ਪੰਨਾ:Puran Bhagat - Qadir Yar.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(19)

ਕਾਦਰਯਾਰ ਆਖੇ ਜਾਓ ਵਤਨਗੋਆ ਦੇਖ ਮਾਪਿਆਂ ਨੂੰ ਪਵੇ ਠੰਡ ਉਨ੍ਹਾਂ
ਸੀਨ-ਸਯਾਲ ਕੋਟ ਦੀ ਤਰਫ ਪੂਰਨ ਗੁਰੂ ਵਿਦਾ ਕੀਤਾ ਮੇਹਰਬਾਨ ਹੋਕੇ
ਬਾਗ ਆਪਣੇ ਆਸਣ ਆਨ ਲਾਾ ਬਾਰੀ ਵਰੀਂ ਪੂਰਨ ਨੂੰ ਨਿਗ੍ਹਾਵਾਨ ਹੋਕੇ
ਲੋਕ ਆਪਦੇ ਮੋਯਾ ਹੈ ਖਸਮ ਏਹਦਾ ਰੁਖ ਉਜੜ ਸਾਨ ਵੈਰਾਨ ਹੋਕੇ
ਕਾਦਰਯਾਰ ਤਰੌਂਕਿਆ ਆਪ ਪਾਣੀ ਦਾਖਾ ਪਕੀਆਂ ਨੇ ਸਾਵਧਾਨ ਹੋਕੇ
ਸਵਾਦ-ਸਿਫਤ ਸੁਣ ਕੇ ਕ੍ਰਾਮਾਤ ਜਾਹਰਾ ਸਾਰਾ ਸ਼ੈਹਰ ਹੁਮਾਕੇ ਅਉਦਾ ਹੈ
ਬਾਰਾਂ ਬਰਸਾ ਪਿਛੋਂ ਜਾਣੇ ਕੌਣ ਕੋਈ ਪਰਦਾ ਪਾਕੇ ਮੁਖ ਛਪਵਾਉਦਾ ਹੈ
ਜੇ ਕੋਈ ਆਇਕੇ ਪਾਸ ਮੁਰਾਦ ਮਗ ਨਾਮ ਰੱਬ ਦੇ ਆਸ ਪੁਗਾਓਂਦਾ ਹੈ
ਕਾਦਰਯਾਰ ਦੁਖ ਜਾਂ ਦੇ ਦੋਖੀਆਂ ਦੇ ਪੂਰਨ ਅੰਨਿਆਂ ਨੈਣ ਦਿਵਾਉਂਦਾ ਹੈ
ਜੁਆਦ ਜ਼ਬਰ ਚਲਾਉਂਦਾ ਚੋਟ ਐਸੀ ਰਾਜਾ ਤੇ ਰਾਣੀ ਮਿਲਣ ਆਯਾ ਹੈ
ਅਗੇ ਅਗੇ ਸਲਵਾਨ ਤੇ ਪਿਛੇ ਲੂਣਾਂ ਰੱਬ ਦੋਹਾਂ ਨੂੰ ਬਾਗ ਲਿਆਯਾ ਹੈ
ਲੋਕਾਂ ਆਖਿਆ ਪਚਨਟੇਨਜ਼ਰ ਕੀਤੀ ਮਾਂਆਈਹੈ ਜਿਸ ਮਰਵਾਯਾ ਹੈ
ਕਾਦਰਯਾਰ ਮੀਆਂ ਪੂਰਨ ਭਗਤ ਅਗੋਂ ਚਰਨ ਚੁੰਮਕੇ ਸੀਸ ਨਿਵਾਯਾ ਹੈ
ਤੋਯੇ ਤਰਫ ਤੇਰੀ ਮਥਾ ਟੇਕਣ ਕੋ ਰਾਜਾ ਆਂਖਦਾ ਚਿਤ ਚਿਤਾਰਿਆ ਹੈ
ਅਗੋਂ ਉਠਕੇ ਤੁਧ ਫਕੀਰ ਸਾਈਂ ਵਡਾ ਭਾਰ ਸਾਡੇ ਸਿਰ ਚੜਿਆ ਹੈ
ਪੂਰਨ ਕਹੇ ਰਾਜਾ ਮੇਰੇ ਰੱਬ ਤੈਨੂੰ ਆਪ ਗੁਰ ਦਾ ਰੂਪ ਉਤਾਰਿਆ ਹੈ
ਕਾਦਰਯਾਰ ਤੂੰ ਦੇਸ਼ ਦਾ ਹੈ ਵਾਲੀ ਤਦ ਉਠ ਮੈਂ ਵਚਨ ਪੁਕਾਰਿਆਂ ਹੈ
ਜ਼ੋਏ ਜ਼ੋਰ ਹਕੀਕਤ ਕਹੀਂ ਰਾਜਾ ਕੀ ਆਯਾ ਹੈ ਚਲ ਅਸਥਾਨ ਮੇਰੇ
ਰਾਜੇ ਆਖਿਆ ਸੁਣੋਂ ਫਕੀਰ ਸਾਈਂ ਘਰ ਨਹੀਂ ਹੋਂਦੀ ਸਨਤਾਨ ਮੇਰੇ
ਇਕ ਨਾਬਾਲ ਖੇਡਦਾਂ ਦਿਸਦਾ ਹੈ ਸੁੰਝ ਦਿਸਦੇ ਮਹਿਲ ਵੈਰਾਨ ਮੇਰੇ
ਕਾਦਰਯਾਰ ਗਜਰੇ ਬਾਰਾਂ ਬਰਸ ਮੈਨੂੰ ਘਰ ਖੇਡਦੇ ਨਹੀ ਨਾਦਾਨ ਮੇਰੇ
ਐਨ-ਇਲਮ ਸਾਡੇ ਵਿੱਚ ਆਉਂਦਾ ਹੈ ਅਤੇ ਇਕ ਤੁਸਾਂ ਘਰ ਪੁਤ੍ਰ ਹੋਯਾ
ਕਿਸੇ ਵਿਚ ਉਜਾਂੜ ਦੇ ਜਾਂ ਉਹਨੂੰ ਵਰੀ ਬਕਰੇ ਦੇ ਤੁਸਾਂ ਕੋਹਿਆ
ਓਹਦੀ ਦੀ ਬਾਤ ਤੂੰ ਆਪ ਸੁਣਾਂ ਮੈਨੂੰ ਕਿਸੇ ਦੁਖ ਅਜਾਰ ਦੇ ਨਾਲ ਮੋਯਾ
ਕਾਦਰਯਾਰ ਸਲਵਾਨ ਨੂੰ ਉਸ ਵੇਲੇ ਆਯਾ ਯਾਦ ਪੂਰਨ ਭਰ ਨੈਣ ਰੋਯਾ
ਗੈਨ-ਗਰਕ ਹੋਯਾਂ ਰਾਜਾ ਉਸ ਵੇਲੇ ਜਿਮੀਂ ਵੇਹਲ ਨਾਂ ਦੇ ਜਾਂ ਗਰਕ ਜਾਵੇ