ਪੰਨਾ:Performing Without a Stage - The Art of Literary Translation - by Robert Wechsler.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਵਿੱਤਰ ਸਥਾਨ ਨੂੰ ਵੇਖ ਸਕੀਏ; ਜੋ ਖੂਹ ਦਾ ਢੱਕਣ ਚੁੱਕ ਦਿੰਦਾ ਹੈ, ਤਾਂ ਜੋ ਅਸੀਂ
ਪਾਣੀ ਲੈ ਸਕੀਏ।

ਅਨੁਵਾਦ ਸਾਨੂੰ ਵਿਸ਼ਵ ਸਾਹਿਤ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹ ਸਾਨੂੰ ਦੂਜੇ ਸਮਿਆਂ ਅਤੇ ਥਾਵਾਂ ਦੇ ਲੋਕਾਂ ਦੇ ਦਿਮਾਗ ਵਿਚ ਦਾਖ਼ਲ ਹੋਣ ਵਿੱਚ ਸਹਾਈ ਹੁੰਦਾ ਹੈ। ਇਹ ਦੂਸਰਾ ਹੋਣ ਦਾ ਜਸ਼ਨ ਹੈ, ਇੱਕ ਸੱਚੀ ਬਹੁ-ਸੱਭਿਆਚਾਰਕ ਘਟਨਾ ਜੋ ਕੁੱਲ ਗੁਬਾਰਿਆਂ (ਸਜਾਵਟਾਂ) ਅਤੇ ਸ਼ੋਰ-ਸ਼ਰਾਬੇ ਤੋਂ ਬਿਨ੍ਹਾਂ ਹੁੰਦੀ ਹੈ। ਅਤੇ ਇਹ ਨਾ ਸਿਰਫ਼ ਸਾਡੇ ਨਿੱਜੀ ਗਿਆਨ ਅਤੇ ਕਲਾਤਮਕ ਸਮਝ ਨੂੰ, ਸਗੋਂ ਸਾਡੇ ਸੱਭਿਆਚਾਰਕ ਸਾਹਿਤ, ਭਾਸ਼ਾ ਅਤੇ ਵਿਚਾਰ ਨੂੰ ਵੀ ਅਮੀਰ ਬਣਾਉਂਦੀ ਹੈ। ਉੱਤਰੀ ਅਮਰੀਕਾ ਵਿੱਚ ਇੱਕ ਵਿਸ਼ੇਸ਼ ਕਿਸਮ ਦੇ ਲਾਤੀਨੀ ਅਮਰੀਕੀ ਸੰਗੀਤ ਲਿਆਉਣ ਲਈ ਕੁੱਲ ਮਿਲਾ ਕੇ ਕੁਝ ਲਾਤੀਨੀ ਅਮਰੀਕੀ ਸੰਗੀਤਕਾਰਾਂ ਦੇ ਇੱਕ ਸਮੂਹ ਦੀ, ਜਾਂ ਸਿਰਫ਼ ਇੱਕ ਐਲਬਮ ਦੀ ਜ਼ਰੂਰਤ ਹੁੰਦੀ ਹੈ। ਪਰ ਇੱਕ ਵਿਸ਼ੇਸ਼ ਲਾਤੀਨੀ ਅਮਰੀਕੀ ਲੇਖਕ ਨੂੰ ਅਮਰੀਕਾ ਵਿੱਚ ਲਿਆਉਣ ਲਈ, ਜਿਹੜੇ ਸਪੇਨੀ ਜਾਂ ਪੁਰਤਗਾਲੀ ਨਹੀਂ ਪੜ੍ਹਦੇ, ਇੱਕ ਹੋਰ ਕਲਾਕਾਰ, ਇੱਕ ਅਨੁਵਾਦਕ ਦੀ ਜ਼ਰੂਰਤ ਹੁੰਦੀ ਹੈ। ਗੈਬਰੀਅਲ ਗਾਰਸੀਆ ਮਾਰਕੁਏਜ਼ ਦੇ ਸ਼ੁਰੂਆਤੀ ਨਾਵਲਾਂ ਦੇ ਅਨੁਵਾਦਾਂ ਤੋਂ ਬਿਨ੍ਹਾਂ, ਸਮਕਾਲੀ ਅਮਰੀਕੀ ਸਾਹਿਤ ਬਹੁਤ ਹੀ ਵੱਖਰੀ ਚੀਜ਼ ਹੁੰਦਾ।

