ਪੰਨਾ:Puran Bhagat - Qadir Yar.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(3)

ਹੇ-ਹਾਰ ਸ਼ਿੰਗਾਰ ਸਭ ਪਹਿਨਕੇ ਜੀ ਪੂਰਨ ਨਾਲ ਮਹੂਰਤਾਂ ਬਾਹਰ ਆਯਾ
ਲਿਆ ਕਢ ਤਬੇਲਿਓ ਭੌਰ ਤਾਜੀ ਨਿਗਾ ਰਖਕੇ ਵਿਚ ਬਜਾਰ ਆਯਾ
ਖੁਸ਼ੀ ਬਹੁਤ ਹੋਈ ਰਾਣੀ ਇੱਛਰਾਂ ਨੂੰ ਘਰ ਦੇਣ ਵਧਾਈ ਸੰਸਾਰ ਆਯਾ
ਕਾਦਰਯਾਰ ਗੁਜ਼ਾਰਕੇ ਬਰਸ ਬਾਰਾਂ ਪੂਰਨ ਰਾਜਿਆਂ ਦੇ ਦਰਬਾਰ ਆਯਾ
ਖੇ-ਖੁਸ਼ੀ ਹੋਈ ਰਾਜੇ ਸਲਵਾਨ ਤਾਈਂ ਪੂਰਨ ਭਗਤ ਸਲਾਮ ਜਾਂਆਨ ਕੀਤਾ
ਖੁਸ਼ੀ ਨਾਲ ਨਾ ਮੇਉਂਦੇ ਵਿਚ ਜਾਮੇ ਗਊਆਂ ਮਨਸੀਆਂ ਪੁੰਨਦਾਨ ਕੀਤਾ
ਪੂਰਨ ਵਿਚ ਕਚਹਿਰੀ ਦੇ ਬੈਠਕੇ ਲੋਕਾਂ ਸਾਰਿਆਂ ਵਲ ਧਿਆਨ ਕੀਤਾ
ਕਾਦਰਯਾਰ ਨਾ ਸੂਰਤ ਜਾਏ ਝੱਲੀ ਬੈਠ ਸਾਏ ਦੇ ਹੇਠ ਦੀਵਾਨ ਕੀਤਾ
ਦਾਲ-ਦਸਦਾ ਪੁਛਦਾ ਲਾਗੀਆਂ ਨੂੰ ਸਲਵਾਨ ਰਾਜਾ ਉਥੇ ਜਾਕੇ ਜੀ
ਪੂਰਨ ਭਗਤ ਦਾ ਦੂਢਣਾ ਥਾਓਂ ਕੇਈ ਜਿਥੇ ਚਲ ਢੁਕਾਂ ਦਿਨ ਅਜਦੇ ਜੀ
ਮੈਨੂੰ ਸੁਖਦਿਆਂ ਰਬ ਨੇ ਲਾਲ ਦਿਤਾ ਖੁਸ਼ੀ ਲਵਾਂ ਅਖੀ ਰਜਕੇ ਜੀ
ਕਾਦਰਯਾਰ ਮੀਆਂ ਪੂਰਨ ਭਗਤ ਅਗੋਂ ਸੁਖਨ ਕਹਿੰਦਾ ਗਜਗਜਕੇ ਜੀ
ਜਾਲ-ਜਰਾ ਸੰਗਦਾ ਬਾਪ ਕੋਲੋਂ ਕਹਿੰਦਾ ਬਾਬਲਾ ਪੁਤ ਵਿਆਹ ਨਾਹੀਂ
ਜੇਹੜੇ ਸ਼ੌਕ ਲਈ ਲੋਕ ਵਿਆਹ ਕਰਦੇ ਅਜੇ ਮੇਰੇ ਮਨ ਉਹ ਚਾਹ ਨਾਹੀਂ
ਮੇਰਾ ਭੌਰ ਸੈਲਾਨੀ ਹੈ ਨਿਤ ਰਹਿੰਦਾ ਬੰਨ ਬਾਬਲਾ ਬੇੜੀ ਆਂਪਾ ਨਾਹੀਂ
ਕਾਦਰਯਾਰ ਆਖ ਪੂਰਨ ਬਾਪ ਤਾਈਂ ਮੈਥੋਂ ਰਬਦਾ ਨਾਮ ਭੁਲਾ ਨਾਹੀਂ
ਰੇ-ਰੰਗਤ ਗੱਯਰ ਹੋਇਆ ਸੁਨਕੇ ਪੂਰਨ ਭਗਤ ਵਲੋਂ ਸਲਵਾਨ ਭੁਲਾ ਨਾਹੀਂ
ਕੋਲੋਂ ਉਠ ਵਜ਼ੀਰ ਨੇ ਅਰਜ਼ ਕੀਤੀ ਅਜ ਇਹ ਕੀ ਜਿਆਂ ਜਾਣਦਾ ਨਾਹੀਂ
ਜਦੋਂ ਹੋਗੇ ਜਵਾਨ ਤੇ ਕਰਸ ਆਪੇ ਤੈਨੂੰ ਬਾਹਰਾ ਫਿਕਰ ਜਹਾਨ ਦਾ ਏਂ
ਕਾਦਰਯਾਰ ਵਜ਼ੀਰ ਦੇ ਲਗ ਆਖੇ ਰਾਜਾ ਫੇਰ ਖੁਸ਼ੀ ਵਿਚ ਆਉਦਾ ਏਂ
ਜੇ-ਜ਼ਬਾਨ ਥੀਂ ਰਾਜੇ ਨੇ ਹੁਕਮ ਦਿਤਾ ਘਰ ਜਾਲਾਮ ਕਰ ਮਾਈਆਂ ਨੂੰ
ਏਸੇ ਹਿਰਸ ਨੇ ਧੌਲਰੀ ਪਾਲਿਆ ਮੈਂ ਮੂੰਹ ਮੋੜਨ ਖੁਸ਼ੀਆਂ ਆਈਆਂ ਨੂੰ
ਪੂਰਨ ਉਠਿਆ ਬਾਪ ਦਾ ਹੁਕਮ ਲੈ ਕੇ ਅਗੇ ਲਾਓਦਾ ਲਾਗੀਆਂ ਨਾਈਆਂ ਨੂੰ
ਕਾਦ੍ਰਯਾਰ ਕੀ ਹੁਸਨ ਦੀ ਸਿਫਤ ਕਰੀਏ ਰੰਨਾਂ ਦੇਖ ਭੁਲਾਂਦੀਆਂ ਸਾਈਆਂ ਨੂੰ
ਸੀਨ-ਸਖੀ ਸੀ ਹੱਥ ਦਾ ਬਹੁਤ ਸਾਰਾ ਸੁਚਾ ਸ਼ਸਤ੍ਰਾਂ ਦਾ ਸੋਹਣਾ ਜਤੀ ਨਲਾ
ਨਕ ਵਿਚ ਬੁਲਾਕੇ ਸੁਹਾਉਂਦਾ ਸੂ ਕੰਨੀ ਚਮਕਦੇ ਲਾਲ ਜ਼ਮੁਰਦ ਵਲਾ