ਪੰਨਾ:Performing Without a Stage - The Art of Literary Translation - by Robert Wechsler.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ

ਸਾਹਿਤਕ ਅਨੁਵਾਦ ਇੱਕ ਅਜੀਬ ਕਲਾ ਹੈ। ਇਸ ਵਿੱਚ ਵਿਅਕਤੀ ਡੈਸਕ ਉੱਤੇ ਬੈਠਾ ਸਾਹਿਤ ਰਚ ਰਿਹਾ ਹੁੰਦਾ ਹੈ, ਜੋ ਕਿ ਉਸਦਾ ਆਪਣਾ ਨਹੀਂ ਹੁੰਦਾ, ਜਿਸ ਉੱਤੇ ਕਿਸੇ ਹੋਰ ਦਾ ਨਾਂ ਹੁੰਦਾ ਹੈ, ਜੋ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ। ਅਨੁਵਾਦਕ ਦਾ ਕੰਮ ਗੌਣਪੁਣੇ ਨੂੰ ਪਰਿਭਾਸ਼ਿਤ ਕਰਨਾ ਜਾਪਦਾ ਹੈ। ਕੀ ਕੋਈ ਉਹਨਾਂ ਲੋਕਾਂ ਬਾਰੇ ਕਿਤਾਬ ਲਿਖੇਗਾ ਜੋ ਅਜਾਇਬਘਰਾਂ ਵਿੱਚ ਬੈਠ ਕੇ ਤਸਵੀਰਾਂ ਨਕਲ ਕਰਦੇ ਰਹਿੰਦੇ ਹਨ? ਨਕਲ ਤਿਆਰ ਕਰਨ ਵਾਲੇ ਕਲਾਕਾਰ ਨਹੀਂ ਹੁੰਦੇ, ਉਹ ਵਿਦਿਆਰਥੀ ਜਾਂ ਜਾਅਲਸਾਜ਼, ਰੀਸ ਕਰਨ ਵਾਲੇ ਜਾਂ ਫ਼ਰੇਬੀ ਹੁੰਦੇ ਹਨ।

ਫਿਰ ਵੀ ਸਾਹਿਤਕ ਅਨੁਵਾਦ ਇੱਕ ਕਲਾ ਹੈ। ਇਸਨੂੰ ਅਨੋਖੀ ਕਲਾ ਬਣਾ ਦੇਣ ਵਾਲੀ ਚੀਜ਼ ਇਹ ਹੈ ਕਿ ਸਰੀਰਕ ਤੌਰ ਉੱਤੇ ਅਨੁਵਾਦਕ ਲੇਖਕ ਵਾਲਾ ਹੀ ਕੰਮ ਕਰਦਾ ਹੈ। ਜੇ ਕੋਈ ਅਦਾਕਾਰ ਨਾਟਕਕਾਰ ਦੇ ਰੂਪ ਵਿੱਚ ਉਹ ਕੰਮ ਕਰਦਾ ਹੈ, ਇਕ ਡਾਂਸਰ ਕੰਪੋਜ਼ਰ ਦਾ ਕੰਮ ਕਰੇ, ਜਾਂ ਇਕ ਗਾਇਕ ਗੀਤਕਾਰ ਵਾਲਾ ਹੀ ਕੰਮ ਕਰੇ, ਤਾਂ ਕੋਈ ਵੀ ਬਹੁਤਾ ਨਹੀਂ ਸੋਚੇਗਾ ਕਿ ਉਹ ਕੀ ਕਰਦੇ ਹਨ। ਅਨੁਵਾਦਕ ਦੀ ਸਮੱਸਿਆ ਇਹ ਹੈ ਕਿ ਉਸ ਨੇ ਮੰਚ ਤੋਂ ਬਿਨਾਂ ਪੇਸ਼ਕਾਰੀ ਕਰਨੀ ਹੁੰਦੀ ਹੈ, ਐਸੀ ਪੇਸ਼ਕਾਰੀ ਜੋ ਜਦੋਂ ਮੁਕੰਮਲ ਹੋ ਜਾਂਦੀ ਹੈ, ਉਸ ਵਿਚ ਕੁਝ ਅਜਿਹਾ ਹੁੰਦਾ ਹੈ ਜੋ ਐਨ ਮੌਲਿਕ ਜਾਪਦਾ ਹੈ, ਬਿਲਕੁਲ ਇੱਕ ਨਾਟਕ ਜਾਂ ਗੀਤ ਜਾਂ ਕੰਪੋਜ਼ੀਸ਼ਨ ਵਾਂਗ, ਜੋ ਸਫ਼ੇ ਉੱਤੇ ਸਿਆਹੀ ਦੇ ਸਿਵਾ ਕੁਝ ਵੀ ਨਹੀਂ ਹੁੰਦਾ।

