ਪੰਨਾ:Puran Bhagat - Qadir Yar.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਸਰੀ ਸਿਹਰਫੀ

ਅਲਫ-ਆਖਦਾ ਪੂਰਨ ਗੁਰੂ ਤਾਈਂ ਕਿੱਸਾ ਦੇ ਦਰਦ ਫਿਰਾ ਕਦਾ ਖੋਲਕੇ ਜੀ
ਨੇਕੀ ਮਾਉਂਤੇ ਬਾਪ ਦੀ ਯਾਦ ਕਰਕੇ ਸਭ ਗੁਰਾਂ ਨੂੰ ਦਸਦਾ ਫੋਲਕੇ ਜੀ
ਗੁਰੂਨਾਥ ਸੁਣਕੇ ਉਸਦੇ ਦਰਦ ਰੋਯਾ ਹੰਝੂ ਖੂਨ ਦੇ ਅੱਖੀਓਂ ਡੋਲਕੇ ਜੀ
ਕਾਦਰਯਾਰ ਸੁਣਾਉ ਗੱਲ ਸਾਰੀਹਾਲ ਵਰਤਿਆਂ ਮੁਖ ਥੀਂ ਬੋਲਕੇ ਜੀ
ਬੇ-ਬਹੁਤ ਸਾ ਲਾਜਲਾ ਜੰਮਿਆਂ ਮੈਂ ਘਤ ਧੌਲਰੀ ਪਾਲਿਆਂ ਬਾਪ ਮੈਨੂੰ
ਬ ਹਰੀਵਰੀਂ ਮੈਂ ਨਾਥ ਦੀ ਬਾਹਰ ਆਯਾ ਬਾਪ ਹੁਕਮ ਕੀਤਾ ਆਪ ਮੈਨੂੰ
ਲਗੇ ਸਦਕੇ ਕਰਨ ਵਿਆਂਹ ਮੇਰਾ ਸੁਣਕੇ ਚੜਿਆ ਸੀ ਗਮ ਦਾ ਤਾਪ ਮੈਨੂੰ
ਕਾਦਰਯਾਰ ਮੈਂ ਆਖਿਆਂ ਬਾਪ ਤਾਈਂ ਨਹੀਂ ਭਾਂਵਦਾ ਇਹ ਸਰਾਪ ਮੈਨੂੰ
ਤੇ -ਤੱਕ ਡਿਗਾਂ ਵਲ ਮੇਰੀ ਦਿਲੋਂ ਸਮਝਿਆ ਮੈਂ ਹੋਈ ਕੈਹਰਵਾਨੀ
ਫੇਰ ਰਬ ਕਰਾਣਾ ਤੇ ਆਖਿਓ ਸੂ ਕਰ ਹੁਕਮ ਜ਼ੁਬਾਂਨ ਥੀਂ ਮੇਹਰਬਾਨੀ
ਜਾ ਪੂਰਨ ਮਾਵਾਂ ਨੂੰ ਟੇਕ ਮਥਾ ਕਰ ਸਮਝਣਾਂ ਨਾਥ ਦੀ ਹੋਸ਼ ਦਾਨੀ
ਕਾਦਰਯਾਰ ਮੈਂ ਜਾਂ ਮਹਲ ਵੜਿਆ ਦੇਖ ਹੋਯਾ ਸੀ ਲੂਣਾ ਦਾ ਸਿਦਕ ਫਾਨੀ