ਸਮੱਗਰੀ 'ਤੇ ਜਾਓ

ਪੰਨਾ:Puran Bhagat - Qadir Yar.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(10)

ਐਨ ਅਰਜ਼ ਕੀਤੀ ਸ਼ਰਮਾ ਰਾਜ ਕਰ ਤਰਸ ਜਲਾਦ ਖਲੋਂਵਦੇ ਨੇ
ਰਾਣੀ ਇੱਛਰਾਂ ਤੇ ਪੂਰਨ ਭਗਤ ਉਥੇ ਜਾਂਦੀ ਵਾਰੀ ਮਿਲ ਰੋਂਵਦੇ ਨੇ
ਪਾਣੀ ਪਾਇਕੇ ਆਹੀਂ ਦੀਨੀ ਰਵਾਲਾ ਦਿਲੋਂ ਹਿਰਸ ਜਹਾਨ ਦੀ ਧੌਵਦੇ ਨੇ
ਕਾਦ੍ਰਯਾਰ ਜਲਾਦ ਜਾ ਪਏ ਕਾਹਲੇ ਤੁਰਤ ਮਾ ਪੂਤ੍ਰ ਜੁਦਾ ਹੋਂਵਦੇ ਨੇ
ਗੈਮ-ਗਮ ਕੀਤਾ ਰਾਣੀ ਇੱਛਰਾਂ ਨੇ ਆਹੀ ਮਾਰਦੀ ਰਬਦੇ ਡਿਗੇ ਬੂਹੇ
ਪੁਤ੍ਰ ਪਕੜ ਬਿਗਾਨਿਆਂ ਮਾਪਿਆਂ ਦੇ ਪੂਰਨ ਭਗਤ ਨੂੰ ਲੈ ਗਏ ਵਿਚ ਜੂਹੇ
ਹੱਥ ਵੱਢਕੇ ਪੈਰ ਅਜ਼ਾਦ ਕੀਤੇ ਉਹਦੀ ਲੋਥ ਲਟਕਾਇਓ ਨੇ ਵਿਚ ਖੂਹੇ
ਕਾਦਰਯਾਰ ਆਲੂਣਾਦੇ ਮਕਰ ਵੇਖੋ ਜੇਹੜੀ ਲਾਂਵਦੀ ਹਾਰ ਸ਼ੰਗਾਰ ਜੂਹੇ
ਫੇ-ਫੇਰ ਖਲੋਇਕੇ ਸਿਫਤ ਕਰ ਏਹਨਾਂ ਤ੍ਰੀਮਤਾ ਖਾਨ ਨਿਵਾ ਦਿਤੇ
ਰਾਜੇ ਭੋਜ ਉਤੇ ਸਵਾਰ ਹੋਈ ਮਾਰ ਅੱਡੀਆਂ ਅਕਲ ਭੁਲਾ ਦਿਤੇ
ਪੂਰਨ ਭਗਤ ਵਿਚਾਰਾ ਸੀ ਕੌਣ ਕੋਈ ਯੂਸਫ ਜਹੇ ਵੀ ਕੈਦ ਕਰਾ ਦਿਤੇ
ਕਾਦਰਯਾਰ ਤ੍ਰੀਮਤਾਂ ਜਾਤ ੜਾਹਢੀ ਦਹਿਸਰ ਜਹੇ ਵੀ ਥਾਂ ਮਰਵਾ ਦਿਤੇ
ਕਾਫ-ਕੋਈ ਜਾਂ ਮੁਦਤਾਂ ਗੁਜ਼ਰ ਗਈਆਂ ਬਾਰਾਂ ਬਰਸ ਹੋਏ ਵਿਚ ਖੂਹੇ ਪਾਏ
ਸਾਈਂ ਕਰਮ ਕੀਤਾ ਬਖਸ਼ਹਾਰ ਹੋਇਆਂ ਇਕ ਆਣ ਦੇ ਵਿਚ ਸਬੱਬ ਲਾਏ
ਖੁਸ਼ੀ ਬਹੁਤ ਹੋਈ ਗੋਰਖਨਾਥ ਤਾਈਂ ਸਯਾਂਲ ਕੋਟਦੀ ਤਰਫ ਨੂੰ ਮੈਰਆਏ
ਕਾਦ੍ਰਯਾਰ ਆਖੂਹਤੇ ਕਰਨ ਵੇਰਾ ਇਕ ਸਾਧੂ ਲੈ ਪਾਣੀ ਨੂੰ ਡੋਲ ਜਾਏ
ਕਾਫ-ਕਰਮ ਜਦ ਬੰਦੇ ਦੇ ਜਾਗਦੇ ਨੇ ਰੱਬ ਆਣ ਸਬੱਬ ਲਗਾਉਂਦਾ ਏ
ਸਿਰੋਪਾ ਪਹਿਨਾ ਇਕ ਕੈਦੀਆਂ ਨੂੰ ਦੁਖ, ਦਇਕੇ ਸੁਖ ਵਖਾਉਂਦਾ ਏ
ਰਬ ਬੇਪ੍ਰਵਾਹ ਬੇਅੰਤ ਹੈਜੀ ਓਹਦਾ ਅੰਤ ਹਿਸਾਬ ਨਾ ਅਉਂਦਾ ਏ
ਕਾਦਰਯਾਰ ਨੂੰ ਰਾਸਤੀ ਮੂਲ ਏਵੇਂ ਪੂਰਨ ਰਾਸਤੀ ਤੇ ਰਬ ਪਾਉਂਦਾ ਏ
ਲਾਮ ਲਜਜਾਂ ਸਾਰੇ ਵਹਾ ਦਿਤੀ ਥਲੇ ਪਾਣੀਦੇ ਵਲ ਧਿਆਨ ਕਰਕੇ
ਵਿਚੋਂ ਆਦਮੀ ਦਾ ਬੁਤ ਨਜ਼ਰ ਆਯਾ ਸਾਂਧ ਦੇਖਦਾ ਬਹੁਤ ਨਜੀਰ ਕਰਕੇ
ਖਾਂਧਾ ਖੌਫ ਤੇ ਸੁਧਨਾ ਰਹੀ ਕਾਈ ਭਜਾ ਉਠ ਫਕੀਰਾਂ ਦੇ ਵਲ ਕਰਕੇ
ਕਾਦਰਯਾਰ ਆਖਦਾ ਹੁਰਾਂਤਾਈ ਹੁਣ ਜੀਵਿਆ ਜੇ ਮੈਂ ਤਾਂ ਅਜ ਮਰਕੇ
ਮੀਮ-ਮੇਂ ਜਦੋਂ ਗੁਰੂ ਜੀ ਵਿਚ ਖੂਹੇ ਪਾਣੀ ਦੇ ਵੱਲ ਧਿਆਨ ਪਾਯਾ
ਹੋਯਾ ਦੇਖ ਹੈਰਾਨ ਅਸਚਰਜ ਉਦੇ ਵਿਚੋਂ ਆਦਮੀ ਦਾ ਬੁਤ ਨਜ਼ਰ ਆਯਾ