ਪੰਨਾ:Performing Without a Stage - The Art of Literary Translation - by Robert Wechsler.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਨੂੰ ਮਾਣਨਾ ਚਾਹੀਦਾ ਹੈ। ਦਰਅਸਲ, ਇਸ ਤੋਂ ਵੱਧ ਖੁਸ਼ੀ ਮੈਨੂੰ ਕਿਸੇ ਚੀਜ਼ ਨਾਲ ਨਹੀਂ ਹੋਣੀ ਜਿੰਨੀ ਇਸ ਗੱਲ ਨਾਲ ਕਿ ਇਹ ਕਿਤਾਬ ਪਾਠਕਾਂ ਨੂੰ ਅਨੁਵਾਦ ਤੇ ਆਪਣੇ ਹੱਥ ਅਜਮਾਉਣ ਲਈ ਪ੍ਰੇਰਨਾਾ ਬਣ ਜਾਵੇ। ਜੋ ਕੁਝ ਵੀ ਮੈਂ ਕਹਿ ਸਕਦਾ ਹਾਂ ਉਹ ਬਿਹਤਰੀਨ ਤਰੀਕੇ ਨਾਲ ਇਹ ਨਹੀਂ ਦਿਖਾ ਸਕੇਗਾ ਕਿ ਅਨੁਵਾਦ ਕਿੰਨਾ ਮੁਸ਼ਕਲ ਅਤੇ ਮਜ਼ੇਦਾਰ ਹੁੰਦਾ ਹੈ।

ਸਾਹਿਤਕ ਅਨੁਵਾਦ ਦੇ ਅਨੰਦ ਲੈਣ ਦੇ ਰਾਹ ਵਿਚ ਆਉਣ ਵਾਲੀਆਂ ਬਹੁਤ ਸਾਰੀਆਂ ਅਸਲੀ ਰੁਕਾਵਟਾਂ ਦੀ ਅਤੇ ਆਲਸ ਦੀ ਛੋਹ ਦੀ ਗੱਲ ਛੱਡ ਕੇ, ਬਹੁਤ ਸਾਰੇ ਆਮ ਭੁਲੇਖੇ ਹਨ। ਮੈਂ ਕੁਝ ਕੁ ਰੁਕਾਵਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਦੱਸਾਂਗਾ ਕਿ ਕਿਉਂ ਅਤੇ ਕਿਸ ਤਰੀਕੇ ਨਾਲ ਇਹ ਭੁਲੇਖੇ ਪੈਦਾ ਹੁੰਦੇ ਹਨ। ਅਤੇ ਮੈਂ ਇਹ ਵੀ ਦਿਖਾਵਾਂਗਾ ਕਿ ਸਾਹਿਤਕ ਅਨੁਵਾਦ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਕਿਵੇਂ ਸਾਹਿਤ, ਖ਼ਾਸਕਰ ਕਵਿਤਾ ਪ੍ਰਤਿ ਸਾਡੇ ਬੌਧਿਕ ਸੱਭਿਆਚਾਰ ਦੇ ਨਜ਼ਰੀਏ ਵਿੱਚ ਆਈਆਂ ਗੰਭੀਰ ਤਬਦੀਲੀਆਂ ਨੂੰ ਦਰਸਾਉਂਦੀ ਹੈ। ਬਹੁਤੇ ਹਿੱਸੇ ਲਈ, ਮੈਂ ਉਸ ਸਮੱਗਰੀ ਉੱਤੇ ਨਿਰਭਰ ਰਹਾਂਗਾ ਜੋ ਅਨੁਵਾਦਕਾਂ ਨੇ ਮੈਨੂੰ ਲਿਖ ਭੇਜੀ ਹੈ ਅਤੇ ਦਰਜਨਾਂ ਇੰਟਰਵਿਊਆਂ ਵਿੱਚ ਮੈਨੂੰ ਦੱਸੀ ਹੈ। ਪਰ ਮੈਂ ਥੋੜ੍ਹੀ ਬਹੁਤ ਆਪਣੀ ਰਾਏ ਵੀ ਦਿਆਂਗਾ।

ਕਿਉਂਕਿ ਕੋਈ ਵੀ ਅਨੁਵਾਦਕਾਂ ਨੂੰ ਉਹ ਸਟੇਜ ਨਹੀਂ ਦੇ ਸਕਦਾ ਜਿਸ ਉੱਪਰ ਉਹ ਉਹ ਆਪਣੀ ਕਲਾ ਪੇਸ਼ ਕਰ ਸਕਣ, ਮੇਰਾ ਟੀਚਾ ਉਨ੍ਹਾਂ ਨੂੰ ਦਰਸ਼ਕ ਦੇਣਾ ਹੈ।

9