ਪੰਨਾ:Performing Without a Stage - The Art of Literary Translation - by Robert Wechsler.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੰਨੀ ਤੁਹਾਡੀ ਅਪਾਰ ਸਲਾਘਾ ਦੀ ਪਾਤਰ ਕੋਈ ਰਚਨਾ, ਕਹਿ ਲਓ ਇੱਕ ਫ੍ਰੈਂਚ (ਜਾਂ ਜਾਪਾਨੀ ਜਾਂ ਨਗੂਨੀ) ਨਾਟਕ ਕਿੰਗ ਲੀਅਰ ਦੇ ਤੁੱਲ ਹੋਵੇ? ਸੱਚਮੁੱਚ ਅਜੀਬ।

ਅਨੁਵਾਦ ਦਾ ਅਦਿੱਖ ਪ੍ਰਦਰਸ਼ਨ ਬਿਆਨ ਕਰਨਾ ਮੁਸ਼ਕਿਲ ਹੈ। ਇਸਲਈ ਅਨੁਵਾਦਕ ਇਸਨੂੰ ਹਰ ਤਰ੍ਹਾਂ ਦੇ ਅਲੰਕਾਰਾਂ ਅਤੇ ਰੂਪਕਾਂ ਨਾਲ ਦੱਸਣ ਦਾ ਯਤਨ ਕਰਦੇ ਹਨ। ਅਨੁਵਾਦਕ "ਇੱਕ ਬੁੱਤਤਰਾਸ਼ ਦੀ ਤਰ੍ਹਾਂ ਹੁੰਦਾ ਹੈ, ਜੋ ਕਿਸੇ ਚਿੱਤਰਕਾਰ ਦੇ ਕੰਮ ਨੂੰ ਮੁੜ-ਸਿਰਜਣ ਦੀ ਕੋਸ਼ਿਸ਼ ਕਰਦਾ ਹੈ," ਐਨ ਡੇਸੀਅਰ ਨੇ ਇਲੀਅਡ ਦੇ 1699 ਦੇ ਆਪਣੇ ਫ਼ਰਾਂਸੀਸੀ ਅਨੁਵਾਦ ਦੀ ਜਾਣ-ਪਛਾਣ ਵਿਚ ਲਿਖਿਆ।* ਸਤਾਰ੍ਹਵੀਂ ਸਦੀ ਦੇ ਫ਼ਰਾਂਸੀਸੀ ਬਿਸ਼ਪ ਅਤੇ ਸਿੱਖਿਅਕ ਪੈਟਰਸ ਡੈਨੀਅਲਸ ਹੂਐਤੀਅਸ ਨੇ ਲਿਖਿਆ ਕਿ "ਸਭ ਤੋਂ ਮਹੱਤਵਪੂਰਣ ਨਿਯਮ ਛੰਦ ਅਤੇ ਸਿੰਟੈਕਸ ਦੀ ਰੱਖਿਆ ਕਰਨਾ ਹੈ, ਤਾਂ ਜੋ ਨਵੇਂ ਦਰਸ਼ਕਾਂ ਨੂੰ ਸ਼ਾਇਰ ਇੱਕ ਅਜਿਹੇ ਰੁੱਖ ਵਜੋਂ ਦਿਖਾਇਆ ਜਾ ਸਕੇ ਜਿਸਦੇ ਪੱਤੇ ਸਰਦੀ ਦੇ ਕੜਾਕੇ ਨੇ ਝਾੜ ਦਿੱਤੇ ਹਨ ਪਰ ਉਸਦੀਆਂ ਟਹਿਣੀਆਂ, ਜੜ੍ਹਾਂ ਅਤੇ ਤਣੇ ਅਜੇ ਵੀ ਦਿਸਦੇ ਹਨ।"* ਅਨੁਵਾਦਕ ਸਦੀਆਂ ਤੋਂ ਇਕ ਬੋਤਲ ਦੀ ਵਾਈਨ ਦੂਜੀ ਵਿੱਚ ਪਾਉਣ ਦੇ ਰੂਪਕ ਦਾ ਇਸਤੇਮਾਲ ਕਰਦੇ ਰਹੇ ਹਨ। ਫ਼ਰਾਂਸੀਸੀ ਦੇ ਇਕ ਅਮਰੀਕੀ ਅਨੁਵਾਦਕ ਰੋਸੇਮੇਰੀ ਵਾਲਡਰੋਪ ਇਸ ਬਿੰਬ ਨੂੰ ਇਕ ਕਦਮ ਹੋਰ ਅੱਗੇ ਲੈ ਗਿਆ ਹੈ: "ਅਨੁਵਾਦ ਵਧੇਰੇ ਕਰਕੇ ਇਕ ਰੂਹ ਨੂੰ ਉਸਦੇ ਸਰੀਰ ਤੋਂ ਕੱਢ ਲੈਣ ਅਤੇ ਉਸਨੂੰ ਇਕ ਵੱਖਰੇ ਸਰੀਰ ਵਿਚ ਜਾਣ ਲਈ ਲੁਭਾਉਣ ਵਾਂਗ ਹੁੰਦੀ ਹੈ।"*

