ਸਮੱਗਰੀ 'ਤੇ ਜਾਓ

ਪੰਨਾ:Roop Basant.pdf/3

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(3)

ਵਿਚਾਰ, ਜਿਸਦੇ ਪੁਤ ਹੋਣ ਹੁਸ਼ਿਆਰ ਉਸਨੂੰ ਜੋਗਨ ਕਰਨੀ ਨਾਰ, ਸ਼ੌਂਕਣ ਦੇਂਦੀ ਪੁਤ ਨੂੰ ਮਾਰ ਕਲੰਕ ਲਾਂਵਦੀ ਕਹਿੰਦਾ ਜਾਤ ਸੂਦ ਸ਼ਿਵਦਿਆਲ। ਸੁਣਿਓਂ ਸਿਆਲ ਕੋਟ ਦਾ ਹਾਲ। ਵਰਤੀ ਪੂਰਨ ਭਗਤਾਂ ਦੇ ਨਾਲ, ਲੂਣਾ ਕਰਕੇ ਛਤੀ ਤਾਲ, ਪੁਤਰ ਮਰਵਾਂਦੀ।

ਕੰਡਲੀ–ਵੈਸਾਖ ਮਹੀਨਾ ਬੀਤਿਆ ਜੇਠ ਗਿਆ ਹੁਣ ਆ ਰਾਣੀ ਰਾਜੇ ਨੂੰ ਆਖਦੀ ਤੂੰ ਆਪਣੇ ਪੁਤਰ ਦਿਖਾ। ਤੂੰ ਆਪਣੇ ਪੁਤਰ ਦਿਖਾ ਆਖਦਾ ਮਹਿਲੋ ਲਊ ਮੰਗਾ। ਰਾਣੀ ਗੋਲੀ ਘੱਲਕੇ ਦੋਵੇਂ ਲਏ ਬੁਲਾ, ਸ਼ਿਵਦਿਆਲ ਪੁਤ ਦੇਖ ਕੇ ਰਾਣੀ ਦਿਤੀ ਅਸੀਸ, ਮਾਤਾ ਆਪਣੀ ਜਾਣਕੇ ਦੋਏ ਨਿਵਵਾਨ ਸੀਸ।

ਜੇਠ–ਚੜਦੇ ਜੇਠ ਉਸ ਹਾਲ ਸੁਣਾਵੇ ਰਾਣੀ ਲੜਕਿਆਂ ਨੂੰ ਸਮਝਾਵੇ ਗੱਲਾਂ ਕਰ ਕਰਕੇ ਭ੍ਰਮਾਵੇ, ਤੁਹਾਡੀ ਮਾਂ ਹੱਥ ਨਹੀਂ ਆਵੇ ਗਮ ਵਿਚ ਖਾਵਣਾ ਕਹਿੰਦੇ ਰੂਪ ਬਸੰਤ ਦੋ ਭ੍ਰਾਤਾ ਦਿਲ ਮੇਂ ਗਿਆਨ ਉਪਜਤਾ ਜਾਤਾ, ਹਮ ਹੈ ਪੁਤਰ ਹੈ ਤੂੰ ਹੈ ਮਾਤਾ ਜੋ ਕੁਛ ਲਿਖਿਆ ਲੇਖ ਬਿਧਾਤਾ ਸੋਈਓ ਪਾਵਣਾ। ਛੋਟਾ ਪੁਤ ਬਸੰਤ ਅਨਭੋਲ। ਜਿਸਨੇ ਲਏ ਕਬੂਤਰ ਮੋਲ। ਹਰਦਮ ਰਹੇ ਪੰਛੀਆਂ ਕੋਲ ਸੋਹਣੇ ਸੁੰਦਰ ਮਿਠੇ ਬੋਲ। ਸਭ ਮਨ ਭਾਂਵਦਾ। ਕਹਿੰਦਾ ਸ਼ਿਵਦਿਆਲ ਗਲ ਸਾਰੀ ਇਕ ਕਬੂਤਰ ਮਾਰ ਉਡਾਰੀ ਮਹਿਲੀਂ ਜਾ ਬੈਠਾ ਵਿਚ ਬਾਰੀ, ਵੇਖਕੇ ਬਾਤ ਉਚਾਰੀ, ਪਕੜ ਛੁਪਾਵਨਾ॥ ਕੁੰਡਲੀ–ਜੇਠ ਮਹੀਨਾ ਬੀਤਿਆ ਹਾੜ ਕੀਓ ਪ੍ਰਕਾਸ਼ ਬਸੰਤ ਕਬੂਤਰ ਟੋਲਦਾ ਗਿਆ ਮਾਤਾ ਦੇ ਪਾਸ ਗਿਆ ਮਾਤਾ ਦੇ ਪਾਸ ਜਾਇ ਉਸ ਅਰਜ ਗੁਜਾਰੀ। ਪੰਛੀ ਹਮਾਰਾ ਦਿਓ ਕਹੇ ਸੁਣ ਮਾਤਾ ਹਮਾਰੀ ਸ਼ਿਵਦਿਆਲ ਉਸ ਨਾਰ ਨੇ ਪੁਤ ਵਲ ਕੀਆ ਧਿਆਨ ਸੂਰਤ ਵੇਖ ਬਸੰਤ ਦੇ ਹੋ ਗਈ ਬੇਈਮਾਨ ਹਾੜ–ਚੜਦੇ ਹਾੜ ਬਸੰਤ ਹੈਰਾਨ ਮਾਤਾ ਕਿਤ ਵਲ ਗਿਆ ਧਿਆਨ ਮੈਨੂੰ ਪੁਤ੍ਰ ਆਪਣਾ ਜਾਣ ਕਿਉਂ ਤੂੰ ਹੋ ਗਈ ਬੇਈਮਾਨ ਧਰਮ ਕਿਉਂ ਹਾਰਦੀ। ਰਾਣੀ ਕਹਿੰਦੀ ਇਹ ਗਲ ਜੋਗ। ਛਡਦੇ ਗਿਆਨ ਭੋਗ ਨੂੰ ਭੋਗ