ਪੰਨਾ:Puran Bhagat - Qadir Yar.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(14)

ਕਰੇ ਕਰਮ ਤੇ ਸੀਸ ਹੱਥ ਰਖੇ ਖਿਦਮਤਗਾਰ ਗੁਲਾਮ ਕਹਾ ਵਸਾਂ ਮੈਂ
ਕਾਦਰਯਾਰ ਤਵਾਜਿਆਂ ਹੋਰ ਜੇਹੜੀ ਨੀ ਅਤਸਾਬਤੀ ਨਾਲ ਕਮਾਵਸਾਂ ਮੈਂ
ਜੇ-ਜਾਰ ਬੇਜਾਰ ਰੋ ਨਾਥ ਅਗੇ ਪੂਰਨ ਭਗਤ ਅਸੀਸ ਨਿਵਾਉਂਦਾ ਜੇ
ਗੁਰੂ ਇਕ ਸਰੀਰ ਤੋਂ ਜ਼ੁਲਫ ਕਤਰੀ ਕੰਨ ਪਾੜਕੇ ਮੁੰਦਰਾਂ ਪਾਉਂਦਾ ਜੇ
ਗੇਰੀਦਾਰ ਪੁਸ਼ਾਕੀਆਂ ਖੋਲ ਬੁਚਕਾਂ ਹਥੀਂ ਆਪਣੀ ਨਾਥ ਪਹਿਨਾਉਦਾ ਜੇ
ਕਾਦ੍ਰਯਾਰ ਗੁਰੂ ਸਵਾ ਲੱਖਾਂ ਵਿਚੋਂ ਪੂਰਨ ਭਗਤ ਮਹੰਤ ਬਨਾਉਂਦਾ ਜੇ
ਸੀਨ ਸੁਨੋ ਲੋਕ ਕਿਸੇ ਆਸ਼ਕਾਂ ਦੇ ਜਿਨ੍ਹਾਂ ਰੱਬਦੇ ਨਾਮ ਤੋਂ ਜਾਨ ਵਾਰੀ
ਓਹਨਾਂ ਮੌਤ ਦਾ ਜਾਂਮ ਕਬੂਲ ਕੀਤਾ ਪਰ ਸਾਬਤੀ ਦਿਲੋਂ ਨ ਮੂਲ ਹਾਰੀ
ਰੱਬ ਜਦ ਕਰ ਓਹਨਾਂ ਨੂੰ ਬਖਸ਼ਦਾ ਏ ਦੁਖ ਦੇਕੇ ਸੁਖਦੀ ਕਰੇ ਕਾਰੀ
ਕਾਦਰਯਾਰ ਜੇ ਉਸਦੇ ਹੋ ਰਹੀਏ ਸ਼ਰਮ ਪੈਂਦੀਏ ਉਸਨੂੰ ਬੜੀ ਭਾਰੀ,
ਸ਼ੀਨ-ਸ਼ੈਹਰ ਰਾਣੀ ਸੁੰਦਰਾਂ ਦੇ ਪੂਰਨ ਚਲਿਆ ਖਾਕ ਲਗਾਇਕੇ ਜੀ
ਕਹਿਆਂ ਜੋਗੀਆਂ ਪੂਰਨਾ ਅੱਜ ਜੇ ਤੂੰ ਆਵੇਂ ਮੁੰਦ੍ਰਾਂ ਤੋਂ ਫਤਹ ਪਾਕੇ ਜੀ
ਅਗੇ ਕਈ ਜੋਗੀ ਓਥੇ ਹੋ ਆਏ ਮਹਲਾਂ ਹੇਠ ਅਲਖ ਜਗਾਇਕੇ ਜੀ
ਕਾਦਰਯਾਰ ਤੇਰੀ ਸਾਨੂੰ ਖਬਰਨਾਹੀ ਰੁਚਕਰੇ ਜੋ ਓਸਨੂੰ ਜਾਇਕੇ ਜੀ
ਸਵਾਦਿ ਸਹਿ ਬਦਾਨਾ ਮਧਿਆ ਕੇ ਜੀ ਪੂਰਨ ਆਖਯਾ ਹੁਕਮ ਦੀ ਢਿਲ ਕੋਈ
ਗੁਰੂ ਨਾਥ ਫੜਾਇਕੇ ਹਥ ਤੂੰਬਾ ਥਾਪੀ ਪੁਸ਼ਤ ਪਨਾਹ ਦੀ ਮਗਰ ਲਾਈ
ਨਾਂਥ, ਆਖਿਆਂ ਏਹ ਹੈ ਮਤ ਸਾਡੀ ਹਰ ਕਿਸੇ ਨੂੰ ਜਾਂਨਣਾ ਭੈਣ ਮਾਈ
ਕਾਦਰਯਾਰ ਸਮ ਲਮੁਲਕ ਫਿਰਨਾਂ ਮਤਾਂ ਦਾਰੀ ਫਕੀਰੀ ਨੂੰ ਲਗ ਜਾਈਂ
ਜਵਾਦ-ਜ਼ਰੂਰਤ ਜੇ ਦੁਨੀਆਂ ਦੀ ਹੁੰਦੀ ਕਾਨੂੰ ਆਪਣਾ ਆਪ ਕਹਾਉਦਾ ਮੈਂ
ਤਦੋਂ ਲੂਣਾਂ ਦਾ ਆਖਿਆ ਮੰਨ ਲੈਂਦਾ ਖੂਹ ਪੈ ਕਿਉਂ ਵਢਾਓਦਾ ਮੈਂ
ਹੁਣ ਫੇਰ ਤੁਸੀਂ ਮੈਨੂੰ ਘਲ ਰਹੇ ਖੋਟਾ ਹੁੰਦਾ ਜਾਂ ਮੁਲਕ ਟੁਰ ਜਾਉਂਦਾ ਮੈਂ
ਕਾਦਰਯਾਰ ਜੇ ਖੁਸੀ ਦੀ ਲੋੜ ਹੁੰਦੀ ਘਰ ਕਈ ਵਿਆਹ ਕਰਾਉਂਦਾ ਮੈਂ
ਤੋਏ-ਤਾਲਿਆ ਮੰਦ ਫਕੀਰ ਪੂਰਨ ਪਹਿਲੇ ਰੋਜ਼ ਗਾਇਨ ਨੂੰ ਚਲਿਆ ਏ
ਸ਼ਹਿਰ ਜਾ ਵੜਿਆ ਰਾਣੀ ਸੁੰਦਰਾਂ ਕੇ ਬੂਹਾ ਜਾ ਮਹੱਲ ਦਾ ਮਲਿਆ ਏ
ਓਥੇ ਮੁਖ ਥੀਂ ਇਕ ਅਵਾਜ਼ ਕੀਤੀ ਜਾਣੀ ਖੈਰ ਗੋਲੀ ਹਥ ਘਲਿਆ ਏ
ਕਾਦਰਯਾਰ ਗੁਲਾਮ ਬੇਤਾਬ ਹੋਈ ਸੂਰਤ ਵੇਖ ਸੀਨਾ ਥਰਥਲਿਆ ਏ