ਹਾਲ ਹੀ ਵਿਚ ਅਤੇ ਵਿਗਿਆਨਕ ਢੰਗ ਨਾਲ, ਸਪੇਨੀ ਤੋਂ ਅਮਰੀਕੀ ਅਨੁਵਾਦਕ ਮਾਰਗਰੇਟ ਸੇਅਰਸ ਪੈਡੈਨ ਨੇ ਬਰਫ਼ ਦੇ ਇੱਕ ਕਿਊਬ ਤੋਂ ਇੱਕ ਜਟਿਲ ਰੂਪਕ ਬਣਾਇਆ: "ਮੈਂ ਮੂਲ ਕੰਮ ਬਾਰੇ ਬਰਫ਼ ਦੇ ਇੱਕ ਘਣ ਦੇ ਤੌਰ ਤੇ ਸੋਚਣਾ ਪਸੰਦ ਕਰਦਾ ਹਾਂ। ਅਨੁਵਾਦ ਦੀ ਪ੍ਰਕਿਰਿਆ ਦੇ ਦੌਰਾਨ ਇਹ ਘਣ ਪਿਘਲਾ ਲਿਆ ਜਾਂਦਾ ਹੈ। ਤਰਲ ਸਥਿਤੀ ਵਿੱਚ ਹੋਣ ਸਮੇਂ ਹਰ ਅਣੂ ਆਪਣੀ ਥਾਂ ਬਦਲ ਜਾਂਦਾ ਹੈ; ਕੋਈ ਵੀ ਦੂਜੇ ਨਾਲ ਆਪਣੇ ਮੂਲ ਰਿਸ਼ਤੇ ਵਿੱਚ ਨਹੀਂ ਰਹਿ ਜਾਂਦਾ। ਫਿਰ ਰਚਨਾ ਦੇ ਦੂਜੀ ਭਾਸ਼ਾ ਵਿੱਚ ਰੂਪ ਧਾਰਨ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ। ਅਣੂ ਆਪਣੀ ਥਾਂ ਛੱਡ ਕੇ ਚਲੇ ਜਾਂਦੇ ਹਨ, ਨਵੇਂ ਅਣੂ ਖਾਲੀ ਥਾਵਾਂ ਵਿੱਚ ਭਰ ਦਿੱਤੇ ਜਾਂਦੇ ਹਨ, ਪਰ ਨਿਰਮਾਣ ਅਤੇ ਮੁਰੰਮਤ ਦੀਆਂ ਸਤਰਾਂ ਲਗਭਗ ਅਦਿੱਖ ਹਨ। ਰਚਨਾ ਬਰਫ਼ ਦੇ ਨਵੇਂ ਭਿੰਨ-ਘਣ ਦੇ ਤੌਰ ਤੇ ਦੂਸਰੀ ਭਾਸ਼ਾ ਵਿਚ ਵਜੂਦ ਵਿੱਚ ਆਉਂਦਾ ਹੈ, ਪਰ ਸਾਰੇ ਰੂਪਾਂ ਵਿੱਚ ਇਹ ਉਹੀ ਨਜ਼ਰ ਆਉਂਦਾ ਹੈ।"* ਅਤੇ ਫਿਰ ਸਪੇਨੀ ਅਤੇ ਪੁਰਤਗਾਲੀ ਤੋਂ ਇਕ ਅਮਰੀਕੀ ਅਨੁਵਾਦਕ, ਗ੍ਰੈਗੋਰੀ ਰਬਾਸਾ ਦਾ ਰੂਪਕ ਹੈ :" ਸਾਰੀਆਂ ਭਾਸ਼ਾਵਾਂ ਰੂਪਕ ਹਨ ਅਤੇ ਅਨੁਵਾਦ, ਲੰਬਕਾਰੀ ਅਲੰਕਾਰ ਦੀ ਬਜਾਏ, ਇੱਕ ਖਿਤਿਜੀ ਰੂਪਕ ਹੁੰਦਾ ਹੈ।"

ਇੱਥੇ ਪੇਸ਼ ਹੈ ਕਿ ਬਾਈਬਲ ਦੇ ਕਿੰਗ ਜੇਮਜ਼ ਵਰਜ਼ਨ ਦੇ ਅਨੁਵਾਦਕਾਂ ਨੇ ਅਨੁਵਾਦ ਦਾ ਵਰਣਨ ਕਿਵੇਂ ਕੀਤਾ ਹੈ:

ਅਨੁਵਾਦ ਉਹ ਹੁੰਦਾ ਹੈ ਜੋ ਖਿੜਕੀ ਖੋਲ੍ਹ ਦਿੰਦਾ ਹੈ, ਤਾਂ ਜੋ ਚਾਨਣ ਅੰਦਰ ਆ ਸਕੇ;
ਜੋ ਖੋਲ ਨੂੰ ਤੋੜ ਦਿੰਦਾ ਹੈ, ਤਾਂ ਜੋ ਅਸੀਂ ਗਿਰੀ ਨੂੰ ਖਾ ਸਕੀਏ; ਜੋ
ਪਰਦਾ ਪਾਸੇ ਕਰ ਦਿੰਦਾ ਹੈ, ਤਾਂ ਜੋ ਅਸੀਂ ਸਭ ਤੋਂ ਵੱਧ

7