ਇਹ ਸਫ਼ਾ ਪ੍ਰਮਾਣਿਤ ਹੈ
ਫ਼ੋਟੋ ਖਿਚਵਾਣ ਲੱਗਾ ਬੱਚਾ
ਬੱਚਾ ਕੈਮਰੇ ਦੀ ਅੱਖ ਵਿਚ ਤੱਕਦਾ ਮੁਸਕਾਂਦਾ ਹੈ
ਏਸ ਅੱਖ ਨੇ ਓਵੇਂ ਹੀ ਤੱਕਣਾ
ਜਿਕਣ ਉਹ ਚਾਹੁੰਦਾ ਹੈ
ਇਹ ਤਾਂ ਉਸਦੀ ਹੋਰ-ਇਕ ਅੱਖ ਹੈ
ਜਿਸਦੇ ਥਾਣੀਂ ਸਭ ਕੁਝ ਲੁਕਿਆ ਜ਼ਾਹਰ ਹੁੰਦਾ
ਜਿਥੇ ਹਰ ਜੰਦਰਾ ਮੁਸਕਾਨ ਦੀ ਚਾਬੀ ਨਾ' ਖੁੱਲ੍ਹਦਾ ਹੈ
ਇਹ ਅੱਖ ਜੰਗਲੀ ਘੋੜਿਆਂ ਦੇ ਨਿਤ ਸੁਪਨੇ ਦੇਖੇ
ਬਾਲ ਖੜ੍ਹਾ ਮੁਸਕਾਂਦਾ
ਕਿਉਂ ਜੋ ਵੱਡੇ ਮੁਸਕਾਂਦੇ ਹਨ
ਵੱਡੇ ਦੱਸਣ- ਇੰਜ ਮੁਸਕਾਓ!
ਬਾਲ ਅਞਾਣਾ ਅਜੇ ਨ ਜਾਣੇ-
ਸਭ ਤੋਂ ਵੱਡੇ ਨੇ ਮੁਸਕਾਣਾ ਸੀ ਕਿਸ ਤੋਂ ਸਿੱਖਿਆ
ਇਸ ਵੇਲੇ ਉਹ ਭੈਣ ਨਾ' ਰੁੱਸਿਆ
ਨਾ ਚਾਹਵੇ ਮੁਸਕਾਣਾ
ਪਰ ਕੀ ਕਰੇ, ਇਸ ਸਾਰੀ ਗੱਲ ਤੋਂ ਹੱਸਣੋਂ ਰਹਿ ਨਹੀਂ ਹੁੰਦਾ
ਹਾਸਾ ਰੋਕੀ ਬੱਚਾ ਕੈਮਰੇ ਦੀ ਅੱਖ ਵਿਚ ਤੱਕਦਾ ਮੁਸਕਾਂਦਾ ਹੈ।
12