ਪੰਨਾ:Puran Bhagat - Qadir Yar.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(15)

ਜੋਇ-ਜਾਹਰਾ ਗੋਲੀ ਕੋ ਕਹੇ ਪੂਰਨ ਜਾਹ ਘਲ ਤੂੰ ਰਾਣੀ ਨੂੰ ਖੋਰ ਪਾਏ
ਅਸਾਂ ਖੈਰ ਲੈਣਾ ਰਾਣੀ ਸੁੰਦਰਾਂ ਤੋਂ ਤੁਸਾਂ ਗੋਲੀਆਂ ਤੋਂ ਨਹੀਂ ਲੈਣ ਆਏ
ਪੂਰਨ ਅਗੇਨਾ ਗੋਲੀ ਨੇ ਓਜਰ ਕੀਤਾ ਪਿਛਾ ਪੁਤ੍ਰ ਕੇ ਰਾਣੀ ਦੇ ਪਾਸ ਆਏ
ਕਾਦ੍ਰਯਾਰ ਗੋਲੀ ਰਾਣੀ ਸੁੰਦਰਾਂ ਦੇ ਪਾਸ ਜਾਇਤਾਨਾ ਸੀਨੇ ਵਿਚ ਲਾਏ
ਐਨ-ਅਰਜ਼ ਮੇਰੀ ਸੁਣ ਕਹਿ ਵਡਾ ਸੂਰਤ ਦਾ ਕਰਨੀਏ ਮਾਣ ਰਾਣੀ
ਇਕ ਆਂਯਾ ਹੈ, ਅਜ ਫਕੀਰ ਕੋਈ ਦੇਖ ਹੋਈ ਹਾਂ ਮੈਂ ਹੈਰਾਨ ਰਾਣੀ
ਤੇਰੇ ਨਾਲੋਂ ਵਧੀਕ ਲੱਖ ਹਿਸੇ ਭਾਵੇਂ ਗੈਰਤ ਤੂੰ ਦਿਲ ਵਿਚ ਜਾਨ ਰਾਣੀ
ਕਾਦਰਯਾਰ ਮੈਥੋਂ ਨਹੀਂ ਖੇਰ ਲੈਂਦਾ ਤੇਰੇ ਦੇਖਣ ਨੂੰ ਖਲਾ ਆਨ ਰਾਣੀ
ਗੈਨ-ਗੁਸਾਂ ਆਯਾ ਰਾਣੀ ਸੁੰਦਰਾਂ ਨੂੰ ਤਾਂਕੀ ਖੋਲ ਝਰੋਖੇਦੇ ਵਿਚ ਆਂਈ
ਕਰਨਜੀਰ ਫਕੀਰ ਦੇ ਵਲ ਡਿਠਾ ਸੂਰਤ ਦੇਖਦਿਆਂ ਹੀ ਦਿਲ ਰਸ਼ਕ ਖਾਈ
ਕਰੋ ਗੋਲੀਏ ਸਦ ਲਿਆ ਇਹਨੂੰ ਏਹਦੀ ਸ਼ਕਲ ਕੇਹੀ ਮੇਰੇ ਮਨ ਭਾਈ
ਕਾਦਰਯਾਰ ਆਖੇ ਜੋਗੀਆਂ ਆਈ ਅਦ੍ਰ ਰਾਣੀ ਸੁੰਦਰਾਂ ਦੇ ਮਨ ਮੇਹਰ ਆਈ
ਫੇ-ਫੇਰ ਕਿਹਾ ਪੂਰਨ ਭਗਤ ਅਗੋਂ ਅੰਦਰ ਜਾਨਾ ਫਕੀਰਾਂ ਦਾ ਕ੍ਰਮ ਨਾਂਹੀਂ
ਬਾਹਰ ਆਇਕੇ ਰਾਣੀਏ ਖੈਰ ਪਾਕੇ ਅਸਾਂ ਫਕੀਰਾਂ ਤੋਂ ਛੁਪਨਾ ਧਰਮ ਨਾਂਹੀਂ
ਅਸੀਂ ਆਇ ਤੇ ਲਭ ਦੀਦਾਰ ਕੇ ਕੋਈ ਹੋਰ ਸਾਂਡੇ ਮਨ ਭਰਮ ਨਾਂਹੀਂ
ਕਾਦ੍ਰਯਾਰ ਅਸੀ ਲਾਂਦੇ ਅਸੀਂ ਜਾਕੇ ਕੋਈ ਜਾਤ ਕੁਜਾਤ ਬੇਸ਼ਰਮ ਨਹੀਂ
ਕਾਫ-ਕਲਫ ਸੰਦੂਕ ਖੋਲ ਰਾਣੀ ਮੋਹਰਾਂ ਕਢ ਲਿਆਕੇ ਢੇਰ ਕਰਦੀ
ਹੀਰੇ ਲਾਲ ਜਵਾਹਰ ਤੇ ਮੋਤੀ ਥਾਲੀ ਆਪ ਲਿਆਉਂਦੀ ਪੂਰ ਜ਼ਰਦੀ
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ ਹੱਥ ਬੰਨਕੇ ਪੈਰਾਂ ਤੇ ਸੀਸ ਧਰਦੀ
ਕਾਦਰਯਾਰ ਪਰ ਫੇਰ ਵੀ ਆਵਣਾ ਜੇਹੋ ਰਹਾਂਗੀ ਮੈਂ ਗੁਲਮ ਬਰਦੀ
ਕਾਫ-ਕਰਮ ਕਰਕੇ ਚਲੋ ਘਰ ਮੇਰੇ ਹੱਥ ਬੰਨ ਕੇ ਅਰਜ਼ ਸੁਨਾਉਨੀ ਹਾਂ
ਕਰਾਂ ਟਹਿਲ ਤਵਾਜਿਆਂ ਰੀਝ ਮੈਨੂੰ ਭੋਜਨ ਪਾਓ ਤਾਂ ਤੁਰਤ ਪਕਾਉਨੀ ਹਾਂ
ਅੰਦਰ ਚਲਕੇ ਰੰਗ ਮਹੱਲ ਵੇਖੋ ਖੂਬ ਫਰਸ਼ ਫਰੂਸ਼ ਵਛਾਉਨੀ ਹਾਂ
ਕਾਦਰਯਾਰ ਰਾਣੀ ਖੜੀ ਹੱਥ ਜੋੜੇ ਘਰ ਆਂਓ ਤਾਂ ਜੀਊਨਾ ਪਾਉਨੀ ਹਾਂ
ਲਾਮ-ਲਿਆਂਦੇ ਭਿਛਆ ਕਹੇ ਪੂਰਨ ਅੰਦਰ ਵਾੜ ਨਾਂ ਬਨਾ ਚੋਰ ਸਾਂਨੂੰ
ਅਗੇ ਇਕ ਫਾਹੀ ਵਿਚੋਂ ਨਿਕਲੇ ਹਾਂ ਕੋਈ ਪਾ ਨਾਹੀਂ ਕਿੱਸਾਂ ਹੋਰ ਸਾਂਨੂੰ