(17)
ਯੇ-ਯਾਦ ਕਰਕੇ ਜੇੜ੍ਹੀ ਗੱਲ ਨੂੰ ਜੀ ਪੂਰਨ ਆਖਿਆ ਨਾਥ ਜੀ ਆਉਂਦੀ ਏ
ਪਕਾ ਭੋਜਨ ਨਾਥ ਦੇ ਰਖ ਅਗੇ ਹਥ ਜੋੜਕੇ ਅਰਜ਼ ਸੁਨਾਉਂਦੀ ਏ
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ ਚਰਨ ਚੁੰਮਕੇ ਸੀਸ ਨਿਵਾਉਂਦੀ ਏ
ਕਾਦ੍ਰਯਾਰ ਅਸੀਂ ਇਹ ਦੇਖਨੇ ਹਾਂ ਰਾਣੀ ਕੀ ਇਨਾਮ ਲਿਆਉਦੀ ਏ
ਚੌਥੀ ਸਿਹਰਫੀ
ਅਲਫ ਆਏ ਜੋਗੀ ਸਭੇ ਵੇਖਣ ਨੂੰ ਲੈਣ ਚਾਰ ਚੁਫੇਰਿਓਂ ਘਤ ਘੇਰਾ
ਰਾਣੀ ਸੁੰਦਰਾਂ ਮੁਖ਼ ਤੋਂ ਲਾਹ ਪੜਦਾ ਸਭਨਾ ਵਲ ਦੀਦਾਰ ਕਰੇ ਫ਼ਰਜ਼
ਗੋਰਖਨਾਥ ਤੇ ਪੂਰਨ ਹੀ ਰਹੇ ਸਾਬਤ ਹੋਰ ਡੋਲਿਆ ਆਣਕੇ ਸਭ ਡੇਰਾ
ਕਾਦਰਯਾਰ ਗੁਰੂ ਮੇਹਰਬਾਨ ਹੋਯਾ ਕਹਿੰਦਾ ਮੰਗ ਜੋ ਰਾਣੀਏ ਜੀ ਤੇਰਾ
ਬੇ-ਬਹੁਤ ਹੈ ਨਾਥ ਜੀ ਦਇਆ ਤੇਰੀ ਕਿਸੇ ਗਲਦੀ ਕੁਝ ਪ੍ਰਵਾਹ ਨਾਹੀਂ
ਹੀਰੇ ਲਾਲ ਤੇ ਜਵਾਹਰ ਤੇ ਸਵਰਨ ਚਾਂਦੀ ਸਭ ਮੇਂਉਂਦੇ ਮਾਲ ਮਤਾਹ ਨਾਹੀਂ
ਹੋਰ ਗੋਲੀਆਂ ਬਾਂਦੀਆਂ ਟਹਿਲਨਾ ਨੇ ਕਿਸੇ ਗੱਲਦੀ ਕੁਝ ਪ੍ਰਵਾਹ ਨਾਹੀਂ
ਕਾਦ੍ਰਯਾਰ ਦੀਦਾਰ ਨੂੰ ਮੈਂ ਆਈ ਹੋਰ ਨਾਥੁ ਜੀ ਵੰਤ ਵਲਾ ਨਾਹੀਂ
ਤੇ-ਤੁਠਾ ਹਾਂ ਰਾਣੀਏ ਮੰਗ ਮੇਥੋਂ ਦੂਜੀ ਵਾਰ ਕਹਿਆ ਅਜੇ ਹੈਈ ਵੇਲਾ
ਚਾਰਕੂੰਟ ਦੇ ਬਾਗ਼ ਬਹਾਰ ਮੇਵੇ ਅੰਮ੍ਰਿਤ ਫਲ ਖਾਂਈ ਰਖੀ ਯਾਦ ਵੇਲਾ
ਰਾਣੀ ਸੁੰਦਰਾਂ ਨੂੰ ਦਰਾਂ ਉਠਕੇ ਨਜਰ ਕੀਤੀ ਪੂਰਨ ਭਗਤੀ ਹੈ ਅਮ੍ਰਿਤ ਫਲ ਕੇਲਾ
ਕਾਦਰਯਾਰ ਜੇ ਤੁਠਾ ਹੈ ਬਖ਼ਸ਼ ਮੈਨੂੰ ਰਾਣੀ ਆਖਿਆ ਪੂਰਨ ਦੇਹ ਦੇਲਾ
ਸੇ-ਸਾਬਤੀ ਦੇ ਨਾਲ ਬਚਨ ਕੀਤਾ ਗੁਰੂ ਕਿਸਦਾ ਜੀਉਨਾ ਤੋੜਿਆ ਏ
ਪੂਰਨ ਅਗੇ ਹੈ ਹੁਣ ਤੁਰਿਆ ਕਹਿਆ ਗੁਰੂ ਦਾਂ ਮੂਲ ਨਾ ਮੋੜਿਆ ਏ
ਰਾਣੀ ਸੁੰਦਰਾਂ ਦਿਲੋਂ ਦਲੀਲ ਕਰਦੀ ਮੈਂ ਤਾਂ ਵਰ ਪਾਯਾ ਜੇਹਾ ਲੋੜਿਆ ਏ
ਕਾਦਰਯਾਰ ਮੀਆਂ ਪੂਰਨ ਭਗਤ ਦਾ ਜੀ ਹੁਣ ਗੁਰੂ ਸਾਥ ਵਿਛੋੜਿਆ ਏ
ਜੀਮ-ਜਦੋਂ ਆਈ ਸ਼ਹਿਰ ਆਪਣੇ ਕਹਿੰਦੀ ਅੱਜ ਚੜੀ ਖਤ ਤਾਜ਼ ਦੇ ਜੀ
ਖੁਸ਼ੀ ਨਾਲ ਨਾ ਮੇਉਂਦੀ ਵਿਚ-ਜਾਮੇ ਬੰਦ ਟੁਟ ਗਏ ਪਸਵਾਜ ਦੇ ਜੀ
ਅਜ ਵਨਜ ਵਿਹਾਜਿਆ ਮੈਂ ਜਿਹੜਾ ਐਸਾ ਹੋਰਨਾ ਕੋਈ ਵਿਹਾਜਦੇ ਜੀ
ਕਾਦਰਯਾਰ ਲੈ ਆਪਣੇ ਸ਼ਹਿਰ ਵੜਦਾ ਕੰਮ ਦੇਖ ਗਰੀਬ ਨਿਵਾਜਦੇ ਜੀ
ਹੇ-ਅਹਿਲਵਾਲ ਸਰੀਰ ਅੰਦਰ ਪੂਰਨ ਆਪਣਾ ਆਪ ਪਛਾਨਿਆਂ ਏ