ਰੌਸ਼ਨੀ, ਭੋਜਨ, ਪਾਣੀ, ਧਰਮ। ਕਿੰਗ ਜੇਮਜ਼ ਦੇ ਅਨੁਵਾਦਕਾਂ ਨੇ ਕਿਹਾ ਕਿ ਇਹ ਉਹ ਹਨ ਚੀਜ਼ਾਂ ਜਿਨ੍ਹਾਂ ਤੱਕ ਅਨੁਵਾਦ ਸਾਨੂੰ ਪਹੁੰਚ ਦਿੰਦਾ ਹੈ: ਘੱਟੋ ਘੱਟ ਪਿਉਰੇਟੈਨੀਕਲ ਲੋਕਾਂ ਲਈ ਜੀਵਨ ਦੀਆਂ ਜ਼ਰੂਰਤਾਂ। ਸੋਚੋ ਕਿ ਅਸੀਂ ਕਿੱਥੇ ਹੁੰਦੇ ਜੇ ਅਸੀਂ ਬਾਈਬਲ ਜਾਂ ਪ੍ਰਾਚੀਨ ਕਲਾਸਿਕ ਜਾਂ ਸਰਵਾਂਤੇਜ਼, ਵੋਲਤਾਇਰ, ਕਾਂਟ, ਤਾਲਸਤਾਏ, ਫ਼ਰਾਇਡ ਨੂੰ ਪੜ੍ਹਣ ਦੇ ਸਮਰੱਥ ਨਾ ਹੁੰਦੇ ਅਤੇ ਜੇ ਅਸੀਂ ਜਿਨ੍ਹਾਂ ਲੇਖਕਾਂ ਦੀਆਂ ਲਿਖਤਾਂ ਪੜ੍ਹਦੇ ਖ਼ੁਦ ਉਨ੍ਹਾਂ ਨੇ ਮਹਾਨ ਲੇਖਕਾਂ ਅਤੇ ਇਤਿਹਾਸ ਅਤੇ ਉਨ੍ਹਾਂ ਦੇ ਸਮੇਂ ਦੇ ਚਿੰਤਕਾਂ ਵਿੱਚੋਂ ਕੁਝ ਕੁ ਨੂੰ ਹੀ ਪੜ੍ਹਿਆ ਹੁੰਦਾ। ਅਸੀਂ ਅਗਿਆਨੀ, ਗਿਆਨ ਦੇ ਪਿਆਸੇ, ਕਲਾ ਦੇ ਭੁੱਖੇ ਹੁੰਦੇ।

