ਪੰਨਾ:Roop Basant.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[10]

ਦੇ ਕਾਜ। ਖੇਲ ਮਹਾਰਾਜ ਦੇ ਲੜਕੀ ਕਾਮ ਰੂਪ ਦੀ ਨਾਵੇ। ਉਪਰ ਚੜਕੇ ਵਾਲ ਸੁਕਾਵੇ, ਉਹਤਾਂ ਆਪ ਡਿਠਾ ਵਰ ਪਾਵੇ। ਉਹਦੀ ਨਜਰ ਬਸੰਤ ਜੋ ਆਵੇ, ਵਿਚ ਜਹਾਜ ਦੇ। ਕਹਿੰਦਾ ਸ਼ਿਵਦਿਆਲ ਗਲ ਆਪ ਲੜਕੀ ਕਹੇ ਸੁਣੋ ਮਾਈ ਬਾਪ ਆਪੇ। ਮੈਂ ਤਾਂ ਢੂੰਡ ਲਿਆ ਵਰ ਆਪ। ਮੇਰਾ ਇਸਦਾ ਕਰੋ ਮਲਾਪ। ਵਾਸਤੇ ਲਾਜ ਦੇ।

ਕੁੰਡਲੀ——ਵਿਸਾਖ ਬੈਠਕ ਸੋਚਿਆ ਮਨਮੇਂ ਕਰੀ ਵਿਚਾਰ ਕਾਮ ਰੂਪ ਨੇ ਵੇਖਿਆ ਸਦ ਬਸੰਤ ਕੁਮਾਰ ਸਬਸੰਤਕੁਮਾਰ ਕੇ ਆਪਨੇ ਪਾਸ ਬਹਾਵੇ ਕੁਲਦੀ ਕਰਕੇ ਰੀਤ ਸ਼ਗਨ ਝੋਲੀ ਮੇ ਪਾਵੇ ਸ਼ਿਵਦਿਆਲ ਕਾਮ ਰੂਪ ਨੇ ਲਿਆ ਪਰੋਹਤ ਬੁਲਾ ਇਸ ਬਸੰਤਦੇ ਬਾਪਨੂੰ ਜਲਦੀ ਖਬਰ ਪੁਚਾ ਵਿਸਾਖ ਵਿਸਾਖ ਬੇਗ ਕਰ ਚੜਿਆ ਨਾਈ ਪਹੁੰਚਾ ਸ਼ਾਹੂਕਾਰ ਪਾਸ। ਜਾਈ ਜਾਕੇ ਦਿਤੀ ਪਰੋਹਤ ਵਧਾਈ। ਤੇਰੇ ਲੜਕੇ ਕੁੜਮਾਈ। ਹੋਈ ਬਾਦਸ਼ਾਹ ਦੇ ਸੁਣਦੇ ਸੁਣ ਸੁਦਾਗਰ ਹੋਯਾ ਨਿਹਾਲ ਉਸਨੇ ਕੀਤੀ ਖੁਸ਼ੀ ਕਮਾਲ ਜਿਨ ਪਾਇਆ ਆਨ ਸਵਾਲ। ਵੰਡਿਆਂ ਬਾਦ ਸ਼ਾਹਨੇ ਮਾਲ ਵਿਚ ਜਹਾਜਦੇ। ਮੁੜਕੇ ਪਰੋਹਤ ਰਾਜੇ ਪਾਸ ਆਏ ਰਾਜਾਂ ਪੰਡਤ ਸਦਵਾਏ, ਚੰਗਾ ਸ਼ਾਹਸ਼ਗਨ ਸੁਧਾਵੇ। ਗਹਿਣਾ ਕਪੜਾ ਖੂਬ ਬਣਾਵੇ ਵਾਸਤੇ ਕਾਚ ਦੇ। ਕਹਿੰਦਾ ਸ਼ਿਵਦਿਆਲ ਸੁਣ ਭਾਈ ਰਾਜਾ ਸ਼ਾਹ ਚਿਠੀ ਲਿਖਖਾਈ। ਪਾਸ ਸੁਦਾਗਰ ਦੇ ਪੁਚਵਾਈ ਰਲਕੇ ਨਾਰੀਆਂ ਦਿਤੀ ਵਧਾਈ ਵਾਜ ਵਜਦੇ।

ਕੰਡਲੀ——ਜੇਠ ਜੋਰ ਕਰ ਗਿਆ ਕਰਕੇ ਖੁਸ਼ੀ ਕਮਾਲ। ਚਿਠੀ ਪਲੇ ਪਾ ਲਈ ਕਰ ਵਡਿਆਂ ਦੀ ਚਾਲ। ਕਰ ਵਡਿਆਂ ਦੀ ਦੀ ਚਾਲ, ਨਾਈ ਨ ਕਹੀ ਜਾਨੀ ਬਾਤ। ਰਾਜਾ ਜੀ ਦਾ ਹੁਕਮ ਹੈ ਜੋੜ ਕੇ ਲਿਆਓ ਬਰਾਤ। ਸ਼ਿਵਦਿਆਲ ਬਸੰਤ ਦੇ ਖੁਲ ਆਖਰ ਭਾਗ। ਨਾਈ ਨੂੰ ਉਹਨਾਂ ਤੋਰਿਆ ਦੇਕੇ ਲਾਗ।

ਜੇਠ——ਚੜਦੇ ਜੇਠ ਜੰਝ ਹੋਈ ਤਿਆਰ ਨੌਕਰ ਚਾਕਰ ਬੇਸ਼ਮਾਰ, ਵਾਜੇ ਵਜੇ ਤੋਹਫੇ ਰਾਜੇਚਾਰ, ਢੁਕਦੇ ਦਰਬਾਰ ਖੁਸ਼ੀ ਮਨਾਇਕੇ। ਬੱਘੀਆਂ