ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬੂਹਾ
ਬੂਹਾ ਕਾਹਦਾ ਸੁੱਕਾ ਰੁੱਖ ਸੀ
ਧੁੱਪਾਂ ਤੇ ਮੀਹਾਂ ਦਾ ਝੰਬਿਆ
ਰੰਗ ਰੂਪ ਸੀ ਨੁੱਚੜ ਚੁੱਕਾ
ਪੱਲੜਿਆਂ ਵਿਚ ਕਿੱਲ ਠੁਕੇ ਜੰਗਾਲੇ
ਕੰਧ ਨੇ ਚੌਖਟ ਸਾਂਭ ਕੇ ਰੱਖੀ
ਕੰਧ ਖੜ੍ਹੀ ਸੀ ਰੱਬ ਆਸਰੇ
ਬੂਹਾ ਕੰਧ ਬਣਿਆ ਸੀ
ਕਬਜ਼ੇ ਟੁੱਟੇ ਰੱਸੀ ਲਟਕੇ
ਤਾਲ਼ਾ ਲੱਗਿਆਹੋਇਆ ਕਾਲ਼ਾ
ਨਾ ਕੁੰਜੀ ਨ ਕੁੰਜੀ ਵਾਲ਼ੇ
ਸਿਖਰ ਦੁਪਹਿਰਾ
ਬਾਹਰ ਬਿੱਲੀ ਅਤੇ ਬਲੂੰਗੇ
ਸੁੱਤੇ ਪਏ ਸੀ ਛਾਂ ਭਾਲ਼ ਕੇ
ਵਿਚ ਪਰਦੇਸ ਦੇ
ਰਸਤੇ ਜਾਂਦੇ ਰਾਹੀ
ਜੋ ਬੂਹਾ ਡਿੱਠਾ
ਉਹ ਤਾਂ ਉਹਦੇ ਘਰ ਦਾ ਹੀ ਸੀ
ਛੱਡ ਕੇ ਆਇਆ ਵਰ੍ਹਿਆਂ ਪਹਿਲਾਂ
ਜੱਗੜੇ ਬੀਤੇ
ਹੁਣ ਨਾ ਖੁੱਲ੍ਹਣਾ
ਘਰ ਦਾ ਬੂਹਾ ਕੰਧ ਬਣਿਆ ਹੈ
11