ਪੰਨਾ:Puran Bhagat - Qadir Yar.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲੀ ਤੇ ਪੂਰਾ ਕਿੱਸਾ ਪੂਰਨ ਭਗਤ--ਕ੍ਰਿਤ ਕਾਦਰਯਾਰ



ਅਲਫ ਆਖ ਸੁਣਾ ਖੁਦਾ ਤਾਂਈਂ ਜਿਸ ਨੂੰ ਪੀਰ ਫਕੀਰ ਧਿਆਂਵਦੇ ਨੇ
ਲੋਹ ਕਲਮ ਤੇ ਜਿਮੀਂ ਅਸਮਾਨ ਤਾਰੇ ਚੰਦਸੂਰਜ ਭੀ ਸੀਸ ਨਿਵਾਂਵਦੇ ਨੇ
ਕਾਦਰਯਾਰ ਮੀਆਂ ਜੰਗਲ ਜੂਹ ਵੇਲੇ ਸਭੇ ਰਬ ਦਾ ਬਿਰਧ ਕਮਾਂਵਦੇ ਨੇ

*ਪਹਿਲੀ ਸਿਹਰਫੀ*


ਅਲਫ ਆਸਖੀ ਸਿਆਲਕੋਟ ਅੰਦਰ ਪੂਰਨ ਪੁਤ ਸਲਵਾਨਦੇ ਜਾਇਆ ਏ
ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦਿਆ ਪੰਡਤਾਂ ਬੇਡ ਬੁਲਾਇਆ ਏ
ਬਾਰਾਂ ਵਰੇ ਨਾ ਰਾਜਿਆ ਮੂੰਹ ਲਗੀ ਦੇਖ ਪੰਡਤਾਂ ਇਹ ਫੁਰਮਾਇਆ ਏ
ਕਾਦਰਯਾਰ ਮੀਆਂ ਪੂਰਨਭਗਤ ਤਾਂਈਂ ਉਸੇ ਵਕਤ ਭੌਰੇ ਵਿਚ ਪਾਇਆ ਏ
ਬੇ-ਬੇਦ ਜਿਵੇਂ ਰਬ ਲਿਖਿਆ ਸੀ ਕਿਵੇਂ ਪੰਡਤਾਂ ਖੋਹਲ ਸੁਣਾ ਦਿਤਾ
ਪੂਰਨ ਇਕ ਹਨੇਰਿਓਂ ਬਾਹਰ ਆਯਾ ਦੂਜੀ ਕੋਠੜੀ ਦੇ ਵਿਚ ਪਾ ਦਿਤਾ
ਸਣੇ ਗੋਲੀਆਂ ਬਦੀਆਂ ਦਾਈਆਂ ਦੇ ਬਾਰਾਂ ਬਰਸਾਂ ਦਾ ਖਰਚ ਪਾ ਦਿੱਤਾ
ਕਾਦਰਯਾਰ ਮੀਆਂ ਪੂਰਨ ਭਗਤ ਤਾਂਈ ਬਾਪ ਜੰਮਦਿਆਂ ਕੈਦ ਕਰਵਾ ਦਿਤੇ
ਤੇ-ਤਾਬਿਆਂ ਨਾਲ ਉਸਤਾਦ ਹੋਏ ਹੁਨਰ ਵਿਦਿਆ ਅਕਲ ਸਖਾਵਣੇ ਨੂੰ
ਛੇਵਾਂ ਬਰਸਾਂ ਦਾ ਜਦ ਪੂਰਨਭਗਤ ਹੋਯਾ ਪਾਂਧੇ ਪੋਥੀਆਂ ਦੇਣ ਪੜਾਵਣੇ ਨੂੰ
ਤੀਰਦਾਜਾਂ ਨੇ ਹਥ ਕਮਾਣ ਦਿਤੀ ਦਸਨ ਤਰਕਸ਼ਾਂ ਤੀਰ ਚਲਾਵਣੇ ਨੂੰ
ਕਾਦਰਯਾਰ ਜਵਾਨ ਜਾਂ ਹੋਯਾ ਪੂਰਨ ਦਮਦਮ ਲੋਚੇ ਬਹਾਰ ਆਵਣੇ ਨੂੰ
ਸੇ-ਜਾਬਤੀ ਵਿਦਿਆ ਸਿਖਾਕੇ ਜੀ ਬਾਰਾਂ ਬਰਸ ਗੁਜਰੇ ਖਬਰਦਾਰ ਹੋਯਾ
ਪੂਰਨ ਭਗਤ ਰਾਜੇ ਸਲਵਾਨ ਤਾਂਈ ਰਖ ਪੈਂਤੜਾ ਮਿਲਨ ਤਿਆਰ ਹੋਯਾ
ਚੜੀ ਹਿਰਸ ਸਲਵਾਨ ਨੂੰ ਉਸ ਵੇਲੇ ਚੁਕ ਅੱਡੀਆਂ ਪਬਾਂ ਦੇ ਭਾਰ ਹੋਯਾ
ਕਾਦਰਯਾਰ ਪੁਤ੍ਰ ਕ੍ਰਮਾਂ ਵਾਲਿਆਂ ਦੇ ਚੜੀ ਹਿਰਸ ਤੇ ਮਸਤ ਸੰਸਾਰ ਹੋਯਾ
ਜੀਮ-ਜਾਏ ਰਾਜੇ ਸਲਵਾਂਨ ਆਂਦੀ ਇਕ ਇਕ ਇਸਤੀ ਹੋਰ ਵਿਆਹ ਕੇ ਜੀ
ਕਦਾ ਪਿੰਡ ਚਮਿਆਰੀ ਤੇ ਨਾਂ ਲੂਣਾ ਘਰ ਆਈ ਸੀ ਈਨ ਮਨਾਇਕੇ ਜੀ
ਦਿਸੇ ਸੂਰਤ ਚੰਦ ਮਹਿਤਾਬ ਜੇਹੀ ਜਦੋਂ ਬੈਠਦੀ ਸੀ ਜੇਵਰ ਲਾਇਕੇ ਜੀ
ਕਾਦਰਯਾਰ ਕੀ ਆਖ ਸੁਣਵਾਸਾਂ ਮੈਂ ਪੰਛੀਡਿਗ ਪੇਸੀਓ ਗਸ਼ਖਾਇਕੇ ਜੀ