[11]
ਘੋੜੇ ਸ਼ਸ਼ਤਰ ਧਾਰੀ ਜੰਝ ਉਤਰੀ ਡੇਰੇ। ਬਧੇ ਸਿਰ ਬਸੰਤ ਦੇ ਸੇਹਰੇ ਰਾਜੇ ਧੀ ਦੇ ਫੇਰੇ। ਵੇਦੀ ਗਡਾਇਕੇ ਅਗਲੇ ਭਲਕ ਜੰਞ ਬਲਵਾਈ। ਲਡੂ ਪੇੜਾ ਤੇ ਮਠਿਆਈ। ਤਾਜੀ ਜਲੇਬੀ ਸ਼ੀਰਨੀ ਪਾਈ। ਨਾਲੇ ਖਸਤਾ ਬਣੀ ਖਤਾਈ ਗਏ ਸਭ ਖਾਇਕੇ। ਕਹਿੰਦਾ ਸ਼ਿਵਦਿਆਲ ਮਨ ਲਈ ਰਾਜੇ ਐਸੀ ਖੰਟ ਵਫਾਈ। ਉਹਨੂੰ ਦੇਖਨ ਆਈ ਲੁਕਾਈ ਉਹਦੀ ਸੋਭਾ ਕਹੀ ਨ ਜਾਈ ਵੇਖਨ ਸਭ ਆਇਕੇ।
ਕੁੰਡਲੀ–ਹਾੜ ਹਟਕੇ ਆਇਆ ਲਿਖਿਆ ਜੋ ਧਨਵਾਨ ਸ਼ਾਦੀ ਹੋਈ ਬਸੰਤ ਦੀ ਦਿਤੇ ਦਾਨ। ਮੋਤੀ ਦਿਤੇ ਦਾਨ ਬੜੀ ਉਸ ਖੁਸ਼ੀ ਮਨਾਈ। ਪਰੀਆਂ ਦੇਖ ਹੈਰਾਨ ਜੇਹੜੀ ਉਸ ਨਾਰ ਵਿਆਹ। ਸ਼ਿਵਦਿਆਲ ਦਿਲ ਆਪਣੇ ਖੁਸ਼ੀ ਹੋਇਆ ਸ਼ਾਹੂਕਾਰ। ਬੜਾ ਦਰਬ ਉਸ ਵੰਡਿਆ ਨੂੰਹ ਪੁਤਰ ਸਿਰ ਵਾਰ।
ਹਾੜ–ਚੜਦੇ ਹਾੜ ਹਕੀਕਤ ਸਾਰੀ ਰਾਜ ਦਰਬ ਹਿਤਾ ਬਹੁ ਭਾਰੀ। ਹਥ ਜੋੜਕੇ ਅਰਜ ਗੁਜਾਰੀ ਦਰਸ਼ਨ ਦੇਨਾ ਵਾਰੋ ਵਾਰੀ ਨਹੀਂ ਭੁਲਵਾਨਾ ਸਦ ਸਹੇਲੀਆਂ ਘਰ ਮੇਂ ਆਈਆਂ ਗਾਵਣਨਾਰਾਂ ਅਡਣ ਆਇਆਂ। ਮਿਲ ਮਿਲ ਜਰੀਆਂ ਗੱਲ ਵਿਚ ਪਾਈਆਂ। ਇਹ ਗਲ ਕਹਿੰਦੀਆਂ ਫੂਫੀਆਂ ਤਾਈਆਂ ਫੇਰ ਕਦ ਆਵਨਾਂ ਕਹਿੰਦਾ ਸ਼ਿਵਦਿਆਲ ਨਰ ਨਾਰੀ। ਲੜਕੀ ਕਾਮ ਰੂਪ ਦੀ ਪਿਆਰੀ। ਪੁਤਰ ਖੜਗਸੈਨ ਬਲਕਾਰੀ। ਵੇਖੋ ਕਰਮਾ ਦੀ ਗਤ ਨਿਆਰੀ ਮੇਲ ਮਿਲਾਵਨਾ।
ਕੁੰਡਲੀ–ਹਾੜ ਕੂਚ ਕਰ ਚਲਿਆ ਜਾਵਨ ਸੋਚ ਵਿਚਾਰ ਮਾਲ ਵੇਖਕੇ ਘਰ ਨੂੰ ਹੋਇਆ ਸੁਦਾਗਰ ਤਿਆਰ ਹੋਇਆ ਸੁਦਾਗਰ ਤਿਆਰ ਜਰਾ ਬਹੁ ਦੇਰ ਨਾਲ ਵੇ। ਦਿਤੇ ਟੋਰ ਜਹਾਜ ਚਲ ਘਰਾਂ ਨੂੰ ਆਵੇ ਸ਼ਿਵਦਿਆਲ ਸ਼ਾਹੂਕਾਰ ਨੇ ਵਲ ਨੂੰਹ ਕਰ ਧਿਆਨ। ਹੁਸਨ ਦੇਖ ਉਸ ਨਾਰ ਦਾ ਹੋ ਗਿਆ ਬੇਈਮਾਨ।
ਸਾਵਨ–ਚੜਦੇ ਸਾਵਨ ਸੁਣੇ ਲੁਕਾਈ ਤੁਰਿਆ ਦੇਰ ਨੀ ਲਾਈ। ਜੇੜੀਨਾ ਬਸੰਤ ਵਿਆਹੀ। ਸੁਦਾਗਰ ਦੇਖ ਸ਼ਰਮ ਨਾ ਆਈ