ਪੰਨਾ:Puran Bhagat - Qadir Yar.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(18)

ਜਿਸ ਗਲ ਥੀਂ ਸੰਗਦਾ ਰਿਹਾ ਮੈਂ ਹੁਣ ਦੇਖ ਰਾਣੀ ਕਹਿਆ ਰਾਨਿਆ ਏ
ਕਿਹਾ ਰਾਣੀਏਂ ਦਿਸ਼ਾ ਮੈਂ ਕਰ ਆਵਾਂ ਪੂਰਨ ਸਮਝਕੇ ਗੱਲ ਵਖਾਨਿਆ ਏ
ਕਾਦ੍ਰਯਾਰ ਖਲੋਕੇ ਸੁੰਦਰਾਂ ਨੂੰ ਪੂਰਨ ਆਖਿਆ ਵਾਂਗ ਨਿਮਾਨਿਆ ਏ
ਖੇ-ਖਬਰ ਨਹੀਂ ਸੀ ਰਾਣੀ ਸੁੰਦਰਾਂ ਕੋ ਪੂਰਨ ਦੇ ਦਗਾ ਟੁਰ ਜਾਂਵਦਾ ਏ
ਰਾਣੀ ਜਾਣਦੀ ਮੇਰੇ ਹੁਸਨਾ ਮੁਠਾ ਜੇਹੜਾ ਇੰਝ ਅਰਜਾਂ ਫੁਰਮਾਂਵਦਾ ਏ
ਨਾਲ ਘੱਲ ਦੇਂਦੀ ਦੋਹਾਂ ਰੋਲੀਆਂ ਕੋ ਪੂਰਨ ਰਾਣੀਏਂ ਦਗਾ ਕਮਾ ਰਿਆ
ਕਾਦਰਯਾਰ ਜਾ ਪੂਰਨ ਬਾਹਰ ਆਯਾ ਟਿਲੇ ਸ਼ਹਿਰ ਦਾ ਰਾਹ ਪਛਾਂਉਦਾ ਏ
ਦਾਲ-ਦਸਿਆ ਆਕੇ ਗੋਲੀਆਂ ਨੇ ਪੂਰਨ ਰਾਣੀਏ ਦਗਾ ਕਮਾ ਗਿਆ
ਅਸੀਂ ਗੁਰੂ ਦੇ ਵਾਸਤੇ ਪਾ ਰਹੀਆਂ ਹੱਥੀਂ ਪੈ ਕੰਨੀ ਛੜਕਾ ਗਿਆ
ਰਾਣੀ ਸੁੰਦਰਾਂ ਸੁਣ ਬੇਤਾਬ ਹੋਈ ਸੱਸੀ ਵਾਂਗ ਪੁੰਨੂੰ ਤੜਫਾ ਗਿਆ
ਕਾਦਰਯਾਰ ਖਲੋਇਕੇ ਪੁਛ ਓਹ ਦਸੋ ਗੋਲੀਓ ਨੀ ਕੇਹੜੇ ਰਾਹ ਗਿਆ
ਜ਼ਾਲ-ਜ਼ਰਾਨਾ ਤਾਂ ਕਤਰਹੀਨ ਵਿਚਰਾਣੀ ਗਾਂਵਦੀ ਗਮਾਂ ਦੇ ਗੀਤ ਲੋਕੋ
ਮੈਂ ਭਲੀ ਹਾਂ ਤੁਸੀਂ ਨਾ ਹੋਰ ਕੋਈ ਲਾਇਓ ਜੋਗੀਆਂ ਨਾਲ ਨਾ ਪ੍ਰੀਤ ਲੋਕੇ
ਜੰਗਲ ਗਏ ਨਾ ਬਹੁੜਦੇ ਸੁੰਦਰਾਂ ਨੂੰ ਜੋਗੀ ਨਹੀਂ ਦੇ ਕਿਸੇ ਦੇ ਮੀਤ ਲੋਕੋ
ਕਾਦਰਯਾਰ ਪੁਛੇ ਜੇਹੜੇ ਦੁਖ ਮੇਰਾ ਓਸੇ ਵਕਤ ਹੋਯਾ ਪਥਰ ਚੀਤ ਲੋਕੇ
ਰੇ-ਰੰਗ ਮਹੱਲ ਤੇ ਚੜ੍ਹ ਰਾਣੀ ਰੋ ਰੋ ਆਖਦੀ ਪੂਰਨਾ ਲੁਟ ਗਿਓਂ
ਬਾਗ ਸ਼ੋਕ ਦੇ ਪਕ ਤਿਆਰ ਹੋਏ ਨੇਹੁੰ ਲਾਇਕੇ ਪੂਰਨਾ ਪੁਟ ਗਿਓਂ
ਘੜੀ ਬੈਠਨਾ ਕੀਤੀਆਂ ਰਜ ਰੱਲਾਂ ਝੂਠੀ ਪ੍ਰੀਤ ਲਗਾਕੇ ਰੁਠ ਗਿਓਂ
ਕਾਦਰਯਾਰ ਮੀਆਂਸੱਸੀ ਵਾਂਗ ਤੈਂ ਨੂੰ ਥਲਾਂ ਵਿਚ ਕੁਰਲਾਂਦੀ ਨੂੰ ਸੁਟ ਗਿਓਂ
ਜੇ-ਜੋਰ ਨਹੀਂ ਸੀ ਢੋਲਾ ਨਾਲ ਤੇਰੇ ਕਰ ਦੋਸਤ ਪੁਕਾਰਦੀ ਵਲ ਜੋਈ
ਪੂਰਨ ਨਜ਼ਰਨਾ ਆਉਂਦਾ ਸੁੰਦਰਾਂ ਨੂੰ ਰਾਣੀ ਰੰਗ ਮਹੱਲ ਡਿਗ ਮੋਈ
ਪਿਟਣ ਗੋਲੀਆ ਬਾਦੀਆਂ ਨੇ ਸ਼ਹਿਰ ਸੋਗ ਹੋਯਾ ਰੰਨ ਮਰਦ ਰੋਈ
ਕਾਦਰਯਾਰ ਕੀ ਕਹਾਂ ਉਸ ਵੇਲੜੇ ਦੀ ਜਿਸ ਵੇਲੜੇ ਸੀ ਇਹ ਗੱਲ ਹੋਈ
ਸੀਨ-ਸੁੰਦਰਾਂ ਦੇਸ ਵਾਸ ਮੁਕਤ ਹੋਏ ਪੂਰਨ ਨੱਠਕੇ ਗੂਰਾਂ ਦੇ ਪਾਸ ਪੁੰਨਾ
ਗੁਰੂ ਆਖਿਆ ਸੀ ਕਰ ਕਹਿਰ ਆਯੋਂ ਤੇਰੇ ਕਾਰਨੇ ਹੋਯਾ ਹੈ ਅੱਜ ਸੁੰਨਾ
ਪੂਰਨ ਨਜ਼ਰ ਕੀਤੀ ਗੁਰੂ ਖਫਾ ਡਿਠਾ ਭਰਨੈਣ ਉਹ ਬੈਠ ਕੇ ਕੋਲ ਗੁਨਾ