ਇਸ ਕਿਤਾਬ ਵਿਚ ਮੇਰਾ ਇਰਾਦਾ ਲੋਕਾਂ ਦੀ ਉਨ੍ਹਾਂ ਲੋਕਾਂ ਤੱਕ, ਜੋ ਸਾਨੂੰ ਪਹੁੰਚ ਮੁਹੱਈਆ ਕਰਦੇ ਹਨ, ਅਤੇ ਉਸ ਕਲਾ ਤੱਕ ਪਹੁੰਚ ਕਰਵਾਉਣਾ ਹੈ, ਜਿਸ ਦੁਆਰਾ ਉਹ ਅਜਿਹੀ ਪਹੁੰਚ ਪ੍ਰਦਾਨ ਕਰਦੇ ਹਨ। ਅਤੇ ਇਸ ਕੰਮ ਨੂੰ ਖ਼ੁਸ਼ੀ ਖ਼ੁਸ਼ੀ ਅਤੇ ਜਨੂੰਨ ਨਾਲ ਕਰਨਾ ਹੈ। ਮੈਂ ਗੱਲ ਕਰਾਂਗਾ ਕਿ ਕਿਸੇ ਨੂੰ ਇੱਕ ਚੰਗਾ ਅਨੁਵਾਦਕ ਬਣਾਉਣ ਲਈ ਬੰਦੇ ਕੋਲ ਕੀ ਹੋਣਾ ਅਤੇ ਕੀ ਬਣਨਾ ਜ਼ਰੂਰੀ ਹੁੰਦਾ ਹੈ, ਕਿ ਅਨੁਵਾਦਕ ਅਨੁਵਾਦ-ਅਧੀਨ ਸਾਹਿਤਕ ਰਚਨਾਵਾਂ ਨਾਲ ਅਤੇ ਨਾਲ ਹੀ ਉਨ੍ਹਾਂ ਲੇਖਕਾਂ ਅਤੇ ਸੰਪਾਦਕਾਂ ਨਾਲ ਕਿਵੇਂ ਜੁੜਦੇ ਹਨ ਜਿਨ੍ਹਾਂ ਨਾਲ ਉਹ ਕੰਮ ਕਰਦੇ ਹਨ। ਮੈਂ ਗੱਲ ਕਰਾਂਗਾ ਕਿ ਅਨੁਵਾਦਕ ਕੀ ਕਰਦੇ ਹਨ, ਉਨ੍ਹਾਂ ਵੱਡੇ ਅਤੇ ਛੋਟੇ ਫੈਸਲਿਆਂ ਬਾਰੇ ਦੱਸਾਂਗਾ ਜੋ ਉਨ੍ਹਾਂ ਨੂੰ ਕਰਨੇ ਪੈਂਦੇ ਹਨ। ਮੈਂ ਅਨੁਵਾਦਕ ਦੇ ਜਨਤਕ ਬਿੰਬ ਬਾਰੇ ਗੱਲ ਕਰਾਂਗਾ ਅਤੇ ਦੱਸਾਂਗਾ ਕਿ ਅਨੁਵਾਦਕਾਂ, ਪ੍ਰਕਾਸ਼ਕਾਂ, ਸਮੀਖਿਅਕਾਂ, ਪ੍ਰੋਫੈਸਰਾਂ, ਲੇਖਕਾਂ,ਅਤੇ ਇਥੋਂ ਤਕ ਕਿ ਪਾਠਕਾਂ ਨੂੰ ਵੀ ਇਸ ਬਿੰਬ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ, ਮੈਂ ਅਨੁਵਾਦ ਅਤੇ ਅਨੁਵਾਦਕਾਂ ਬਾਰੇ ਧਾਰਨਾਵਾਂ ਵਿੱਚ ਹਲਚਲ ਪੈਦਾ ਕਰਨ ਕੋਸ਼ਿਸ਼ ਕਰਾਂਗਾ।

ਪਰ ਮੇਰਾ ਮੁੱਖ ਟੀਚਾ ਇਹ ਸਮਝਣ ਵਿੱਚ ਪਾਠਕਾਂ ਦੀ ਸਹਾਇਤਾ ਕਰਨਾ ਹੈ ਕਿ ਅਨੁਵਾਦ ਦਾ ਸਾਰਤੱਤ ਕੀ ਹੈ, ਤਾਂ ਜੋ ਉਹ ਇਸ ਗੁੱਝੀ ਕਲਾ ਦੀ ਕਦਰ ਕਰਨੀ ਸਿੱਖ ਸਕਣ। ਪਿਆਰ ਨਾਲ਼ ਅਤੇ ਅਨੰਦ-ਮੁਗਧ ਹੋ ਕੇ ਕੀਤੀ ਇਸ ਘਾਲਣਾ ਨੂੰ ਪਿਆਰਨਾ ਚਾਹੀਦਾ ਹੈ ਅਤੇ

8