ਸੰਗੀਤਕਾਰ ਦੇ ਵਾਂਗ, ਸਾਹਿਤਕ ਅਨੁਵਾਦਕ ਕਿਸੇ ਹੋਰ ਵਿਅਕਤੀ ਦੀ ਕੰਪੋਜ਼ੀਸ਼ਨ ਲੈ ਕੇ ਆਪਣੇ ਵਿਸ਼ੇਸ਼ ਤਰੀਕੇ ਨਾਲ ਪੇਸ਼ ਕਰਦਾ ਹੈ। ਜਿਸ ਤਰ੍ਹਾਂ ਇੱਕ ਸੰਗੀਤਕਾਰ ਆਪਣੇ ਸਰੀਰ ਜਾਂ ਗਲੇ ਨੂੰ ਹਿਲਾ ਕੇ ਕਿਸੇ ਹੋਰ ਵਿਅਕਤੀ ਦੀਆਂ ਬਣਾਈਆਂ ਧੁਨਾਂ ਨੂੰ ਸਾਕਾਰ ਕਰਦਾ ਹੈ, ਉਸੇ ਤਰ੍ਹਾਂ ਇੱਕ ਅਨੁਵਾਦਕ ਕਿਸੇ ਹੋਰ ਦੇ ਵਿਚਾਰਾਂ ਅਤੇ ਬਿੰਬਾਂ ਨੂੰ ਕਿਸੇ ਹੋਰ ਭਾਸ਼ਾ ਵਿਚ ਲਿਖ ਕੇ ਸਾਕਾਰ ਕਰਦਾ ਹੈ। ਸਭ ਤੋਂ ਵੱਡਾ ਫ਼ਰਕ ਅਸਲ ਵਿੱਚ ਇਹ ਨਹੀਂ ਹੈ ਕਿ ਸੰਗੀਤਕਾਰ ਹਵਾ ਦੀਆਂ ਜੁੰਬਸ਼ਾਂ ਪੈਦਾ ਕਰਦਾ ਹੈ ਜਦਕਿ ਅਨੁਵਾਦਕ ਹੋਰ ਵਧੇਰੇ ਸ਼ਬਦ ਸਿਰਜਦਾ ਹੈ; ਸਗੋਂ ਇਹ ਹੈ ਕਿ ਇਕ ਸੰਗੀਤਕ ਰਚਨਾ ਦਾ ਮਨਸ਼ਾ ਸਰੀਰਕ ਅਤੇ ਗਲ਼ੇ ਦੀਆਂ ਜੁੰਬਸ਼ਾਂ ਵਿਚ ਤਬਦੀਲ ਹੋਣਾ ਹੁੰਦਾ ਹੈ, ਜਦਕਿ ਕੋਈ ਸਾਹਿਤਕ ਰਚਨਾ ਇਸ ਮਨਸ਼ੇ ਨਾਲ ਨਹੀਂ ਰਚੀ ਜਾਂਦੀ ਕਿ ਉਸਨੂੰ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਵੇਗਾ। ਇਸ ਤਰ੍ਹਾਂ, ਹਾਲਾਂਕਿ ਇਹ ਵਿਵਹਾਰਿਕ ਤੌਰ ਤੇ ਅਦਿੱਖ ਅਮਲ ਹੈ, ਪਰ ਅਨੁਵਾਦਕ ਦੀ ਕਲਾ ਵਧੇਰੇ ਸਮੱਸਿਆ ਭਰੀ ਹੁੰਦੀ ਹੈ। ਅਤੇ ਇਹ ਜ਼ਿਆਦਾ ਜ਼ਿੰਮੇਵਾਰੀ ਭਰਪੂਰ ਵੀ ਹੈ, ਕਿਉਂਕਿ ਜਿੱਥੇ ਇੱਕ ਪਾਸੇ ਹਰ ਸੰਗੀਤਕਾਰ ਜਾਣਦਾ ਹੈ ਕਿ ਉਸਦੀ ਪੇਸ਼ਕਾਰੀ, ਉਸ ਦੀ ਅਤੇ ਦੂਜਿਆਂ ਸੰਗੀਤਕਾਰਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਵਿੱਚੋਂ ਇੱਕ ਹੈ, ਪਰ ਅਨੁਵਾਦਕ ਨੂੰ ਪਤਾ ਹੁੰਦਾ ਹੈ ਕਿ ਉਸ ਦੀ ਪੇਸ਼ਕਾਰੀ ਸ਼ਾਇਦ ਇੱਕ ਵਾਰ ਹੀ ਹੋਵੇਗੀ, ਘੱਟੋ-ਘੱਟ ਉਸਦੀ ਪੀੜ੍ਹੀ ਦੀ ਤਾਂ, ਅਤੇ ਇਹ ਕਿ ਉਸ ਕੋਲ ਇਸ ਵਿੱਚ