ਪੰਨਾ:Roop Basant.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[7]

ਸੁਣ ਗੁਰੂ ਜੀ ਬਾਤ। ਮੈਨੂੰ ਘੇਰਿਆਂ ਨੀਂਦ ਨੇ ਕਹਾਂ ਗਿਆ ਮੇਰਾ ਭਰਾਤ। ਸ਼ਿਵਦਿਆਲ ਓਸ ਜੋਗੀਨੇ ਦਸਿਆ ਸਾਰਾ ਹਾਲ। ਧਰਮ ਦਾ ਪੁਤਰ ਬਨਾਇਕੇ ਲੈ ਗਿਆ ਆਪਣੇ ਨਾਲ।

ਮਘਰ——ਮਘਰ ਮਗਰ ਜੋਗੀਦੇ ਆਵੇਉਗਲੇ ਲਾਲ ਬਸੰਤ ਦਿਖਾਵੇ ਉਹ ਤਾਂ ਮਨ ਜੋਗੀ ਦੇ ਭਾਵੇਂ। ਆਗਿਆ ਲੈ ਸ਼ਿਕਾਰ ਨੂੰ ਜਾਵੇ। ਸਸ਼ਤਰ ਧਾਰਕੇ ਬੰਨ ਵਿਚ ਕੋਈ ਸ਼ਿਕਾਰ ਨਾ ਪਾਇਆ ਚੌਥੀ ਕੂੰਟ ਬਸੰਤ ਉਠ ਧਾਯਾ। ਨੇੜੇ ਮਿਸ਼ਰ ਸ਼ਹਿਰਦੇ ਆਇਆ। ਏਸਨੇ ਜਾ ਦਰਬਾਨ ਜਗਾਇਆ। ਹਾਕਾਂ ਮਾਰਕੇ। ਇਕ ਦਰਬਾਨ ਬਿਆਨ ਸੁਣਾਵੇ। ਨਾ ਕੋਈ ਰਾਤ ਨੂੰ ਲੰਘਣਾ ਪਾਵੇ। ਏਥੇ ਸ਼ੇਰ ਖੂਨੀ ਇਕ ਆਵੇ। ਉਹ ਤਾਂ ਮਾਰ ਮੁਸਾਫਰ ਖਾਵੇ, ਕਹੂੰ ਪੁਕਾਰ ਕੇ, ਕਹਿੰਦਾ ਸ਼ਿਵਦਿਆਲ ਬਲਿਹਾਰ ਬਸੰਤ ਰਿਹਾ ਦਰਵਾਜਿਓਂ ਬਾਹਰ ਆਯਾ ਸ਼ੇਰ ਜੋ ਲੀਤਾ ਮਾਰ ਸੁੱਤਾ ਸ਼ਸਤਰ ਸਭੀ ਉਤਾਰ, ਪੈਰ ਪਸਾਮ ਕੇ।

ਕੁੰਡਲ——ਮਘਰ ਮਹੀਨਾ ਬੀਤਿਆ ਚੜਿਆ ਪੋਹ ਪ੍ਰਧਾਨ। ਜੋ ਕੁਛ ਲਮਤ ਨੇ ਸੋ ਕਰੀ ਦਰਬਾਨ, ਜੋ ਦੇਖਿਆ ਦਰਬਾਨ ਕੁਤਵਾਲੀ ਜਾਂ ਕਰੀ ਪੁਕਾਰ, ਇਕ ਮੁਸਾਫਰ ਆ ਗਿਆ ਸੁਤਾ ਸ਼ੇਰ ਨੂੰ ਮਾਰ! ਸ਼ਿਵਦਿਆਲ ਉਹਨਾਂ ਨੇ ਦੋਹਾਂ ਨੇ ਮਨ ਮੇਂ ਕਰ ਸਲਾਹ, ਜਾ ਬਸੰਤ ਨੂੰ ਕੁਟਿਆ ਲੀਤਾ ਸ਼ੇਰ ਉਠਾ।

ਪੋਹ——ਪਕਾਏਨਰ ਔਰ ਨਾਰੀ ਮੋਯਾ ਸ਼ੇਰ ਤਾਂ ਪੁਛੇ ਗੁਜਾਰੀ, ਰਾਜੇ ਦਰਬਰੀਆਂ ਬਹੁ ਭਾਰੀ। ਏਹ ਕੁਤਵਾਲ ਬੜਾ ਬਲਕਾਰੀ ਇਨਾਮ ਕੋ ਪਾਉਂਦਾ। ਪਿਛੇ ਪਿਆ ਬਸੰਤ ਲਾਚਾਰ ਨਾ ਕੋਈ ਇਸਦਾ ਵਾਲੀ ਯਾਰ। ਆਇਆ ਮਿਟੀ ਲੈਣ ਘੁਮਿਆਰ ਉਹ ਰੱਬ ਸੱਚਾ ਪਰਵਦਗਾਰ ਸਬੱਬ ਬਣਾਉਂਦਾ। ਏਸਦੀ ਨਜ਼ਰ ਬਸੰਤ ਜੋ ਆਵੇ ਚਕ ਕੇ ਉਸਨੂੰ ਘਰ ਲੈ ਜਾਵੇ। ਮਲ੍ਹਮ ਪੱਟੀ ਇਲਾਜ ਕਰਾਵੇ ਚਕ ਕੇ ਉਸਨੂੰ ਨਾਵੇ, ਸ਼ੁਕਰ ਮਨਾਉਂਦਾ। ਸ਼ਿਵਦਿਆਲ ਕਹਿੰਦਾ ਸਚ ਮਾਨ ਘਰ ਘੁਮਿਆਰ ਦੇ ਨਾਂ ਸੰਤਾਨ। ਰਖਿਆ ਸੁਤ ਬਸੰਤ ਉਨਾਂਜਾਨ। ਉਗਲੇ