ਪੰਨਾ:Puran Bhagat - Qadir Yar.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(7)

ਕਾਦਰਯਾਰ ਜਾਂ ਕਹਿਰ ਦਾ ਦਿਨ ਚੜਿਆ ਰਾਜੇ ਬੈਠ ਚੌਕੀ ਇਸ਼ਨਾਨ ਕੀਤੇ
ਅਲਫ-ਆਖਦਾ ਸਦਕੇ ਚੋਬਦਾਰਾਂ ਜਾਓ ਪੂਰਨ ਨੂੰ ਝੱਟ ਬੁਲਾਇਓ ਜੇ
ਝੱਟ ਲਿਆਓ ਹਜੂਰ ਨਦੇਰ ਲਾਓ ਸੱਦ ਨਾਲ ਵਜ਼ੀਰ ਲਿਆਇਓ ਜੇ
ਦੇਂਦਾ ਗਾਲੀਆਂ ਦੋਵਾਂ ਨੂੰ ਕਰੋ ਹਾਜਰ ਕਿਸੇ ਹੀਲੜੇ ਛੱਡਨਾ ਆਇਓ ਜੇ
ਕਾਦਰਯਾਰ ਜੇ ਪੁਛੇਗਾ ਕੰਮ ਕੋਈ ਰਾਜੇ ਸਦਿਆ ਇਹ ਬਤਾਇਓ ਜੇ
ਯੋ-ਯਾਦ ਕੀਤਾ ਰਾਜੇ ਬਾਪ ਤੈਨੂੰ ਹੱਥ ਬੰਨਕੇ ਆਖਿਆ ਦੋਬਦਾਰਾ
ਪੂਰਨ ਗਲ ਸੁਣੀ ਦਿਲੋਂ ਸਮਝ ਗਿਆ ਜੜੀ ਗਾਉਂਦੀ ਸੀ ਕਲ ਮਾਓਵਰਾਂ
ਜੇਹੜੀ ਗਲ ਨੂੰ ਸਦਿਆ ਬਾਪ ਮੈਨੂੰ ਰਾਗ ਵਜਿਆ ਬੁਝ ਗਈਆਂ ਤਾਰਾਂ
ਕਾਦ੍ਰਯਾਰ ਮੀਆਂ ਪੂਰਨ ਉਠ ਤੁਰਿਆ ਕੀਤੀ ਆਨ ਕੀਤੀ ਬਾਪ ਕੋ ਨਮਸ਼ਕਾਰ

ਦੂਸਰੀ ਸਿਹਰਫੀ

ਅਲਫ-ਆਖਾ ਪੂਰਨਾ ਕਹੇ ਰਾਜਾ ਬੱਚਾ ਨਿਜ ਤੂੰ ਜੰਮਿਓਂ ਜਾਇਓਂ ਓਇ
ਜਮੈਂ ਜਾਣਦਾ ਮਾਰ ਦਾਤ ਦੋ ਤੈਨੂੰ ਜਦੋਂ ਧੌਂਲਰੀ ਪਾਲਣਾ ਪਾਇਓਂ ਓਇ
ਸੀਨੇ ਲਾਇਓ ਈ ਪੂਰਨਾ ਦਾਗ ਮੇਰੇ ਕਹੇ ਵਾਰ ਕੁਵਲੜੇ ਜਾਇਓਂ ਓਇ
ਕਾਦਰਯਾਰ ਰਾਜਾ ਸਲਵਾਨ ਆਖੇ ਘਰ ਕਰਤੂਤ ਕਰ ਆਇਓਂ ਓਇ
ਬੋ ਬਹੁਤ ਹੋਇਆਂ ਕਹਿਰਵਾਨ ਰਾਜਾ ਰਤੋਰੱਤ ਚਮਕੇ ਮਥਾ ਵਾਂਗ ਖੂੰਨੀ
ਆਖੇ ਦੂਰ ਰਹੋ ਪੂਰਨਾ ਅੱਖੀਆਂ ਤੋਂ ਲਿੰਗ ਚੀਰ ਟਗਾਊਂਗਾ ਚਵੀਂ ਕੰਨੀ
ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਦੋ ਰੋਣ ਲਗੇ ਧਰ ਹਥ ਕੰਨੀ
ਕਾਦਰਯਾਰ ਰਾਜਾ ਸਲਵਾਨ ਆਂਖੇ ਅੱਜ ਕੀਤੀ ਹੈ ਤੂੰ ਮਾਂ ਪਸੰਦ ਵੰਨੀ
ਕਾਦਰਯਾਰ ਅਜਗੈਬਦੀ ਬੁਰੀ ਹੁੰਦੀ ਪੂਰਨ ਮਾਰ ਆਂਹੀ ਰੁੰਨਾ ਜਾਰੋ ਜਾਰੀ
ਆਖੇ ਵਸ ਨਹੀਂ ਬਾਬਲਾ ਕੁਝ ਤੇਰੇ ਮੈਨੂੰ ਮਾਰ ਰਾਜਾ ਤੇਰੀ ਮੱਤ ਹਾਰੀ
ਆਖਣ ਵਾਲਿਆਂ ਦਾ ਨਹੀਂ ਕੁਝ ਜਾਂਦਾ ਸਮਝ ਵੇਖ ਰਾਜਾ ਤੇਰੀ ਮੱਤ ਹਾਰੀ
ਕਾਦਰਯਾਰ ਜੇ ਕੋਈ ਗਵਾਹ ਹੁੰਦਾ ਕਹਿੰਦਾ ਵੱਲ ਹਕੀਕਤ ਅਜ ਸਾਰੀ
ਸੇ-ਸਾਬਤੀ ਬਾਬਲਾਂ ਦੇਖ ਮੇਰੀ ਇਕ ਤੇਲ ਦਾ ਪੂਰ ਕੜਾਹਿਆ ਤਾਂਓ
ਤੇਲ ਤਪੇ ਜਾਂ ਅੱਗ ਦੇ ਵਾਂਗ ਹੋਵੇ ਇਕ ਹਥ ਮੇਰਾ ਉਹਦੇ ਵਿਚ ਪਾਓ
ਸੱਚ ਨਿਤਾਰੇ ਬਚਿਆਂ ਝੂਠਿਆਂ ਦਾ ਦੇਖ ਐਬ ਕੋਈ ਮੇਰੇ ਨਾਮ ਲਾਓ
ਕਾਦਰਯਾਰ ਜੇ ਉਂਗਲੀਕੋ ਦਾਗ ਲਗੇ ਕਰੋ ਫੇਰ ਮੈਨੂੰ ਜੇੜੀ ਤਬਾ ਚਾਓ