ਪੰਨਾ:Puran Bhagat - Qadir Yar.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(8)

ਜ਼ੀਮ-ਜੋਸ਼ ਆਇਆ ਸਲਵਾਨ ਤਾਈਂ ਉਠ ਪੂਰਨ ਨੂੰ ਚਪੇੜਾਂ ਮਾਰੇ
ਆਖੇ ਫੋਰ ਬਰਾਬਰ ਬੈਠਣਾ ਏਂ ਕਰੇ ਨਿਮਕ ਹਰਾਮੀਆਂ ਐਤ ਕਾਰੇ
ਅਖੀਂ ਦੇਖ ਨਿਸ਼ਾਨੀਆਂ ਮੈਂ ਆਇਆ ਤੇਰੇ ਜੀਉਂਦਾ ਪੂਰਨ ਭੇਦ ਸਾਰੇ
ਕਾਦਰਯਾਰ ਗੁਨਾਹ ਨਾ ਦੋਸ਼ ਕੋਈ ਪੂਰਨ ਮਾਰ ਆਹੀ ਰੁਨਾ ਜ਼ਾਰੋ ਜ਼ਾਰੇ
ਹੇ-ਹੁਕਮ ਨਾ ਹੇਰਦਾ ਕੋਈ ਅਗੋਂ ਪਰਸਾਨ ਸਾਰਾ ਪਰਵਾਰ ਹੋਯਾ
ਥਰ ਥਰ ਕੰਬਦੇ ਰੰਗ ਮਹੱਲ ਸਭ ਕਹਿਰਵਾਨ ਜਦੋਂ ਸਰਦਾਰ ਹੋਯਾ
ਕਰੇ ਸਦਕੇ ਹੁਕਮ ਜਲਾਦੀਆਂ ਨੂੰ ਧੁੰਮੀ ਖਬਰ ਸ਼ਹਿਰ ਹੜਤਾਲ ਹੋਯਾ
ਕਾਦਰਯਾਰ ਵਜੀਰ ਨੂੰ ਦੇ ਗਾਲੀਂ ਤੇਰਾ ਅਕਲ ਕੇਹੇ ਦਰਕਾਰ ਹੋਯਾ
ਖੇ-ਖਬਰ ਹੋਈ ਰਾਣੀ ਇੱਛਰਾਂ ਨੂੰ ਜਿਸ ਦੀ ਪੂਰਨ ਪੂਤ ਸਾਈ
ਚੂੜਾ ਭੰਨ ਕੇ ਤੋੜ ਹਮੇਲ ਮਾਲਾ ਭਰ ਬੁਕ ਰਾਣੀ ਸਿਰ ਖਾਕੇ ਪਾਈ
ਮੰਦੇ ਘਾ ਪਿਆਰਿਆਂ ਪੁਤਰਾਂ ਦੇ ਰਾਣੀ ਭਜਕੇ ਰਾਜੇ ਦੇ ਪਾਸ ਆਈ
ਕਾਦਰਯਾਰ ਖਲੋਇ ਪੁਕਾਰਿਆ ਸੂ ਏਹਦੇ ਨਾਲ ਕੀ ਰਾਜਿਆ ਵੈਰ ਸਾਈ
ਦਾਲ- ਦੂਰ ਰਹੈ ਰਾਣੀਏ ਕਹੇ ਰਾਜਾ ਏਹਦੇ ਨਾਲ ਗੁਆਊਂਗੇ ਮਾਰ ਤੈਨੂੰ
ਕਹੇ ਵਾਰ ਬਦਕਾਰ ਜੰਮਿਆ ਏ ਇਸ ਜਮਿਆਂ ਲਾਯਾ ਹੈ ਦਾਗ਼ ਮੈਨੂੰ
ਜਿਨ੍ਹਾਂ ਵਿਚ ਨਾ ਸ਼ਰਮ ਹਯਾ ਹੋਵੇ ਐਸੇ ਪੁਤ ਤਾਂ ਜੰਮਣੇ ਫਿਰ ਕਾਹਨੂੰ
ਕਾਦਰਯਾਰ ਆਖੇ ਸਲਵਾਨ ਰਾਜਾ ਕਿਉਂ ਦਸਦੀ ਹੈਂ ਮਕਰ ਫਰੇਬ ਮੈਨੂੰ
ਜਾਲ-ਜਰਾ ਨਾਂ ਰਾਜਿਆਂ ਗਲ ਸਚ ਜੇਹੜੀ ਗਲ ਦਾ ਭਰਮ ਵਿਚਾਰਿਆਈ
ਕਹਿੰਦੀ ਇਛਰਾਂ ਕਮਲਿਆਂ ਹੋਸ਼ ਕੀ ਜੇ ਐਵੇ ਕੂੜ ਤੁਹਮਤੇ ਮਾਰਿਆ ਈ
ਆਖੇ ਲਗ ਜ਼ਨਾਨੀਆਂ ਡਾਢੀਆਂ ਦੇ ਕਰਮ ਆਪਣਾ ਮਥਿਓ ਹਾਰਿਆ ਈ
ਕਾਦਰਯਾਰ ਰਾਜੇ ਸਲਵਾਨ ਅੱਗੇ ਰਾਣੀ ਇੱਛਰਾਂ ਏਹ ਪੁਕਾਰਿਆ ਈ
ਰੇ-ਰਿਹਾਂ ਨਾ ਵਰਜਿਆਂ ਮੂਲ ਰਾਜਾ ਓਸੇ ਵਕਤ ਜਲਾਦ ਸਦਾਉਂਦਾ ਏ
ਲਗੇ ਰੋਣ ਦੀਵਾਨ ਵਜ਼ੀਰ ਸਭੇ ਦਿਲ ਰਾਜੇ ਦੇ ਤਰਸ ਨਾਂ ਆਉਦਾ ਏ
ਏਹਦੇ ਹਥ ਤੋ ਪਰ ਅਜ਼ਾਦ ਕਰਨੇ ਰਾਜਾ ਆਪ ਮੂੰਹੋਂ ਫਰਮਾਉਂਦਾਂ ਏ
ਕਾਦਰਯਾਰ ਖਲੋਇਕੇ ਬਾਪ ਤਾਂਈ ਪੂਰਨ ਭਗਤ ਸਲਾਮ ਬੁਲਾਉਂਦਾ ਏ
ਜ਼ੇ-ਜੋਰ ਨ ਡਾਢਿਆਂ ਨਾਲ ਕੋਈ ਫੜ ਬੇ-ਗਨਾਂਹ ਮੰਗਾਇਆਂ ਏ
ਕਿਨੂੰ ਖੋਲਕੇ ਦਿਲ ਦਾਂ ਹਾਲ ਦਸਾਂ ਜੇਹੜਾ ਕਹਿਰ ਗੁਨਾਂਹ ਕਮਾਇਆਂ ਏ