ਪੰਨਾ:Puran Bhagat - Qadir Yar.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(9)

ਮਾਤਾ ਝੂਰਨਾ ਆਪਣਿਆਂ ਤਾਲਿਆਂ ਨੂੰ ਏਹ ਲੇਖ ਅਜੀਬ ਲਿਖਾਇਆ ਮੈਂ
ਕਾਦਰਯਾਰ ਕਿਹਾ ਪੂਰਨ ਭਗਤ ਉਥੇ ਮਾਂ ਮਾਤਰੀ ਚੋਰ ਬਣਾਇਆ ਮੈਂ
ਸ਼ੀਨ-ਸਮਝ ਰਾਜ ਤੇਰੀ ਬੁਧ ਹਾਰੀ ਕਹਿੰਦੀ ਇਛਰਾਂ ਵਾਸਤਾ ਪਾਇਕੇ ਜੀ
ਅੰਬ ਵਢਕੇ ਅੰਬਾਂ ਨੂੰ ਵਾੜ ਦੇਵੇ ਪਛੋਤਾਏਂਗਾ ਵਕਤ ਵਿਹਾਇਕੇ ਜੀ
ਜੜਾ ਆਪਣੇ ਆਪ ਦੀਆਂ ਪੁਟਣ ਲਗੋਂ ਰਾਜਾ ਮੁਢਤਾਈਂ ਉਖੜਾਇਕੇ ਜੀ
ਕਾਦ੍ਰਯਾਰ ਜੇ ਪੂਰਨ ਕੋ ਮਾਰਿਓਈ ਬਾਪ ਕੌਣ ਬੁਲਾਇਗਾ ਆਇਕੇ ਜੀ
ਸ਼ੀਨ-ਸ਼ਕਲ ਨਾ ਰਾਜ ਦੀ ਨਰਮ ਹੁੰਦੀ ਕਹਿਰਵਾਨ ਹੋਯਾ ਕਹਿੰਦਾ ਨਾਲ ਗੁੱਸੇ
ਬਾਹਰ ਜਾਇ ਚੀਰੋ ਹਲਾਲ ਖੋਰੇ ਪਾਓ ਛੰਨ ਜਿਤਨੀ ਰਤ ਜੁਸੇ
ਏਸਦੇ ਹਥ ਬਨਾਕੇ ਵਢਿਓ ਜੇ ਵਾਂਗ ਬਕਰੇ ਇਸਦੀ ਜਾਨ ਕੁਸ਼ੇ
ਕਾਦ੍ਰਯਾਰ ਜਰਾਜੋਨ ਹੁਕਮ ਦਿਤਾ ਪਕੜ ਲਿਆ ਜਲਾਦਾ ਨੇ ਵਕਤ ਉਸੇ
ਸੁਆਦ ਸਾਹਿਬ ਨੇ ਲਿਖਿਆ ਲੇਖ ਏਵੇਂ ਪੂਰਨ ਭਗਤ ਨੂੰ ਲੈ ਜਲਾਦ ਚਲੇ
ਕੰਧਾਂ ਕਾਲੀਆਂ ਸ਼ਹਿਰ ਹੜਤਾਲ ਹੋਈ ਰੋਂਦੇ ਕੁਲ ਦੀਵਾਨ ਵਜ਼ੀਰ ਖਲੇ
ਤਦੋਂ ਗਸ਼ ਪਿਆ ਰਾਣੀ ਇੱਛਰਾਂ ਨੂੰ ਨਿਕਲ ਜਾਂਨ ਜਾਂਦੀ ਉਦੀ ਕਿਸੇ ਗਲੇ
ਕਾਦਰਯਾਰ ਦੋਵਾਂ ਨੂੰ ਪੁਤਰਾਂ ਕੋ ਰਾਣੀ ਮਾਰਦੀ ਜ਼ਹਿਰ ਚੜਾ ਪਲੇ
ਜ਼ੁਆਦ-ਜਾਮਨੀ ਦੇ ਛੇਆਵਣੀ ਹਾਂ ਲੂਣਾ ਲਿਖਕੇ ਭੇਜਿਆ ਖਤ ਚੋਰੀ
ਪੁਤ ਬਣਨ ਲਗੋਂ ਮੇਰਾ ਪੂਰਨਾ ਵੇ ਦੇਖਾ ਕਹੀ ਮੈਂ ਦਿਤੀ ਹੈ ਮਾਂ ਲੋਰੀ
ਅਜ ਹਈ ਵੇਲਾ ਆਖੇ ਲਗ ਜਾਵੇ ਏਸੇ ਵਕਤ ਛੁਡਾਵਾਂਗੀ ਨਾਲ ਜੋਰੀ
ਕਾਦਰਯਾਰ ਕਿਉਂ ਜਾਨ ਗਵਾਉਣਾ ਏ ਲਾ ਦੇਨੀਆਂ ਤੁਹਮਤਾਂ ਵਲ ਹੋਰੀ
ਤੋਏ-ਤਰਫ ਖੁਦਾਈ ਜਾਨ ਦੇਣੀ ਪੂਰਨ ਅਖਿਆ ਵਤਨ ਆਉਨਾ ਏਂ
ਖਤ ਵਾਚ ਕੇ ਪੂਰਨ ਨਥੁਕ ਸੁਟੀ ਕੇਹੜੀ ਗਲਤੇ ਧਰਮ ਗੁਆਉਨਾ ਏਂ
ਭਾਵੇਂ ਜੀਵੀੲ ਲੱਖ ਹਜ਼ਾਰ ਬਰਸਾਂ ਅਕਸਰ ਫਿਰ ਮਾਇ ਮਰ ਜਾਊਨਾ ਏਂ
ਕਾਦ੍ਰਯਾਰ ਅਨਹੋਨੀਆਂ ਕਰਨ ਜੇੜੇ ਅੰਤ ਫੇਰ ਓਹਨਾਂ ਪਛਤਾਓਣਾ ਏਂ
ਜੋਏ-ਜੁਲਮ ਕੀਤਾ ਮਾਤਾ ਮਾਤਰੇਨੀ, ਪੂਰਨ ਆਖਿਆ ਪਵੇਨਾ ਪੂਰੀ ਤੇਰੀ
ਮੰਦਾਂ ਘਾਤ ਕਮਾਇਓ ਨਾਲ ਸਾਂਡੇ ਧਰਮ ਹਾਰਕੇ ਤੁਧ ਦਲੀਲ ਫੇਰੀ
ਜੇਹੜੀ ਬਣੀ ਮੈਨੂੰ ਸਿਰ ਝਲਸਾਂ ਮੈਂ ਮਰ ਜਾਏਗੀ ਰੋਦੜੀ ਮਾਂ ਮੇਰੀ
ਕਾਦਰਯਾਰ ਜਲਾਦਾਂ ਕੋ ਕਹੇ ਪੂਰਨ ਮਿਲ ਲੈਣ ਦਿਓ ਮੈਨੂੰ ਇਕ ਵੇਰੀ