ਸਮੱਗਰੀ 'ਤੇ ਜਾਓ

ਪੰਨਾ:Roop Basant.pdf/4

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[4]

ਸਾਨੂੰ ਲਗਾ ਇਸ਼ਕ ਵਿਯੋਗ ਕਦੇ ਦੂਰ ਜਾਨਦੇ ਸੋਗ, ਬਚਨ ਉਚਾਰ ਮਿੰਨਤਾਂ ਕਰਦਾ ਲੱਖ ਕਰੋੜ, ਓਥੋਂ ਆਇਆ ਹੱਥ ਮਹੋੜ, ਰਖਿਆ ਧ੍ਰਮ ਸੀਸ ਦੇ ਜੋਰ, ਦੇਖੋ ਭਾਵੀ ਵਰਤੀ ਹੋਰ, ਬੁਰੀ ਮੱਤ ਨਾਰ ਦੀ। ਸ਼ਿਵਦਿਆਲ ਕੀਏ ਚਰਿਤ੍ਰ ਭਾਰੀ ਰਾਣੀ ਹਾਰ ਸ਼ਿੰਗਾਰ ਉਤਾਰੇ, ਚੱਕ ਚੱਕ ਹਥ ਧਰਤੀ ਨੂੰ ਮਾਰੇ ਆਪਣੇ ਔਗੁਣ ਪੁਤ ਪਰਡਾਰੇ, ਕਿਲਕਾਂ ਮਾਰਦੀ ਕੁੰਡਲੀ ਹਾੜ ਮਹੀਨਾ ਬੀਤਿਆ ਸਾਵਨ ਕੀ ਘਨਘੋਰ। ਰਾਜਾ ਮਹਿਲਾਂ ਜਾਂਵਦਾ ਕੌਣ ਮਚਾਵੇ ਸ਼ੋਰ। ਕੌਣ ਮਚਾਵੇ ਸ਼ੋਰ ਗਿਆ ਲੰਘ ਭੀਤਰ ਦੁਆਰੇ, ਰਾਣੀ ਹਾਲ ਬਿਹਾਲ ਦੇਖਕੇ ਬਚਨ ਉਚਾਰੇ ਸ਼ਿਵਦਿਆਲ ਉਹ ਪੁਛਦਾ ਦਸ ਰਾਣੀ ਸਭ ਹਾਲ ਰਾਜੇ ਨੂੰ ਸਮਝਾਂਵਦੀ ਕਰ ਕੇ ਬਾਰਾਂ ਤਾਲ

ਸਾਵਣ ਦੌੜਦੇ ਸਾਵਨ ਹਾਲ ਸੁਣਾਇਆ ਤੇਰਾ ਪੁਤ ਜੇ ਮਹਿਲੀ ਆਯਾ। ਅੰਗੀਆਂ ਫਾੜੀਂ ਹੱਥ ਲਗਾਯਾ। ਉਸਨੇ ਜਰਾ ਖੌਫ ਨ ਖਾਯਾ ਰਾਜਾ ਸੁਣ ਲੀਜੀਏ ਰਾਣੀ ਕਹਿੰਦੀ ਬਚਨ ਉਚਾਰ ਮੇਰਾ ਜੀਊਣਾ ਤਾਂ ਦਰਕਾਰ। ਜੇ ਤੂੰ ਪੁੱਤ ਨੂੰ ਦੇਵੇਂ ਮਾਰ। ਹੱਥੀਂ ਕਰੀਏ ਕੌਲ ਕਰਾਰ ਬਚਨ ਪਤੀ ਜੀ ਏ ਸੁਣਕੇ ਰਾਜਾ ਹੋਇਆ ਹੈਰਾਨ। ਸਦ ਲਏ ਮੁਨਸ਼ੀ ਅਹਿਲ ਦੀਵਾਨ। ਮੇਰਾ ਬਸੰਤ ਬੇਈਮਾਨ ਜਲਦੀ ਕਢੋ ਇਸ ਦੇ ਪਰਾਨ। ਦੇਰ ਨਾ ਕੀਜੀਏ। ਕਹਿੰਦਾ ਸ਼ਿਵਦਿਆਲ ਬਿਨ ਦੇਰ ਉਸਨੂੰ ਲਿਆ ਜਲਾਦਾਂ ਘੇਰ। ਵੇਖੋ ਪਿਆ ਰਾਜ ਅੰਧੇਰ। ਮੋਏ ਪੁੱਤ ਨਾ ਮਿਲਦੇ ਫੇਰ। ਫਾਏ ਕਿਉਂ ਦੀਜੀਏਂ।

ਕੰਡਲੀ–ਸੌਣ ਸੰਪੂਰਨ ਹੋ ਗਿਆ ਭਾਦੋਂ ਲਿਖਿਆ ਹਾਲ ਆਗਿਆ ਕਰੇ ਵਜੀਰ ਨੂੰ ਦੇਸੋਂ ਦੀਆ ਨਿਕਾਲ। ਦੇਸੋਂ ਦੀਆ ਨਿਕਾਲ ਫੇਰ ਉਹ ਗਿਆ ਰੂਪ ਦੇ ਕੋਲ। ਬੀਤੀ ਆਖ ਸੁਣਾਉਂਦਾ ਸਾਰਾ ਕਿੱਸਾ ਫੋਲ। ਸ਼ਿਵਦਿਆਲ ਇਸ ਰੂਪ ਨੇ ਮਨ ਵਿਚ ਕਰੀ ਵਿਚਾਰ। ਇਸ ਰਾਜੇ ਦੇ ਰਾਜ ਵਿਚ ਰਹਿਣਾ ਨਹੀਂ ਦਰਕਾਰ।

ਭਾਦਰੋਂ ਚੜਦੇ ਭਾਦਰੋਂ ਦੋਨੋਂ ਭਾਈ। ਤੁਰ ਪਏ ਆਦ ਗਣੇਸ਼ ਮਨਾਈ। ਇਕ ਇਕ ਰਾਤ ਜੰਗਲ ਵਿਚ ਆਈ। ਬੈਠੇ ਹੇਨ ਬ੍ਰਿਛਦੇ