ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
[5]
ਜਾਈ ਢੇਰੇ ਲਾਉਂਦੇ। ਸੁਤਾ ਰੂਪ ਬਸੰਤ ਹੁਸ਼ਿਆਰ, ਪਹਿਰਾ ਦੇਵੇ ਸ਼ਸਤ੍ਰ ਧਾਰ, ਬਨ ਵਿਚ ਦਿਸਦਾ ਅੰਧ ਗੁਬਾਰ ਇਕ ਦੋ ਪੰਛੀ ਕਰਨ ਪੁਕਾਰ ਸ਼ਬਦ ਉਚਾਰਦੇ। ਤੋਤਾ ਆਪਣਾ ਹਾਲ ਸੁਣਾਵ। ਜੇ ਕੋਈ ਮੈਨੂੰ ਮਾਰ ਕੋ ਖਾਵੇ ਸੁਰ ਨਰ ਰਾਜ ਮਿਸਰ ਦਾ ਪਾਵੇ। ਇਹ ਗਲ ਵਿਰਥਾ ਕਦੇ ਨਾ ਜਾਵੇ ਇਹ ਗੁਣ ਗਾਂਵਦੇ। ਕਹਿੰਦਾ ਜਾਤ ਸ਼ਿਵਦਿਆਲ ਮੈਨਾ ਕਹਿੰਦੀ ਅਪਣਾ ਹਾਲ, ਮੈਨੂੰ ਖਾਵੇ ਸੋ ਉਗਲੇ ਲਾਲ। ਹੇਠਾਂ ਸੁਣੇ ਬਸੰਤ ਖਿਆਲ ਪੰਛੀ ਮਨ ਭਾਂਵਦੇ।
ਕੰਡਲੀ–ਭਾਦਰੋਂ ਕੂਚ ਕਰ ਚਲਿਆ ਅੱਸੂ ਅਸਲੀ ਜਾਨਾ ਬਸੰਤ ਦੋਹਾਂ ਨੂੰ ਮਾਰਦਾ ਫੜਕੇ ਤੀਰ ਕਮਾਨ। ਫੜਕੇ ਤੀਰ ਕਮਾਨ ਓਸਨੇ ਲਿਆ ਕਬਾਬ ਬਣਾ। ਮੈਨਾ ਖਾਧੀ ਬਸੰਤ ਨੇ ਤੋਤਾ ਰੂਪ ਖਵਾ। ਸ਼ਿਵਦਿਆਲ ਓਹਨਾਂ ਦੋਹਾਂ ਨੂੰ ਕੈਸੀ ਗੁਜਰੀ ਰਾਤ। ਦੋਨੋਂ ਉਠਕੇ ਤੁਰ ਪਏ ਜਦ ਹੋਈ ਪਰਭਾਤ।