ਪੰਨਾ:Puran Bhagat - Qadir Yar.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(16)

ਮਹਿਲਾਂ ਵਿਚ ਸੁਹਾਂਵਦੇ ਤੁਸੀਂ ਰਾਜੇ ਅਸੀਂ ਚਲਦੇ ਭਲੇ ਹਾਂ ਟੋਰ ਸਾਨੂੰ
ਕਾਦਰਯਾਰ ਸਾਡਾ ਗੁਰੂਖਫਾ ਹੁੰ ਦਾਸਵਾ ਪਹਿਰ ਦੇ ਹੁਕਮਦਾ ਜੋਰ ਸਾਨੂੰ
ਮੀਮ-ਮਿਨਤਾਂ ਭੀ ਕਰ ਰਹੀ ਰਾਣੀ ਪੂਰਨ ਲੈ ਭਿਛਿਆ ਗੁਰਾਂ ਪਾਸ ਜਾਏ
ਹਥ ਬਨਕੇ ਤੇ ਗੁਰੂ ਨਾਥ ਅਗੇ ਤੂੰਬਾ ਸਾਹਮਣੇ ਜਾਇਕੇ ਰਖਿਆ ਜਾਏ
ਨਾਥ ਵੇਖ ਹੈਰਾਨ ਅਸਚਰਜ ਹੋਯਾ ਹੀਰੇ ਲਾਲ ਜਵਾਹਰ ਨੇ ਕਿਸ ਪਾਏ
ਕਾਦਰਯਾਰ ਆਖੇ ਰਾਣੀ ਸੁੰਦਰਾ ਨੇ ਇਹ ਖੈਰ ਤੁਸਾਂ ਵਲ ਘੁਲਿਆ ਏ
ਨੂਨ-ਨਾਹੀਂ ਇਹ ਦੌਲਤਾਂ ਕੰਮ ਸਾਡੇ ਗੁਰਾਂ ਆਖਿਆ ਮੋੜਕੇ ਆ ਪੂਤ੍ਰਾ
ਇਹ ਲੈਣਾ ਫਕੀਰਾਂ ਦਾ ਕੰਮ ਨਾਹੀਂ ਪੱਕਾ ਭੋਜਨ ਮੰਗ ਲਿਆ ਪੂਤ੍ਰਾ
ਫਕਰ ਜੇਹੀ ਨ ਦੌਲਤ ਹੋਰ ਕੋਈ ਸਾਨੂੰ ਦਿਤੀ ਹੈ ਆਪ ਖੁਦਾ ਪੂਤ੍ਰਾ
ਕਾਦ੍ਰਯਾਰ ਜਵਾਹਰਾਂ ਨੂੰ ਰੋੜ ਜਾਣਾ ਦੌਲਤ ਦੁਨੀਆਂ ਦੀ ਖਾਕ ਹਵਾ ਪੂਤ੍ਰਾ
ਵ-ਵੰਞ ਪਿਆ ਅਗਲੇ ਦਿਨ ਪੂਰਨ ਹੀਰੇ ਮੋੜਨੇ ਨੂੰ ਸ਼ਹਿਰ ਵਲ ਉਤੇ
ਰਾਣੀ ਸੁੰਦਰਾਂ ਪੂਰਨ ਦੇ ਰਾਹ ਵਲੋਂ ਚੜ ਦੇਖਦੀ, ਰੰਗ ਮਹੱਲ ਉਤੇ
ਜਾਨੀਜਾਨ ਦਲੀਲਾ ਦਾ ਆਪ ਵਾਲੀ ਪੂਰਨ ਆ ਫਿਰਿਆ ਘੜੀ ਪਲ ਉਤੇ
ਕਾਦਰਯਾਰ ਉਸ ਗਲ ਦਾ ਗਾਹਕ ਨਾਹੀ ਹੀ ਲਾਨੀ ਲੋਚਦੀ ਹੈ,ਜੇਹੜੀ ਗੱਲ ਉਤੇ
ਹੱਸ-ਹੱਸਕੇ ਆਣ ਸਲਾਮ ਕੀਤਾ ਰਾਣੀ ਸੁੰਦ੍ਰਾਂ ਨੇ ਪੂਰਨ ਭਗਤ ਤਾਈਂ
ਪੂਰਨ ਭਗਤ ਉਲਟਾਕੇ ਢੇਰ ਕਰਦਾ ਮੋਤੀ ਸਾਂਭ ਰਾਣੀ ਸਾਡੇ ਕੰਮ ਨਹੀਂ
ਪਕੇ ਭੋਜਨ ਦੀ ਵਿਛਿਆ ਪਾ ਸਾਨੂੰ ਹਾਜ਼ਰ ਹੈ ਤਾਂ ਤੁਰਤ ਲਿਆਓ ਨਾਂਹੀਂ
ਕਾਦਰਯਾਰ ਮੇਰਾ ਗਰੂ ਖਫਾ ਹੁੰਦਾ ਕਹਿੰਦਾ ਮੋਤੀਆਂ ਵਲ ਨਾ ਚਿਤ ਨਾਹੀਂ
ਲਾਮ ਲਿਆਉਂਦੀ ਤੁਰਤ ਪਾ ਰਾਣੀ ਛੱਤੀ ਭੋਜਨ ਗਰਮ, ਕਰਾਇਕੇ ਜੀ
ਚਲੀ ਸਿਰੀ ਚੁਕਾਕੇ ਗੋਲੀਆਂ ਦੇ ਆਪ ਨਜ਼ਰ ਲੈਂਦੀ ਝੋਲੀ ਪਾਇਕੇ ਜੀ
ਹੱਥ ਬੰਨਕੇ ਗੋਲੀ ਆਂਚਲ ਪਈਆਂ ਮੱਥਾ ਟੇਕ ਮੰਗਾਂ ਮੈਂ ਭੀ ਜਾਇਕੇ ਜੀ
ਕਾਦ੍ਰਯਾਰ ਲੈ ਚਲਿਆ ਸੁੰਦਰਾ ਨੂੰ ਪੂਰਨ ਹੁਸਨ ਦੀ ਉਂਗਲੀ ਲਾਇਕੇ ਜੀ
ਅਲਫ਼-ਆਖਦੇ ਅੱਲਾਂ ਹੈ ਸੂਰਤ ਅੱਲਾ ਪਾਕ ਜਿਨੂੰ ਸੂਰਤ ਆਪ ਦੇਵੇ
ਸੂਰਤ ਵੰਦ ਨਾ ਕਿਸੇ ਦੇ ਵਲ ਦੇਖੇ ਹਰ ਕੋਈ ਬੁਲਾਂਵਦਾ ਹਸ ਦੇਵੇ
ਮਾਰੇ ਸੂਰਤਾਂ ਦੇ ਮਰ ਗਏ ਆਸ਼ਕ ਇਕ ਅੱਗ ਫਿਰਾਕ ਦੀ ਪਾ ਦੇਵੇ
ਕਾਦਰਯਾਰ ਪਰਵਾਹ ਕੀ ਸੋਹਣਿਆਂ ਨੂੰ ਅਣ ਮੰਗੀਆਂ ਦੌਲਤਾਂ ਆਪ ਦੇਵੇ