ਪੰਨਾ:Puran Bhagat - Qadir Yar.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(4)

ਮਥੇ ਵਿਚ ਮਰਿਸ਼ਮ ਮਹਿਤਾਬ ਜੇਹੀ ਓਹ ਦੇ ਨੈਨ ਸਾਂਈ ਸਮਾਂਦਾਨ ਬਾਲੇ
ਕਾਦਰਯਾਰ ਕੈਂਠਾ ਗਲ ਹੀਰਿਆਂ ਦਾ ਹੱਥ ਕੰਗਨਾਂ ਬਾਹ ਉਲਾਰ ਚਲੇ
ਸੀਨ-ਸ਼ਹਿਰ ਆਯਾ ਘਰ ਮਾਪਿਆਂ ਦੇ ਪੂਰਨ ਪੁਛਦਾ ਨੌਕਰਾਂ ਚਾਕਰਾ ਨੂੰ
ਜਿਸ ਜੰਮਿਆਂ ਓਸਨੂੰ ਮਾਣ ਵੱਡਾ ਮੱਥਾ ਟੇਕ ਲਵਾਂ ਅੱਵਲ ਮਾਤਰਾ ਨੂੰ
ਰਾਣੀ ਲੂਣਾਂ ਦੇ ਮਹਿਲ ਰਵਾ ਹੋਇਆ ਜਾ ਵੜਿਆ ਅੰਦ੍ਰ ਖਾਤਰਾਂ ਨੂੰ
ਕਾਦ੍ਰਯਾਰ ਬਹਾਲਕੇ ਨਫਰ ਪਿਛੇ ਪੌੜੀ ਚੜਿਆਂ ਸੀ ਦੇ ਮਸਾਤਰਾਂ ਨੂੰ
ਸੁਆਦ ਸੂਰਤੀ ਤਾਂਬ ਨਾ ਗਈ ਝੱਲੀ ਲੂਣਾ ਪੂਰਨ ਦੇਖਕੇ ਤੁਰਤ ਮੁਨੀ
ਪੂਰਨ ਨਜ਼ਰ ਆਯਾ ਰਾਜਾ ਭੁਲ ਗਿਆ ਸਿਰ ਪੈਰ ਤੋੜੀ ਅੱਗ ਭੜਕਾ ਉਠੀਪੁਤਰ
ਦਿਲੋ ਪੁੱਤਰ ਨੂੰ ਯਾਰ ਬਣਾ ਬੈਠੀ ਉਸਦੀ ਸਾਬਤ ਦੇ ਦਿਲੋਂ ਲੱਜ ਟੁਟੀ
ਕਾਦਰਯਾਰ ਤ੍ਰੀਮਤ ਹੈਂ ਸਿਆਰੀ ਦੇਖ ਲਗੀ ਵਗਾਉਨ ਨਦੀ ਪੁਠੀ
ਜੁਆਦ-ਜਬਰ ਦੇ ਜੌਰ ਦੇ ਨਾਲ ਪੂਰਨ ਅੰਦ੍ਰ ਲੰਘ ਕੇ ਰੰਗ ਮਹੱਲ ਜਾਏ
ਹਥ ਬੰਨਕੇ ਆਖਦਾ ਜਾਇ ਪੂਰਨ ਮਥਾ ਟੇਕਦਾ ਹਾਂ ਮੇਰੀ ਧਰਮ ਮਾਏ
ਅਗੋਂ ਦੇਵਨਾ ਉਸ ਪਿਆਰ ਸਾਈਂ ਦੇਖ ਰਾਣੀ ਮਥੇ ਵੱਟ ਪਾਏ
ਕਾਦਰਯਾਰ ਖਲੋਇਕੇ ਦੇਖ ਅੱਖੀਂ ਜੇਹੜਾ ਕਹਿਰ ਚਲਿਤਰ ਵਰਤਦਾਏ
ਤੋਇ-ਤੋਲਿਆਂ ਮੇਰਿਆ ਘੇਰ ਆਂਦਾ ਲੂਣਾ ਇਕ ਦਲੀਲ ਤੇ ਫਿਕਰ ਬੰਨੇ
ਲਗੀ ਦੇਣ ਲਗਾਰ ਅਸਮਾਨ ਤਾਈਂ ਕੈਂਹਦੀ ਸਾਥ ਦੀ ਵਿਚੋਂ ਧਾਮ ਮੰਨੇ
ਮੈਂਤਸੁਰ ਪ੍ਰਾਪਤੀ ਹੋਵਣੀ ਹਾਂ ਪੂਰਨ ਭਗਤ ਜੇਕਰ ਮੇਰੀ ਅਰਜ਼ ਮੰਨੇ
ਕਾਦਰਯਾਰ ਤ੍ਰੀਮਤ ਹੈਂ ਸਿਆਰੀਏ ਲਗੀ ਲੂਣ ਭੰਨਣ ਵਿਚ ਥਾਲ ਛੰਨੇ
ਜ਼ੋਇ-ਜ਼ਾਹਰਾ ਆਖ ਦੀ ਸ਼ਰਮ ਕਹੀ ਮਾਈ ਨਾ ਰਾਜਿਆਂ ਆਖ ਮੈਨੂੰ
ਕੁਖੇ ਰਖਨਾ ਜੰਮਓਂ ਜਇਓਂ ਵੇ ਮਾਈ ਆਖਣਾ ਏ ਕਹੜੇ ਸੲਕ ਮੈਨੂੰ
ਆਹੀ ਉਮਰ ਤੇਰੀ ਇਕ ਰਾਜਾ ਕੇਹਾ ਲਾਇਆ ਈ ਦਰਦ ਫਿਰਾਕ ਮੈਨੂੰ
ਕਾਦਰਯਾਰ ਨਾ ਸੰਗਦੀ ਕਹੇ ਲੂਣਾ ਕਰ ਚਲਿਓਂ ਮਾਰ ਹਲਾਕ ਮੈਨੂੰ
ਐਨ-ਅਰਜ ਕੀਤੀ ਸ਼ਰਮਾ ਰਾਜ ਐਸੇ ਸੁਖਨ ਮਾਤਾ ਮੂੰਹੋ ਬੋਲ ਨਾਹੀਂ
ਮਾਵਾਂ ਪੁਤਰਾਂ ਕਦੇ ਨਾ ਨੇਹੁੰ ਲਗਾ ਜਗ ਵਿਚ ਮੁਕਾਲਖਾਂ ਘੋਲ ਨਾਹੀਂ
ਸੀਨੇ ਨਾਲ ਲਗਾਇਕੇ ਰਖ ਮੈਨੂੰ ਪੁਤਰ ਜਾਨ ਮਾਤਾ ਮਨੋਂ ਡੋਲ ਨਾਹੀਂ
ਕਾਦਰਯਾਰ ਮੀਆਂ ਦੋਵੇਂ ਝਗੜਦੇ ਨੇ ਸਾਈਂ ਬਾਝ ਤੀਜਾ ਹੋਰ ਨਾਹੀਂ