ: ਲੋਕਾਂ ਦੀ ਦੇਖਭਾਲ ਕਰਨ ਦੀ ਲੋੜ, ਚੰਗੇ ਅਤੇ ਈਮਾਨਦਾਰ ਹੋਣ ਦੀ ਲੋੜ, ਗਰੀਬਾਂ ਜਾਂ ਬਿਮਾਰਾਂ ਨਾਲ ਨਹੀਂ (ਜਿੱਥੇ ਦੇਖਭਾਲ ਕਰਨਾ ਪ੍ਰਧਾਨਤਾ ਦਾ ਕਾਰਜ ਹੈ), ਸਗੋਂ ਕਿਸੇ ਬਰਾਬਰ ਜਾਂ ਉੱਚੇ ਵਿਅਕਤੀਆਂ ਨਾਲ। ਇਹੀ ਕਾਰਨ ਹੈ ਕਿ ਸਹਿ-ਨਿਰਭਰਤਾ ਏਨੀ ਪ੍ਰਚਲਿਤ ਹੈ।

27